ਚੋਣ ਜ਼ਾਬਤੇ ਦੇ ਬਾਵਜੂਦ ਕਾਂਗਰਸੀਆਂ ਤੋਂ ਜਮਾਂ ਨਹੀਂ ਕਰਵਾਏ ਜਾ ਰਹੇ ਲਾਇਸੰਸੀ ਹਥਿਆਰ- ਚੀਮਾ
Published : Sep 12, 2018, 6:51 pm IST
Updated : Sep 12, 2018, 6:51 pm IST
SHARE ARTICLE
Harpal Singh Cheema
Harpal Singh Cheema

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਹੈ ਕਿ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਹੈ ਕਿ ਸੂਬੇ 'ਚ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤਾ ਜਾਰੀ ਹੈ ਪਰ ਸਰਕਾਰ ਭੈਅ-ਮੁਕਤ, ਨਿਰਪੱਖ ਅਤੇ ਅਮਨ ਅਮਾਨ ਨਾਲ ਚੋਣਾਂ ਕਰਵਾਉਣ ਜਾਣਬੁੱਝ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀ ਹੈ। ਇਸ ਮਨਸੂਬੇ ਦੇ ਚੱਲਦਿਆਂ ਕੈਪਟਨ ਸਰਕਾਰ ਨੇ ਕਾਂਗਰਸੀ ਵਰਕਰਾਂ ਅਤੇ ਗੁੰਡਾ ਅਨਸਰਾਂ ਨੂੰ ਢਿੱਲ ਦਿੱਤੀ ਹੋਈ ਹੈ।

ਸ਼ਰੇਆਮ ਪੱਖਪਾਤ ਕਰਦਿਆਂ ਵੱਡੀ ਗਿਣਤੀ 'ਚ ਕਾਂਗਰਸੀਆਂ ਅਤੇ ਗੈਰ-ਸਮਾਜੀ ਅਨਸਰਾਂ ਕੋਲੋਂ ਉਨ੍ਹਾਂ ਦੇ ਲਾਇਸੰਸੀ ਹਥਿਆਰ ਜਮਾਂ ਨਹੀਂ ਕਰਵਾਏ ਗਏ। 'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵੱਡੇ ਪੱਧਰ 'ਤੇ ਕਾਂਗਰਸੀ ਅਤੇ ਸੱਤਾ ਸਹਿ ਪ੍ਰਾਪਤ ਰਸੂਖਦਾਰ ਲਾਇਸੰਸੀ ਹਥਿਆਰ ਲੈ ਕੇ ਘੁੰਮ ਰਹੇ ਹਨ ਅਤੇ ਆਮ ਜਨਤਾ 'ਚ ਭੈਅ ਦਾ ਮਾਹੌਲ ਬਣਾ ਰਹੇ ਹਨ।

ਦੂਜੇ ਪਾਸੇ ਆਮ ਲੋਕਾਂ ਤੋਂ ਲਾਇਸੰਸੀ ਹਥਿਆਰ ਜਮਾਂ ਕਰਵਾਏ ਗਏ ਹਨ। ਚੀਮਾ ਨੇ ਕਿਹਾ ਕਿ ਚੋਣਾਂ 'ਚ ਸਰਕਾਰੀ ਮਸ਼ੀਨਰੀ, ਦਫ਼ਤਰਾਂ ਅਤੇ ਅਫ਼ਸਰਾਂ ਦਾ ਉਸੇ ਤਰ੍ਹਾਂ ਗ਼ਲਤ ਇਸਤੇਮਾਲ ਕੀਤਾ ਜਾ ਰਿਹਾ ਹੈ। ਜਿਵੇਂ ਪਿਛਲੀ ਮਾਫ਼ੀਆ ਸਰਕਾਰ 'ਚ ਬਾਦਲ ਅਤੇ ਭਾਜਪਾਈ ਕਰਦੇ ਸਨ। ਇੱਥੋਂ ਤੱਕ ਕਿ ਰਾਜ ਚੋਣ  ਕਮਿਸ਼ਨ ਦੇ ਮੁਖੀ ਜਗਪਾਲ ਸਿੰਘ ਸੰਧੂ ਤੋਂ ਲੈ ਕੇ ਤਹਿਸੀਲ-ਕਰਮਚਾਰੀ ਭਾਰੀ ਦਬਾਅ ਥੱਲੇ ਬੇਬਸ ਹਨ ਅਤੇ ਕਾਂਗਰਸੀਆਂ ਦੀ ਕਠਪੁਤਲੀ ਬਣੇ ਹੋਏ ਹਨ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੋਗਾ ਸਮੇਤ ਸਾਰੇ ਜ਼ਿਲਿਆਂ 'ਚ ਕਾਂਗਰਸੀ ਆਗੂ ਅਤੇ ਉਮੀਦਵਾਰ ਗੈਰ-ਕਾਨੂੰਨੀ ਸ਼ਰਾਬ ਦੇ ਵੱਡੇ ਜ਼ਖੀਰੇ ਜਮਾਂ ਕਰੀ ਬੈਠੇ ਹਨ ਅਤੇ ਚੋਣਾਂ 'ਚ ਸ਼ਰਾਬ ਅਤੇ ਹੋਰ ਨਸ਼ਿਆਂ ਨਾਲ ਆਮ ਵੋਟਰਾਂ ਨੂੰ ਭਰਮਾਇਆ ਜਾ ਰਿਹਾ ਹੈ। ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸਾਰੀਆਂ ਹੱਦਾਂ ਟੱਪਦੇ ਹੋਏ ਜਿਸ ਤਰ੍ਹਾਂ ਦਾ ਦਹਿਸ਼ਤ ਵਾਲਾ ਮਾਹੌਲ ਬਣਾ ਦਿੱਤਾ ਹੈ,

ਉਸ ਤੋਂ ਨਿਰਪੱਖ ਅਤੇ ਸਾਫ਼ ਸੁਥਰੇ ਤਰੀਕੇ ਨਾਲ ਚੋਣਾਂ ਨੇਪਰੇ ਚੜ੍ਹਨ ਦੀ ਉਮੀਦ ਨਹੀਂ ਕੀਤੀ ਜਾ ਰਹੀ, ਜਿਸ ਦਾ ਖ਼ਮਿਆਜ਼ਾ ਸਾਫ਼ ਸੁਥਰੇ ਅਕਸ ਵਾਲੇ ਸਹੀ ਉਮੀਦਵਾਰਾਂ ਦੇ ਨਾਲ-ਨਾਲ ਲੋਕਤੰਤਰ ਦੀ ਨੀਂਹ ਮੰਨੀ ਜਾਂਦੀ ਪੰਚਾਇਤੀ ਰਾਜ ਵਿਵਸਥਾ ਨੂੰ ਚਕਾਉਣਾ ਪੈ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement