
ਬਿਨਾਂ ਪਛਾਣ ਵਾਲੇ ਪ੍ਰਵਾਸੀਆਂ ਨੂੰ ਪਿੰਡ ਛੱਡਣ ਦੇ ਹੁਕਮ
Village Passes Resolution Against Immigrants in Fatehgarh Sahib Latest News in Punjabi ਪੰਜਾਬ ਦੇ ਇਕ ਹੋਰ ਪਿੰਡ ਨੇ ਪ੍ਰਵਾਸੀਆਂ ਵਿਰੁਧ ਮਤਾ ਪਾਇਆ ਹੈ। ਇਹ ਮਾਮਲਾ ਫ਼ਤਿਹਗੜ੍ਹ ਸਾਹਿਬ ਦੇ ਲਖਣਪੁਰ ਗਰਚਾ ਪੱਤੀ ਤੋਂ ਸਾਹਮਣੇ ਆਇਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਖਣਪੁਰ ਗਰਚਾ ਪੱਤੀ ਦੀ ਪੰਚਾਇਤ ਨੇ ਸਰਪੰਚ ਬਰਿੰਦਰ ਸਿੰਘ ਬਿੰਦਾ ਦੀ ਅਗਵਾਈ ’ਚ ਪ੍ਰਵਾਸੀਆਂ ਨੂੰ ਪਿੰਡ ’ਚੋਂ ਕੱਢਣ ਸਬੰਧੀ ਮਤਾ ਪਾਇਆ ਹੈ ਤੇ ਬਿਨਾਂ ਪਛਾਣ ਵਾਲੇ ਪ੍ਰਵਾਸੀਆਂ ਨੂੰ ਪਿੰਡ ਛੱਡਣ ਦੇ ਹੁਕਮ ਦੇ ਦਿਤੇ ਹਨ। ਦੱਸ ਦਈਏ ਕਿ ਪਿੰਡ ਦੀ ਪੰਚਾਇਤ ਨੇ ਪ੍ਰਵਾਸੀਆਂ ਨੂੰ ਇਕ ਹਫ਼ਤੇ ਦਾ ਸਮਾਂ ਦਿਤਾ ਹੈ।
ਜ਼ਿਕਰਯੋਗ ਹੈ ਕਿ ਪੰਚਾਇਤ ਨੇ ਪਿੰਡ ਦੇ ਰਜਵਾਹੇ ਤੋਂ ਪ੍ਰਵਾਸੀਆਂ ਨੂੰ ਉਠਾਉਣ ਦਾ ਮਤਾ ਪਾਇਆ ਹੈ ਕਿਉਂਕਿ ਇਹ ਪ੍ਰਵਾਸ਼ੀ ਉਥੇ ਨਸ਼ਾ ਕਰਦੇ ਹਨ ਤੇ ਪਿੰਡ ਦੇ ਲੋਕਾਂ (ਔਰਤਾਂ ਤੇ ਬੱਚਿਆਂ) ਨੂੰ ਤੰਗ-ਪ੍ਰੇਸ਼ਾਨ ਕਰਦੇ ਹਨ। ਇਸ ਦੇ ਤਹਿਤ ਕਿਸਾਨਾਂ ਨੂੰ ਮੋਟਰਾਂ ’ਤੇ ਰਹਿਣ ਵਾਲੇ ਪ੍ਰਵਾਸੀਆਂ ਦੇ ਆਧਾਰ ਕਾਰਡ ਦੇ ਵੇਰਵੇ ਰੱਖਣ ਦਾ ਅਪੀਲ ਵੀ ਕੀਤੀ ਹੈ।