Zirakpur News: ਢਕੌਲੀ 'ਚ ਸੁਨਿਆਰੇ ਦੀ ਦੁਕਾਨ 'ਚੋਂ ਕਰੋੜਾਂ ਰੁਪਏ ਦੀ ਲੁੱਟ
Published : Jul 12, 2025, 10:23 am IST
Updated : Jul 12, 2025, 10:23 am IST
SHARE ARTICLE
Crores of rupees looted from goldsmith's shop in Dhakauli
Crores of rupees looted from goldsmith's shop in Dhakauli

2 ਕਿਲੋ ਸੋਨਾ ਤੇ 20 ਕਿਲੋ ਚਾਂਦੀ ਦੇ ਗਹਿਣੇ ਲੈ ਕੇ ਲੁਟੇਰੇ ਹੋਏ ਫ਼ਰਾਰ

Zirakpur News: ਇਥੋਂ ਦੀ ਢਕੋਲੀ ਮੁੱਖ ਸੜਕ ’ਤੇ ਸਥਿਤ ਗੋਵਿੰਦ ਜਵੈਲਰਜ਼ ਤੋਂ ਦੋ ਮੋਟਰਸਾਈਕਲ ਲੁਟੇਰੇ ਦਿਨ ਦਿਹਾੜੇ ਕਰੋੜਾਂ ਰੁਪਏ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਐਸ.ਪੀ. ਜ਼ੀਰਕਪੁਰ ਜਸਪਿੰਦਰ ਸਿੰਘ ਗਿੱਲ ਅਤੇ ਭਾਰੀ ਪੁਲੀਸ ਫੋਰਸ ਨੇ ਸੂਚਨਾ ਮਿਲਣ ਮਗਰੋਂ ਮੌਕੇ ਦਾ ਦੌਰਾ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਸ਼ਹਿਰ ਵਿਚ ਦਿਨ ਦਿਹਾੜੇ ਹੋਈ ਲੁੱਟ ਦੀ ਵਾਰਦਾਤ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। 

ਢਕੋਲੀ ਖੇਤਰ ਵਿਚ ਹਰਮੀਟੇਜ਼ ਪਾਰਕ ਸੁਸਾਇਟੀ ਦੇ ਨੇੜੇ ਸਥਿਤ ਗੋਵਿੰਦ ਜਵੈਲਰਜ਼ ਦੇ ਮਾਲਕ ਸੁਰਿੰਦਰ ਕਵਾਤਰਾ ਨੇ ਦੱਸਿਆ ਕਿ ਅੱਜ ਉਹ ਆਪਣੇ ਸ਼ੋਅਰੂਮ ’ਤੇ ਬੈਠੇ ਸੀ। ਇਸ ਦੌਰਾਨ ਸਵੇਰ ਸਵਾ ਗਿਆਰਾਂ ਵਜੇ ਮੋਟਰਸਾਈਕਲ ’ਤੇ ਦੋ ਨੌਜਵਾਨ ਆਏ ਜਿਨ੍ਹਾਂ ਵਿਚ ਇਕ ਸਰਦਾਰ ਅਤੇ ਇਕ ਮੋਨਾ ਨੌਜਵਾਨ ਸੀ ਜਿਨ੍ਹਾਂ ਨੇ 70 ਹਜ਼ਾਰ ਰੁਪਏ ਦੀ ਇਕ ਸੋਨੇ ਦੀ ਚੇਨ ਦਿਖਾਉਣ ਲਈ ਕਿਹਾ।

ਉਨ੍ਹਾਂ ਨੇ ਬਹਾਨੇ ਨਾਲ ਡਿਜ਼ਾਈਨ ਪਸੰਦ ਨਾ ਆਉਣ ਦਾ ਬਹਾਨਾ ਲਾ ਕੇ ਗਰਾਊਂਡ ਫਲੌਰ ’ਤੇ ਦੁਕਾਨ ਅਤੇ ਪਹਿਲੀ ਮੰਜਿਲ ਤੇ ਸਥਿਤ ਵਰਕਸ਼ਾਪ ਦੀ ਪੂਰੀ ਰੇਕੀ ਕੀਤੀ ਅਤੇ ਥੋੜੀ ਦੇਰ ਬਾਅਦ ਆਉਣ ਦਾ ਕਹਿ ਕੇ ਚਲੇ ਗਏ। ਇਸ ਤੋਂ ਇਕ ਘੰਟੇ ਮਗਰੋਂ ਕਰੀਬ ਸਵਾ ਬਾਰ੍ਹਾਂ ਵਜੇ ਉਹ ਮੁੜ ਆਏ ਜਿਨ੍ਹਾਂ ਨੇ ਆਉਂਦੇ ਹੀ ਚੇਨ ਦਿਖਾਉਣ ਦਾ ਬਹਾਨਾ ਲਾ ਕੇ ਪਹਿਲੀ ਮੰਜਿਲ ’ਤੇ ਉੱਪਰ ਲੈ ਗਏ ਜਿਥੇ ਉਨ੍ਹਾਂ ਨੇ ਉਸ ਨੂੰ ਬੰਧਕ ਬਣਾ ਲਿਆ ਅਤੇ ਦੁਕਾਨ ਵਿੱਚ ਪਿਆ ਦੋ ਕਿੱਲੋ ਸੋਨਾ ਅਤੇ ਵੀਹ ਕਿੱਲੋ ਚਾਂਦੀ ਦੇ ਗਹਿਣੇ ਲੁੱਟ ਕੇ ਲੈ ਗਏ। ਉਨ੍ਹਾਂ ਨੇ ਦੱਸਿਆ ਕਿ ਇਸਦੀ ਕੀਮਤ ਸਵਾ ਦੋ ਕਰੋੜ ਰੁਪਏ ਦੇ ਕਰੀਬ ਹੈ। ਸੁਰਿੰਦਰ ਕਵਾਤਰਾ ਨੇ ਦੱਸਿਆ ਕਿ ਲੁੱਟੇਰਿਆਂ ਨੇ ਜੇਬ ਵਿੱਚ ਬੰਦੂਕ ਪਾਈ ਹੋਈ ਸੀ ਅਤੇ ਰੌਲਾ ਪਾਉਣ ’ਤੇ ਗੋਲੀ ਮਾਰਨ ਦੀ ਧਮਕੀ ਦਿੱਤੀ। 

ਉਨ੍ਹਾਂ ਨੇ ਦੱਸਿਆ ਕਿ ਲੁੱਟੇਰੇ ਜਾਂਦੇ ਹੋਏ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਡੀਵੀਆਰ ਵੀ ਨਾਲ ਲੈ ਗਏ। ਉਹ ਸ਼ੋਅਰੂਮ ਵਿੱਚ ਪੰਦਰਾਂ ਤੋਂ ਵੀਹ ਮਿੰਟ ਦੇ ਕਰੀਬ ਰੁੱਕੇ ਅਤੇ ਅਰਾਮ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਫ਼ਰਾਰ ਹੋ ਗਏ। ਸੁਰਿੰਦਰ ਕਵਾਤਰਾ ਦੇ ਲੜਕੇ ਗੋਵਿੰਦਰ ਕਵਾਤਰਾ ਨੇ ਦੱਸਿਆ ਕਿ ਲੁਟੇਰਿਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਉਸਦੇ ਪਿਤਾ ਬੜੀ ਮੁਸ਼ਕਲ ਨਾਲ ਰੁੜਦੇ ਹੋਏ ਪਹਿਲੀ ਮੰਜਿਲ ਤੋਂ ਹੇਠਾਂ ਆਏ ਅਤੇ ਉਸ ਨੂੰ ਇਸਦੀ ਜਾਣਕਾਰੀ ਦਿਤੀ ਜਿਸਨੇ ਪੁਲੀਸ ਨੂੰ ਸੂਚਨਾ ਦਿਤੀ।

ਐਸ.ਪੀ. ਜਸਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਸੂਚਨਾ ਮਿਲਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਨੇ ਕਿਹਾ ਕਿਸ ਲੁਟੇਰਿਆਂ ਦੀ ਭਾਲ ਲਈ ਨੇੜਲੇ ਖੇਤਰ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲੁੱਟ ਹੋਏ ਸਮਾਨ ਬਾਰੇ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

SHARE ARTICLE

ਏਜੰਸੀ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement