
ਪਿੱਪਲੀ ਵਿਚ ਭਾਜਪਾ ਸਰਕਾਰ ਨੇ ਕਿਸਾਨਾਂ ਤੇ ਆੜ੍ਹਤੀਆਂ 'ਤੇ ਜ਼ੁਲਮ ਢਾਹੁਣ ਦੇ ਮਾਮਲੇ ਵਿਚ ਜ਼ਲਿਆਂਵਾਲੇ ਬਾਗ਼ ਨੂੰ ਵੀ ਪਿੱਛੇ ਛਡਿਆ : ਤਰਲੋਚਨ ਸਿੰਘ
ਕਰਨਾਲ 11 ਸਤੰਬਰ (ਪਲਵਿੰਦਰ ਸਿੰਘ ਸੱਗੂ): ਕਾਂਗਰਸ ਪਾਰਟੀ ਦੇ ਜਿਲ੍ਹਾ ਯੋਜਕ ਪਾਕੇ ਸਾਬਕਾ ਘੱਟ ਗਿਣਤੀ ਕਮਿਸ਼ਨ ਹਰਿਆਣਾ ਦੇ ਚੇਅਰਮੈਨ ਸਰਦਾਰ ਤਰਲੋਚਨ ਸਿੰਘ ਨੇ ਕਿਹਾ ਕਿ ਸੂਬੇ ਦੇ ਕਿਸਾਨ ਆੜ੍ਹਤੀ ਮੁਨੀਮ ਅਤੇ ਮੰਡੀ ਮਜ਼ਦੂਰ ਜੋ ਪਿੱਪਲੀ ਵਿਖੇ ਆਪਣੀ ਰੈਲੀ ਕਰਨ ਜਾ ਰਹੇ ਸਨ ਤਾਂ ਪੁਲਿਸ ਨੇ ਕਿਸਾਨਾਂ ਮਜ਼ਦੂਰਾਂ ਆੜ੍ਹਤੀਆਂ ਉਤੇ ਅੰਨ੍ਹੇਵਾਹ ਲਾਠੀਚਾਰਜ ਕਰਕੇ ਰੈਲੀ ਕਰਨ ਜਾ ਰਹੇ ਕਿਸਾਨਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਭਾਜਪਾ ਸਰਕਾਰ ਨੇ ਲਾਠੀ ਚਾਰਜ ਕਰਵਾ ਕੇ ਅਤੇ ਕਿਸਾਨਾਂ ਉੱਤੇ ਦਮਨ ਕਰਕੇ ਜਲ੍ਹਿਆਂਵਾਲੇ ਬਾਗ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਭਾਜਪਾ ਅਤੇ ਜਜਪਾਂ ਸਰਕਾਰ ਦੇ ਦਮਨਕਾਰੀ ਕਾਰਵਾਈ ਨੇ ਜ਼ਾਲਮ ਸ਼ਾਸਕਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਸ ਦਮਨ ਨਾਲ਼ ਭਾਜਪਾ ਦਾ ਅਸਲੀ ਚੇਹਰਾ ਉਜਾਗਰ ਹੋ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਕਥਨੀ ਅਤੇ ਕਰਨੀ ਵਿਚ ਬਹੁਤ ਵੱਡਾ ਫਰਕ ਹੈ ਚੋਣਾਂ ਦੇ ਸਮੇਂ ਭਾਜਪਾ ਤੇ ਜਜ਼ਪਾਂ ਕਿਸਾਨਾਂ ਨੂੰ ਅੰਨਦਾਤਾ ਕਹਿ ਰਹੀ ਸੀ ਅਤੇ ਜਦੋਂ ਇਹਨਾਂ ਦਾ ਰਾਜ ਆ ਗਿਆ ਤਾਂ ਅੰਨਦਾਤਾ ਕਿਸਾਨਾਂ ਉਤੇ ਤਾਬੜਤੋੜ ਲਾਠੀਚਾਰਜ ਕਰਵਾ ਰਹੀ ਹੈ।
ਇਸ ਲਾਠੀਚਾਰਜ ਲਈ ਉਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਕਿਹਾ ਹੈ ਕਿ ਮੁੱਖ ਮੰਤਰੀ ਨੂੰ ਸੂਬੇ ਦੇ ਕਿਸਾਨਾਂ ਅਤੇ ਆੜ੍ਹਤੀਆਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਜਾਂ ਫੇਰ ਆਪਣੇ ਮੁੱਖੋਂ ਦੇ ਪਦ ਤੋਂ ਅਸਤੀਫਾ ਦੇ ਦੇਣ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਹੀ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਕਿਸਾਨਾਂ ਨੇ ਆਪਣੇ ਹੌਸਲੇ ਨੂੰ ਬਰਕਰਾਰ ਰੱਖਦੇ ਹੋਏ ਹਜ਼ਾਰਾਂ ਦੀ ਗਿਣਤੀ ਵਿੱਚ ਰੇਲੀ ਵਿੱਚ ਸ਼ਾਮਲ ਹੋਣ ਲਈ ਪਿੱਪਲੀ ਆਏ ਸਨ ਕਿਸਾਨਾਂ ਦਾ ਇਹ ਜਜ਼ਬਾ ਕਾਬਿਲੇ-ਤਾਰੀਫ਼ ਹੈ ਜੋ ਸਰਕਾਰ ਦੇ ਦਮਨ ਅੱਗੇ ਨਾ ਝੁਕ ਰੈਲੀ ਵਿੱਚ ਪਹੁੰਚ ਗਏ ਸਨ ਜਿਨ੍ਹਾਂ ਨੇ ਸਰਕਾਰ ਨੂੰ ਗੋਡੇ ਟੇਕਣ ਲਈ ਮਜ਼ਬੂਰ ਕਰ ਦਿੱਤਾimage ਸੀ ਹੁਣ ਭਾਜਪਾ ਸਰਕਾਰ ਦੇ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਜਿਨ੍ਹਾਂ ਲੋਕਾਂ ਨੇ ਭਾਜਪਾ ਨੂੰ ਕੁਰਸੀ ਤੇ ਬਿਠਾਇਆ ਸੀ ਉਹੀ ਲੋਕ ਹੁਣ ਮਨੋਹਰ ਲਾਲ ਨੂੰ ਕੁਰਸੀ ਤੋਂ ਥੱਲੇ ਲਾਹ ਦੇਣਗੇ ਕਿਉਂਕਿ ਸੂਬੇ ਦੇ ਲੋਕ ਭਾਜਪਾ ਨੂੰ ਕੁਰਸੀ ਤੇ ਬਿਠਾ ਕੇ ਹੁਣ ਪਛਤਾਉਣ ਲੱਗ ਪਏ ਹਨ ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨਮੰਤਰੀ ਦੀਆਂ ਗਲਤ ਨੀਤੀਆਂ ਅਤੇ ਮੁੱਖ ਮੰਤਰੀ ਗਲਤ ਨੀਤੀਆਂ ਕਾਰਨ ਸੂਬਾ ਬਰਬਾਦੀ ਵੱਲ ਜਾ ਰਿਹਾ ਹੈ ਦੇਸ਼ ਦੇ ਕਿਸਾਨ ਅੰਨਦਾਤਾ ਦੇ ਆਰਥਿਕ ਹਾਲਾਤ ਖਰਾਬ ਹਨ ਕਿਸਾਨ ਦਿਨੋਂ-ਦਿਨ ਕਰਜਾਈ ਹੁੰਦਾ ਜਾ ਰਿਹਾ ਹੈ ਤੇ ਹੁਣ ਕਿਸਾਨਾਂ ਉੱਤੇ ਸਰਕਾਰ ਨੇ ਜੋ ਲਾਠੀਚਾਰਜ ਕੀਤਾ ਹੈ ਉਹ ਸਰਾਸਰ ਗਲਤ ਹੈ ਇਸ ਦੀ ਅਸੀਂ ਘੋਰ ਨਿੰਦਾ ਕਰਦੇ ਹਾਂ ਹੁਣ ਸਰਕਾਰ ਕਿਸਾਨਾਂ ਉੱਤੇ ਦਮਨ ਕਰ ਗਏ ਕਿਸਾਨਾਂ ਦੀ ਆਵਾਜ਼ ਨਹੀਂ ਦਬਾਅ ਸਕੇਗੀ ਇਸ ਦਾ ਖਮਿਆਜਾ ਸਰਕਾਰ ਨੂੰ ਭੁਗਤਣਾ ਪਵੇਗਾ।
ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇਤਾ ਆਪਣੇ ਬੱਚਿਆਂ ਦੇ ਵਿਆਹਾਂ ਅਤੇ ਹੋਰ ਸਮਾਗਮ ਕਰਦੇ ਹਨ ਤਾਂ ਉਨ੍ਹਾਂ ਨੂੰ ਕੋਰੋਨਾ ਦਾ ਕੋਈ ਖ਼ਤਰਾ ਨਹੀਂ ਹੁੰਦਾ ਪਰ ਜਦੋਂ ਸੂਬੇ ਦੇ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜਨ ਲਈ ਇਕੱਠੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਕਰੋਨਾ ਦਾ ਖ਼ਤਰਾ ਹੋਣ ਦਾ ਬਹਾਨਾ ਲਗਾ ਕੇ ਜਬਰੀ ਰੋਕਿਆ ਜਾ ਰਿਹਾ ਹੈ ਸਰਕਾਰ ਇਹ ਦੋਹਰੇ ਮਾਪਦੰਡ ਕਿਉਂ ਅਪਣਾ ਰਹੀ ਹੈ ਜਨਤਾ ਨੂੰ ਇਸਦਾ ਜੁਆਬ ਦੇਵੇ।
news palwinder singh saggu karnal ੧੧-੦੯(੧)