ਬਜ਼ੁਰਗ ਨੂੰ ਨੋਚ-ਨੋਚ ਖਾ ਗਏ ਹੱਡਾਰੋੜੀ ਦੇ ਕੁੱਤੇ
Published : Aug 12, 2019, 5:35 pm IST
Updated : Aug 12, 2019, 5:35 pm IST
SHARE ARTICLE
Dogs snatched the elderly
Dogs snatched the elderly

ਅਵਾਰਾ ਕੁੱਤਿਆ ਦੀ ਸਮੱਸਿਆ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ ਪਰ ਇਸ ਸਮੱਸਿਆ 'ਤੇ ਕਾਬੂ ਪਾਉਣ ਵਿਚ ਪ੍ਰਸ਼ਾਸਨ ਪੂਰੀ ਤਰਾਂ ਅਸਫਲ ਰਿਹਾ ਹੈ।

ਫਤਹਿਗੜ ਚੂੜੀਆਂ : ਅਵਾਰਾ ਕੁੱਤਿਆ ਦੀ ਸਮੱਸਿਆ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ ਪਰ ਇਸ ਸਮੱਸਿਆ 'ਤੇ ਕਾਬੂ ਪਾਉਣ ਵਿਚ ਪ੍ਰਸ਼ਾਸਨ ਪੂਰੀ ਤਰਾਂ ਅਸਫਲ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਪਿੰਡ ਨਿੱਕਾ ਛਿਛਰੇਵਾਲ 'ਚ ਦੇਖਣ ਨੂੰ ਮਿਲਿਆ ਜਿੱਥੇ ਖ਼ਤਰਨਾਕ ਕੁੱਤਿਆਂ ਨੇ ਆਪਣੀ ਦਹਿਸ਼ਤ ਦਿਖਾਈ। ਪਿੰਡ ਦੇ ਨਾਲ ਹੱਡਾਰੋੜੀ ਦੇ ਖ਼ਤਰਨਾਕ ਕੁੱਤਿਆਂ ਨੇ ਪਿੰਡ ਦੇ 80 ਸਾਲਾ ਬਜ਼ੁਰਗ ਯਾਕੂਬ ਮਸੀਹ ਨੇ ਇੰਨੀ ਬੁਰੀ ਤਰ੍ਹਾਂ ਨੋਚ-ਨੋਚ ਕੇ ਮਾਰ ਦਿੱਤਾ ਕਿ ਉਸ ਦਾ ਸਿਰਫ ਪਿੰਜਰ ਹੀ ਮਿਲਿਆ। ਐਤਵਾਰ ਨੂੰ ਕਿਸਾਨ ਗੁਰਨਾਮ ਸਿੰਘ ਨੂੰ ਤੜਕੇ ਝੋਨੇ ਦੇ ਖੇਤਾਂ ਵਿੱਚ ਇਹ ਪਿੰਜਰ ਪਿਆ ਹੋਇਆ ਮਿਲਿਆ।

Dogs snatched the elderlyDogs snatched the elderly

ਇਹ ਬਜ਼ੁਰਗ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਸੀ, ਜਿਸ ਕਾਰਨ ਉਸਦੇ ਪਰਿਵਾਰ ਵਾਲੇ ਉਸ ਦੀ ਭਾਲ ਕਰ ਰਹੇ ਸੀ। ਪਰਿਵਾਰ ਨੇ ਪਿੰਜਰ ਦੇ ਕੋਲ ਪਏ ਬਜ਼ੁਰਗ ਦੇ ਕੱਪੜਿਆਂ ਤੇ ਪਰਸ ਨਾਲ ਬਜ਼ੁਰਗ ਦੀ ਪਛਾਣ ਕੀਤੀ। ਕੁੱਤਿਆਂ ਵੱਲੋਂ ਨੋਚ-ਨੋਚ ਕੇ ਖਾਧੀ ਲਾਸ਼ ਦੇ ਕੁਝ ਹਿੱਸੇ ਖੇਤ ਵਿੱਚ ਵੀ ਮਿਲੇ। ਪੁਲਿਸ ਨੂੰ ਤੁਰੰਤ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ।

Dogs snatched the elderlyDogs snatched the elderly

ਪਿੰਡ ਵਿੱਚ ਵਾਪਰੀ ਇਸ ਘਟਨਾ ਨੂੰ ਲੈ ਕੇ ਹੱਡਾਰੋੜੀ ਦੇ ਇਨ੍ਹਾਂ ਕੁੱਤਿਆਂ ਦੀ ਦਹਿਸ਼ਤ ਤੋਂ ਹਰ ਕੋਈ ਸਹਿਮ ਗਿਆ ਹੈ। ਇਸ ਦੇ ਨਾਲ ਹੀ ਪਰਿਵਾਰ ਨੇ ਪਿੰਜਰ ਨੂੰ ਪਿੰਡ ਦੇ ਕਬਰਸਤਾਨ ਦੇ ਹਵਾਲੇ ਕਰ ਦਿੱਤਾ ਹੈ। ਕਾਲਾ ਅਫਗਾਨੀ ਚੌਕੀ ਦੇ ਏਐਸਆਈ ਭੁਪਿੰਦਰ ਸ਼ਰਮਾ ਨੇ ਦੱਸਿਆ ਕਿ ਪਰਿਵਾਰ ਨੇ ਇਸ ਮਾਮਲੇ ਵਿੱਚ ਪੁਲੀਸ ਕਾਰਵਾਈ ਨਹੀਂ ਕਰਵਾਈ। ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ, ਪਰ ਸ਼ਿਕਾਇਤ ਨਹੀਂ ਦਿੱਤੀ ਗਈ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement