
ਪੰਜਾਬੀ ਜਿੱਤੇ ਵੀ ਜਾਂਦੇ ਨੇ ਆਪਣੀ ਮਿਹਨਤ ਨਾਲ ਕੰਮ ਕਰ ਕੇ ਬੁਲੰਦੀਆਂ ਹਾਸਲ ਕਰ ਲੈਂਦੇ ਹਨ।
ਅੰਮ੍ਰਿਤਸਰ : ਪੰਜਾਬੀ ਜਿੱਤੇ ਵੀ ਜਾਂਦੇ ਨੇ ਆਪਣੀ ਮਿਹਨਤ ਨਾਲ ਕੰਮ ਕਰ ਕੇ ਬੁਲੰਦੀਆਂ ਹਾਸਲ ਕਰ ਲੈਂਦੇ ਹਨ। ਪਿਛਲੇ ਕੁੱਝ ਦਿਨਾਂ ਵਿਚ ਕਈ ਭਾਰਤੀਆਂ ਅਤੇ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਜਾ ਕੇ ਆਪਣੀ ਮਿਹਨਤ ਦੇ ਝੰਡੇ ਗੱਡੇ ਹਨ। ਅਜਿਹੀ ਹੀ ਇਕ ਹੋਰ ਖ਼ਬਰ ਸਾਹਮਣੇ ਆਈ ਹੈ ਜਿਥੇ ਪੰਜਾਬੀ ਗੁਰਸਿੱਖ ਗੁਰਬਚਨ ਸਿੰਘ ਬਨਵੈਤ ਨੇ ਨਿਊਯਾਰਕ ਦਿ ਰਾਇਲ ਯੂਨੀਵਰਸਿਟੀ ਤੋਂ ਪੀਐੱਚਡੀ ਦੀ ਡਿਗਰੀ ਦਿੱਤੀ ਹੈ।
PHOTO
ਗੁਰਬਚਨ ਸਿੰਘ ਬਨਵੈਤ ਨੇ 78 ਸਾਲ ਦੀ ਉਮਰ ਵਿਚ ਪੀਐਚਡੀ ਦੀ ਡਿਗਰੀ ਹਾਸਲ ਕੀਤੀ ਹੈ। ਫ਼ਿਲਾਸਫ਼ੀ ਦੀ ਪੀਐੱਚਡੀ ਮਿਲਣ 'ਤੇ ਗੁਰਬਚਨ ਸਿੰਘ ਬਨਵੈਤ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਇਹ ਡਿਗਰੀ ਹਾਸਲ ਕਰਨ ਲਈ ਉਨ੍ਹਾਂ ਦੇ ਪਾਕਿਸਤਾਨੀ ਮੂਲ ਦੇ ਵਕੀਲ ਦੋਸਤ ਜੋ ਲਾਹੌਰ ਵਿਚ ਰਹਿੰਦੇ ਹਨ, ਵੱਲੋਂ ਅਮਰੀਕਾ ਦੀ ਨਿਊਯਾਰਕ ਇਸ ਯੂਨੀਵਰਸਿਟੀ ਵਿਖੇ ਇਸ ਡਿਗਰੀ ਸਬੰਧੀ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਇੰਨੀ ਵੱਡੀ ਯੂਨੀਵਰਸਿਟੀ ਵਿੱਚੋਂ ਇੰਨੀ ਵੱਡੀ ਡਿਗਰੀ ਹਾਸਲ ਹੋਣਾ ਬਹੁਤ ਫ਼ਖ਼ਰ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਗ਼ਰੀਬ ਘਰ ਵਿੱਚ ਪੈਦਾ ਹੋਏ। ਕਿਸੇ ਸਮੇਂ ਉਹਨਾਂ ਦੇ ਪੈਰੀਂ ਚੱਪਲਾਂ ਵੀ ਨਹੀਂ ਸਨ, ਉਨ੍ਹਾਂ ਨੂੰ ਏਨਾ ਵੱਡਾ ਮਾਣ ਮਿਲਣਾ ਗੁਰੂ ਦੀ ਬਖਸ਼ਿਸ਼ ਹੈ।