ਇਕ ਐਂਬੂਲੈਂਸ 'ਚ ਜਾਨ ਜੋਖਮ ਵਿਚ ਪਾ ਕੇ ਤਿੰਨ-ਤਿੰਨ ਲਾਸ਼ਾਂ ਢੋਅ ਰਹੇ ਨੇ ਪਨਬਸ ਕਾਮੇ
Published : Aug 12, 2020, 8:37 am IST
Updated : Aug 12, 2020, 8:37 am IST
SHARE ARTICLE
File Photo
File Photo

ਪਿੰਡਾਂ 'ਚ ਲਾਸ਼ਾਂ ਪਹੁੰਚਾਉਣ ਬਾਅਦ ਅੰਤਮ ਸਸਕਾਰ ਲਈ ਵੀ ਕਾਮਿਆਂ ਨੂੰ ਕੀਤਾ ਜਾ ਰਿਹੈ ਮਜਬੂਰ

ਚੰਡੀਗੜ੍ਹ, 11 ਅਗੱਸਤ (ਗੁਰਉਪਦੇਸ਼ ਭੁੱਲਰ) : ਪੰਜਾਬ ਰੋਡਵੇਜ਼ ਦੇ ਪਨਬਸ 'ਚ ਕੰਮ ਕਰਨ ਵਾਲੇ ਕੱਚੇ ਕਾਮੇ ਕੋਰੋਨਾ ਮਹਾਂਮਾਰੀ ਦੇ ਚਲਦੇ ਸਿਹਤ ਵਿਭਾਗ ਦੀਆਂ ਐਂਬੂਲੈਂਸਾਂ 'ਤੇ ਡਿਊਟੀ ਕਰਦੇ ਹੋਏ ਇਕ ਗੱਡੀ 'ਚ ਇਕੋ ਸਮੇਂ ਤਿੰਨ-ਤਿੰਨ ਲਾਸ਼ਾਂ ਢੋਹਣ ਦਾ ਕੰਮ ਅਪਣੀਆਂ ਜਾਨਾਂ ਜੋਖਮ 'ਚ ਪਾ ਕੇ ਕਰ ਰਹੇ ਹਨ। ਇਹ ਕਾਮੇ ਪਿਛਲੇ ਕਈ ਮਹੀਨਿਆਂ ਤੋਂ ਅਪਣੇ ਪਰਵਾਰਾਂ ਤੋਂ ਵੀ ਵੱਖ ਹਨ ਪਰ ਇਸ ਦੇ ਬਾਵਜੂਦ ਸਰਕਾਰ ਇਨ੍ਹਾਂ ਦੀਆਂ ਨਿਗੂਣੀਆਂ ਤਨਖ਼ਾਹਾਂ 'ਚੋਂ ਵੀ 25 ਫ਼ੀ ਸਦੀ ਦੀ ਕਟੌਤੀ ਕਰ ਰਹੀ ਹੈ। ਇਨ੍ਹਾਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ 10-10 ਹਜ਼ਾਰ ਹੀ ਹਨ। ਇਸ ਸਥਿਤੀ ਵਿਰੁਧ ਪਨਬਸ ਦੇ ਇਨ੍ਹਾਂ ਕਾਮਿਆਂ 'ਚ ਭਾਰੀ ਰੋਸ ਪਨਪ ਰਿਹਾ ਹੈ ਤੇ ਇਸ ਨਾਲ ਐਮਰਜੈਂਸੀ ਐਂਬੂਲੈਂਸ ਸੇਵਾਵਾਂ ਪ੍ਰਭਾਵਤ ਹੋ ਸਕਦੀਆਂ ਹਨ।

File PhotoFile Photo

ਇਸ ਸਬੰਧੀ ਕਾਮਿਆਂ ਨੇ ਰੋਸ ਮੁਜ਼ਾਹਰੇ ਵੀ ਸ਼ੁਰੂ ਕਰ ਦਿਤੇ ਹਨ ਅਤੇ ਰੋਡਵੇਜ਼ ਦੇ 18 ਡਿਪੂਆਂ 'ਚ ਐਕਸ਼ਨ ਹੋਣੇ ਹਨ।  ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਇਸ ਬਾਰੇ ਹੋਰ ਵਿਸਥਾਰ 'ਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਸੰਕਟ ਦੀ ਘੜੀ 'ਚ ਪਨਬਸ ਦੇ ਕੱਚੇ ਕਾਮੇ ਅਪਣੀਆਂ ਡਿਊਟੀਆਂ ਦੀ ਥਾਂ ਐਂਬੂਲੈਂਸਾਂ ਉਪਰ ਡਰਾਈਵਰ ਵਜੋਂ ਐਮਰਜੈਂਸੀ ਡਿਊਟੀਆਂ ਕਰ ਰਹੇ ਹਨ। ਐਂਬੂਲੈਂਸਾਂ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀਆਂ ਲਾਸ਼ਾਂ ਪਿੰਡਾਂ ਤੇ ਸ਼ਹਿਰਾਂ 'ਚ ਘਰਾਂ ਤਕ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕੰਮ ਸਿਹਤ ਵਿਭਾਗ ਜਾਂ ਸਿਵਲ ਪ੍ਰਸ਼ਾਸਨ ਦੇ ਸਟਾਫ਼ ਦਾ ਹੈ ਪਰ ਉਨ੍ਹਾਂ ਨੂੰ ਲਾਸ਼ਾਂ ਦੇ ਅੰਤਮ ਸਸਕਾਰ ਤਕ ਕਰਨ ਲਈ ਵੀ ਮਜਬੂਰ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਉਹ ਬਾਹਰੋਂ ਸ਼ਰਧਾਲੂਆਂ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਲਿਆਉਣ ਤੇ ਛੱਡਣ ਦਾ ਕੰਮ ਵੀ ਜਾਨ ਖ਼ਤਰੇ 'ਚ ਪਾ ਕੇ ਕਰ ਚੁੱਕੇ ਹਨ।

ਇਸ ਦੇ ਬਾਵਜੂਦ ਉਨ੍ਹਾਂ ਦੀਆਂ ਤਨਖ਼ਾਹਾਂ 'ਚ ਕਟੌਤੀ ਹੋ ਰਹੀ ਹੈ ਤੇ ਸੇਵਾਵਾਂ ਰੈਗੂਲਰ ਕਰਨ ਵੱਲ ਵੀ ਸਰਕਾਰ ਦਾ ਕੋਈ ਧਿਆਨ ਨਹੀਂ। ਉੁਨ੍ਹਾਂ ਕਿਹਾ ਕਿ ਇਸ ਸਥਿਤੀ ਉਹ ਅਪਣਾ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ ਅਤੇ ਇਸ ਕਾਰਨ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੀ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement