
ਸੁਪਰੀਮ ਕੋਰਟ ਵਲੋਂ ਸ਼ਿਕਾਇਤਕਰਤਾ ਦੀ ਅਰਜੀ ਉਤੇ ਮੁੜ ਵਿਚਾਰ ਨੂੰ ਹਾਂ
ਚੰਡੀਗੜ੍ਹ, 12 ਸਤੰਬਰ, (ਨੀਲ ਭਲਿੰਦਰ ਸਿੰਘ) ਪੰਜਾਬ ਦੇ ਸੀਨੀਅਰ ਕੈਬਿਨਟ ਮੰਤਰੀ ਅਤੇ ਸਾਬਕਾ ਕੌਮਾਂਤਰੀ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਖਿਲਾਫ ਸਾਲ 1988 ਵਿੱਚ ਪੰਜਾਬ ਦੇ ਪਟਿਆਲਾ ਵਿੱਚ ਸੜਕ ਝਗੜਾ ਮੌਤ ਦਾ ਮਾਮਲਾ ਫਿਰ ਖੁਲ ਗਿਆ ਹੈ.
ਸੁਪ੍ਰੀਮ ਕੋਰਟ ਨੇ ਇਸ ਮਾਮਲੇ ਉੱਤੇ ਫਿਰ ਗੌਰ ਕਰਨ ਦਾ ਫੈਸਲਾ ਕੀਤਾ ਹੈ. ਹਾਲਾਂਕਿ ਇਸ ਕੇਸ ਚ ਮਾਮੂਲੀ ਜੁਰਮਾਨਾ ਲਗਾ ਚੁਕਾ ਸੁਪ੍ਰੀਮ ਕੋਰਟ ਇਹ ਤੈਅ ਕਰੇਗਾ ਕਿ ਸਿੱਧੂ ਨੂੰ ਸਧਾਰਨ ਮਾਰਕੁੱਟ ਦੀ ਧਾਰਾ ਤਹਿਤ ਹੀ (ਜੇਕਰ) ਬਣਦੀ ਜੇਲ੍ਹ ਦੀ ਸਜ਼ਾ ਦਿੱਤੀ ਜਾਵੇ ਜਾਂ ਨਹੀਂ.
ਮੁਢਲੇ ਤੌਰ ਉਤੇ ਸ਼ਿਕਾਇਕਕਰਤਾ ਦੀ ਮੁੜਵਿਚਾਰ ਅਰਜੀ ਉੱਤੇ ਸੁਪ੍ਰੀਮ ਕੋਰਟ ਸਜ਼ਾ ਉੱਤੇ ਵਿਚਾਰ ਕਰਨ ਨੂੰ ਤਿਆਰ ਹੋ ਗਿਆ ਹੈ. ਸੁਪ੍ਰੀਮ ਕੋਰਟ ਨੇ ਸਿੱਧੂ ਨੂੰ ਨੋਟਿਸ ਜਾਰੀ ਕਰ ਜਵਾਬ ਵੀ ਮੰਗਿਆ ਹੈ .