
Ghaggar River Water level : ਪ੍ਰਸ਼ਾਸਨ ਵੱਲੋਂ ਹਰ ਘੰਟੇ ਘੱਗਰ ਦੇ ਵੱਧ ਰਹੇ ਪਾਣੀ ਦੇ ਉੱਪਰ ਰੱਖੀ ਜਾ ਰਹੀ ਹੈ ਨਜ਼ਰ
Ghaggar River Water level News in Punjabi : ਹਿਮਾਚਲ ’ਚ ਲਗਾਤਾਰ ਮੀਂਹ ਪੈਣ ਕਾਰਨ ਘੱਗਰ ਦਰਿਆ ਦਾ ਪਾਣੀ ਵਧ ਰਿਹਾ। ਘੱਗਰ ਦਰਿਆ ਦੇ ਪਾਣੀ ਦਾ ਪੱਧਰ ਇੱਕ ਵਾਰ ਫਿਰ ਲੋਕਾਂ ਦੀ ਚਿੰਤਾ ਵਧਾ ਰਿਹਾ ਹੈ। ਖਨੌਰੀ ’ਚ ਸਵੇਰੇ 8 ਵਜੇ ਘੱਗਰ ਦਰਿਆ ਦੇ ਪਾਣੀ ਦਾ ਪੱਧਰ 737.7 ਫੁੱਟ ਦੇ ਨਿਸ਼ਾਨ ਪਹੁੰਚ ਗਿਆ। ਪੱਧਰ 737.7 ਫੁੱਟ ’ਤੇ ਪਹੁੰਚਿਆ। ਪਿਛਲੇ 12 ਘੰਟਿਆਂ ’ਚ ਪਾਣੀ ਦਾ ਪੱਧਰ 3 ਫੁੱਟ ਵਧ ਗਿਆ ਹੈ। ਪ੍ਰਸ਼ਾਸਨ ਵੱਲੋਂ ਹਰ ਘੰਟੇ ਘੱਗਰ ਦੇ ਵੱਧ ਰਹੇ ਪਾਣੀ ਦੇ ਉੱਪਰ ਨਜ਼ਰ ਰੱਖੀ ਜਾ ਰਹੀ ਹੈ।
(For more news apart from Water level in Ghaggar river started rising again News in Punjabi, stay tuned to Rozana Spokesman)