ਚੰਡੀਗੜ੍ਹ ਦੇ ਮਿਊੁਂਸਪਲ ਭਵਨ ਵਿਖੇ ਹੋਵੇਗਾ ਨਿਯੁਕਤੀ ਪੱਤਰ ਵੰਡ ਸਮਾਗਮ
Punjab News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਵੱਖ-ਵੱਖ ਵਿਭਾਗਾਂ ਦੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ (Appointment letters) ਦੇਣਗੇ। ਇਸ ਸੰਬੰਧੀ ਨਿਯੁਕਤੀ ਪੱਤਰ ਵੰਡ ਸਮਾਗਮ ਚੰਡੀਗੜ੍ਹ ਦੇ ਮਿਊੁਂਸਪਲ ਭਵਨ ਵਿਖੇ ਸਵੇਰੇ 11:30 ਵਜੇ ਹੋਵੇਗਾ।
ਇਸ ਸਮਾਗਮ ‘ਚ 417 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਵੰਡੇ ਜਾਣਗੇ। ਪੰਜਾਬ ਸਰਕਾਰ ਮੁਤਾਬਕ ਸਰਕਾਰ ਨੇ ਆਪਣੇ 872 ਦਿਨਾਂ ਦੇ ਕਾਰਜਕਾਲ ‘ਚ ਪੰਜਾਬ ਦੇ 44,250 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ।