ਤੇਲ ਦੇ ਟੈਂਕਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਸਿੱਧੀ ਟੱਕਰ
Published : Sep 12, 2020, 1:22 am IST
Updated : Sep 12, 2020, 1:22 am IST
SHARE ARTICLE
image
image

ਤੇਲ ਦੇ ਟੈਂਕਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਸਿੱਧੀ ਟੱਕਰ

ਐਬੂਲੈਂਸ ਆਉਣ ਤੋਂ ਪਹਿਲਾਂ ਏਜੰਸੀ ਦੇ ਗੇਟ ਉਤੇ ਜ਼ਖ਼ਮੀ ਤੜਪਦਾ ਰਿਹਾ ਅੱਧਾ ਘੰਟਾ

  to 
 

ਸੰਗਰੂਰ, 11 ਸਤੰਬਰ (ਬਲਵਿੰਦਰ ਸਿੰਘ ਭੁੱਲਰ): ਸੰਗਰੂਰ ਤੋਂ ਪਾਤੜਾਂ ਜਾਣ ਵਾਲੀ ਸੜਕ ਉੱਪਰ ਖੇੜੀ ਪਿੰਡ ਦੇ ਨਜ਼ਦੀਕ ਹੁੰਡਈ ਮੋਟਰਜ਼ ਦੇ ਸ਼ੋਅਰੂਮ ਦੇ ਮੁੱਖ ਗੇਟ ਦੇ ਬਿਲਕੁਲ ਸਾਹਮਣੇ ਇਕ ਮੋਟਰਸਾਈਕਲ ਸਵਾਰ ਅਤੇ ਤੇਲ ਦੇ ਟੈਂਕਰ ਵਿਚਕਾਰ ਸਿੱਧੀ ਟੱਕਰ ਹੋ ਗਈ ਜਿਸ ਨਾਲ ਮੋਟਰਸਾਈਕਲ ਸਵਾਰ ਦਰਸ਼ਨ ਸਿੰਘ ਵਾਸੀ ਬੇਨੜਾ ਦੇ ਬਹੁਤ ਗੰਭੀਰ ਸੱਟਾਂ ਲੱਗੀਆਂ ਤੇ ਪੱਤਰਕਾਰਾਂ ਦੇ ਪਹੁੰਚਣ ਤਕ ਜ਼ਖ਼ਮੀ ਵਿਅਕਤੀ ਦੇ ਸਰੀਰ ਵਿਚੋਂ ਬਹੁਤ ਸਾਰਾ ਖ਼ੂਨ ਵਹਿ ਚੁੱਕਾ ਸੀ। ਹੁੰਡਈ ਮੋਟਰਜ਼ ਦੇ ਤਕਰੀਬਨ 20-25 ਕਰਮਚਾਰੀ ਇਸ ਐਕਸੀਡੈਂਟ ਹੋਣ ਤੋਂ ਕੁੱਝ ਪਲਾਂ ਦੇ ਬਾਅਦ ਇਕਦਮ ਮੁੱਖ ਗੇਟ ਦੇ ਸਾਹਮਣੇ ਇਕੱਤਰ ਹੋ ਗਏ ਅਤੇ ਉਨ੍ਹਾਂ ਜ਼ਖ਼ਮੀ ਵਿਅਕਤੀ ਨੂੰ ਸੜਕ ਦੇ ਵਿਚਕਾਰੋਂ ਚੁੱਕ ਕੇ ਏਜੰਸੀ ਦੇ ਗੇਟ ਅੱਗੇ ਪਾ ਲਿਆ।
   ਉਥੇ ਖੜੇ ਲੋਕਾਂ ਨੇ ਦਸਿਆ ਕਿ ਇਨਸਾਨੀਅਤ ਉਸ ਵੇਲੇ ਸ਼ਰਮਸਾਰ ਹੋ ਗਈ ਜਦੋਂ ਮੋਟਰਸਾਈਕਲ ਸਵਾਰ ਬੁਰੀ ਤਰ੍ਹਾਂ ਤੜਫਦਾ ਰਿਹਾ ਪਰ ਕਿਸੇ ਨੇ ਉਸ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜੇਕਰ ਉਸ ਨੂੰ ਸਮੇਂ ਸਿਰ ਮੁਢਲੀ ਸਹਾਇਤਾ ਮਿਲ ਜਾਂਦੀ ਤਾਂ ਉਸ ਦੀ ਜਾਨ ਬਚ ਸਕਦੀ ਸੀ। ਏਜੰਸੀ ਦੇ ਕਿਸੇ ਕਰਮਚਾਰੀ ਵਲੋਂ ਐਂਬੂਲੈਂਸ ਨੂੰ ਫ਼ੋਨ ਕਰ ਦਿਤਾ ਗਿਆ ਸੀ ਪਰ ਹਾਦਸੇ ਵਾਲੀ ਇਸ ਥਾਂ ਤੋਂ ਸੰਗਰੂਰ ਸ਼ਹਿਰ ਦੀ ਦੂਰੀ ਭਾਵੇਂ 5 ਕਿਲੋਮੀਟਰ ਦੇ ਲਗਭਗ ਹੈ। ਪਰ ਐਂਬੂਲੈਂਸ ਤਕਰੀਬਨ ਅੱਧਾ ਘੰਟਾ ਬਾਅਦ ਆਈ।  ਇਸ ਵਿਅਕਤੀ ਦੀ ਬਾਂਹ ਅਤੇ ਲੱਤ ਬੁਰੀ ਤਰ੍ਹਾਂ ਟੁੱਟੀ ਹੋਈ ਨਜ਼ਰ ਆ ਰਹੀ ਸੀ ਅਤੇ ਖ਼ੂਨ ਨਾਲ ਲੱਥ ਪੱਥ ਸੀ।
  ਜ਼ਖ਼ਮੀ ਵਿਅਕਤੀ ਦੀ ਉਮਰ ਤਕਰੀਬਨ 60 ਸਾਲ ਸੀ। ਹੁੰਡਈ ਏਜੰਸੀ ਦੇ ਚਸ਼ਮਦੀਦ ਕਰਮਚਾਰੀਆਂ ਮੁਤਾਬਕ ਟਰੱਕ ਡਿਵਾਈਡਰ ਤੋਂ ਸੱਜੇ ਪਾਸੇ ਗ਼ਲਤ ਸਾਈਡ ਤੋਂ ਆ ਰਿਹਾ ਸੀ। ਉਨ੍ਹਾਂ ਦimageimageਸਿਆ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸੰਗਰੂਰ ਡਿੱਪੂ ਵਿਚ ਤੇਲ ਲੈਣ ਲਈ ਟੈਂਕਰ ਅਕਸਰ ਦਿਨ ਰਾਤ ਆਉਂਦੇ ਰਹਿੰਦੇ ਹਨ ਪਰ ਢਾਬੇ ਰੌਂਗ ਸਾਈਡ ਉਤੇ ਹੋਣ ਕਰ ਕੇ ਉੱਥੋਂ ਰੋਟੀ ਵਗ਼ੈਰਾ ਖਾਕੇ ਉਸੇ ਰੌਂਗ ਸਾਈਡ ਤੋਂ ਡਿੱਪੂ ਦੇ ਮੁੱਖ ਗੇਟ ਅੰਦਰ ਦਾਖ਼ਲ ਹੋ ਜਾਂਦੇ ਹਨ ਜਿਸ ਦੇ ਚਲਦਿਆਂ ਸੜਕ ਦੇ ਇਸ ਛੋਟੇ ਜਿਹੇ ਹਿੱਸੇ ਉਤੇ ਜਾਨਲੇਵਾ ਹਾਦਸੇ ਅਕਸਰ ਵਾਪਰਦੇ ਹੀ ਰਹਿੰਦੇ ਹਨ।
ਫੋਟੋ ਨੰ.11 ਐਸ ਐਨ ਜੀ 1.

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement