
ਹਾਈਪ੍ਰੋਫਾਈਲ ਗੈਂਗਰੇਪ ਮਾਮਲੇ ਵਿਚ ਪੀੜਤ ਮਹਿਲਾ ਨੂੰ ਇਨਸਾਫ਼ ਦਿਵਾਉਣ ਲਈ ਬ੍ਰਾਹਮਣ ਸਮਾਜ ਦੇ ਲੋਕ ਸੜਕਾਂ 'ਤੇ ਆਏ
to
ਕਰਨਾਲ, 11 ਸਤੰਬਰ (ਪਲਵਿੰਦਰ ਸਿੰਘ ਸੱਗੂ): ਕਰਨਾਲ ਦੇ ਹਾਈਪ੍ਰੋਫਾਈਲ ਗੈਂਗਰੇਪ ਮਾਮਲੇ ਵਿੱਚ ਪੀੜਤ ਮਹਿਲਾ ਨੂੰ ਇਨਸਾਫ ਦੁਆਉਣ ਲਈ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਬ੍ਰਾਹਮਣ ਸਮਾਜ ਦੇ ਲੋਕ ਸੜਕਾਂ ਤੇ ਉਤਰ ਆਏ ਅਤੇ ਆਪਣਾ ਰੋਸ ਮੁਜ਼ਾਹਰਾ ਕੀਤਾ ਅੱਜ ਬ੍ਰਾਹਮਣ ਧਰਮਸਾਲਾ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਬ੍ਰਾਹਮਣ ਸਮਾਜ ਦੇ ਲੋਕ ਇਕੱਠੇ ਹੋਏ ਅਤੇ ਰੋਸ ਮੁਜ਼ਾਹਰਾ ਕਰਦੇ ਹੋਏ ਕਰਨਾਲ ਦੇ ਮਿਨੀ ਸਕੱਤਰ ਜਾਗੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਬਰਾਮਣ ਸਮਾਜ ਦੀ ਮੰਗ ਹੈ ਕਿ ਇਸ ਹਾਈ ਪ੍ਰੋਫਾਈਲ ਗੈਂਗਰੇਪ ਆਰੋਪੀ ਕਰਨਾਲ ਦੇ ਤਸੀਲਦਾਰ ਅਤੇ ਪ੍ਰਤਾਪ ਸਕੂਲ ਦੇ ਮਾਲਕ ਅਜੈ ਭਾਟੀਆ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਤਸੀਲਦਾਰ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਏ।
ਇਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਕਰਨਾਲ ਬ੍ਰਾਹਮਣ ਸਭਾ ਦੇ ਜਿਲ੍ਹਾ ਪ੍ਰਧਾਨ ਸੁਰਿੰਦਰ ਸ਼ਰਮਾਂ ਨੇ ਕਿਹਾ ਕਿ ਅਸੀਂ ਅੱਜ ਕਰਨਾਲ ਦੇ ਡੀਸੀ ਨਿਸ਼ਾਂਤ ਕੁਮਾਰ ਯਾਦਵ ਨੂੰ ਮੁੱਖ ਮੰਤਰੀ ਦੇ ਨਾਮ ਆਪਣਾ ਮੰਗ ਪੱਤਰ ਦਿੱਤਾ ਹੈ, ਤੋਂ ਮੰਗ ਕੀਤੀ ਹੈ ਕਿ ਦੋ-ਤਿੰਨ ਦਿਨ ਦੇ ਅੰਦਰ ਇਸ ਗੈਂਗ ਰੇਪ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਅਸੀਂ ਪੂਰੇ ਸੂਬੇ ਵਿੱਚ ਅੰਦੋਲਨ ਛੇੜ ਦਿਆਂਗੇ ਉਹਨਾਂ ਨੇ ਕਿਹਾ ਕਿ ਸਾਰੇ ਸਮਾਜ ਦੇ ਲੋਕ ਇਸ ਮਾਮਲੇ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਦੇ ਖਿਲਾਫ ਸੜਕਾਂ ਤੇ ਉਤਰ ਆਏਗਾ ਕਿਉਂਕਿ ਕਰਨਾਲ ਪੁਲਿਸ ਉਤੇ ਗੈਂਗਰੇਪ ਮਾਮਲੇ ਵਿਚ ਲੱਖਾਂ ਰੁਪਏ ਲੈ ਕੇ ਆਰੋਪੀਆਂ ਨੂੰ ਬਚਾਉਣ ਦੇ ਆਰੋਪ ਲੱਗੇ ਹਨ ਏਨਾ ਆਰੋਪਾਂ ਤੋਂ ਆਪਣਾ ਪਿੱਛਾ ਛੁਡਵਾਉਣ ਲਈ ਕਰਨਾਲ ਐਸ ਪੀ ਨੇ ਇਸ ਮਾਮਲੇ ਦੀ ਜਾਂਚ ਤੋਂ ਪਿੱਛਾ ਛੁਡਵਾ ਲਿਆ ਹੈ ਜਿਸ ਤੋਂ ਬਾਅਦ ਆਈ ਜੀ ਨੇ ਇਸ ਮਾਮਲੇ ਦੀ ਜਾਂਚ ਕੈਥਲ ਪੁਲਿਸ ਨੂੰ ਦੇ ਦਿੱਤੀ ਹੈ ਇਸ ਤੋਂ ਸਾਬਿਤ ਹੁੰਦਾ ਹੈ ਕਿ ਪੁਲਿਸ ਨੇ ਲੱਖਾਂ ਰੁਪਏ ਲੈ ਕੇ ਆਰੋਪੀਆਂ ਨੂੰ ਬਚਾਉਣ ਦਾ ਕੰਮ ਕੀਤਾ ਹੈ ਅਤੇ ਇੱਕ ਸਾਜਿਸ ਦੇ ਤਹਿਤ ਮਹਿਲਾ ਨੂੰ ਹਨੀ ਟਰੇਪ ਮਾਮimageਲੇ ਵਿਚ ਫਸਾਇਆ ਗਿਆ ਹੈ ਬ੍ਰਾਹਮਣ ਸਭਾ ਨੇ ਕਰਨਾਲ ਦੇ ਐਸਪੀ ਨੂੰ ਵੀ ਸਸਪੈਂਡ ਕਰਨ ਦੀ ਮੰਗ ਕੀਤੀ ਹੈ ਅੱਜ ਦੇ ਪ੍ਰਦਰਸ਼ਨ ਵਿੱਚ ਸੈਂਕੜੇ ਬ੍ਰਾਹਮਣ ਸਭਾ ਦੇ ਲੋਕ ਮੌਜੂਦ ਸਨ।
news palwinder singh saggu karnal ੧੧-੦੯(੨)