ਭਾਰਤ ਸਰਕਾਰ ਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਕੰਮ ਕਰਨੇ ਚਾਹੀਦੇ ਮਿਲ ਕੇ: ਰਾਜਿੰਦਰ ਸਿੰਘ
Published : Sep 12, 2020, 1:46 am IST
Updated : Sep 12, 2020, 1:46 am IST
SHARE ARTICLE
image
image

ਭਾਰਤ ਸਰਕਾਰ ਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਕੰਮ ਕਰਨੇ ਚਾਹੀਦੇ ਮਿਲ ਕੇ: ਰਾਜਿੰਦਰ ਸਿੰਘ

ਨਵੀਂ ਦਿੱਲੀ, 11 ਸਤੰਬਰ (ਸੁਖਰਾਜ ਸਿੰਘ): ਕੋਰੋਨਾ ਵਾਇਰਸ ਨਾਲ ਜੂਝ ਰਹੇ ਭਾਰਤੀ ਸਮਾਜ ਨੂੰ ਨਵੀਂ ਦੋ ਮੁੱਖ ਚੁਣੌਤੀਆਂ, ਇਕ  ਨਿਘਾਰ ਵੱਲ ਜਾ ਰਿਹਾ ਵਪਾਰ ਅਤੇ ਦੂਜਾ ਰੋਜ਼ਗਾਰ ਦੀ ਕਮੀ  ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਔਖੇ ਸਮੇਂ ਵਿੱਚ ਭਾਰਤ ਸਰਕਾਰ ਅਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਮਿਲ ਕੇ ਕੰਮ ਕਰਨੇ ਚਾਹੀਦੇ ਹਨ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਵਿਰਾਸਤ ਸਿੱਖੀਜ਼ਮ ਟਰਸਟ ਦੇ ਚੇਅਰਮੈਨ ਰਾਜਿੰਦਰ ਸਿੰਘ ਨੇ ਕਿਹਾ ਕਿ ਸਰਕਾਰਾਂ ਨੂੰ ਆਮ ਲੋਕਾਂ ਦੀ ਕਮਾਈ ਨੂੰ ਵਧਾਉਣ ਦਾ ਯਤਨ ਕਰਨਾ ਚਾਹੀਦਾ ਹੈ ਖਾਲੀ ਕਾਰੋਬਾਰੀਆਂ ਨੂੰ ਸਸਤੇ ਕਰਜੇ ਦੇ ਕੇ ਸਮੱਸਿਆਵਾਂ ਦਾ ਹੱਲ ਨਹੀਂ ਹੋਵੇਗਾ, ਜਦੋਂ ਤੱਕ ਲੋਕਾਂ ਦੀ ਖਰੀਦਣ ਦੀ ਸ਼ਕਤੀ ਨਹੀਂ ਵਧੇਗੀ ਨਾਲ ਹੀ ਸਰਕਾਰਾਂ ਨੂੰ ਟੈਕਸ ਦਰਾਂ ਵਿੱਚ ਕਟੌਤੀ ਕਰਨੀ ਚਾਹੀਦੀ ਹੈ, ਜਿਸ ਨਾਲ ਟੈਕਸ ਵਸੂਲੀ ਵਿੱਚ ਵਾਧਾ ਵੀ ਹੋਵੇਗਾ ਅਤੇ ਲੋਕਾਂ ਨੂੰ ਰੋਜ਼ਗਾਰ ਦੇਣ ਲਈ ਵੱਡੀਆਂ ਕੰਪਨੀਆਂ ਨੂੰ ਸਪੈਸ਼ਲ ਪੈਕੇਜ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਮੱਧਮ ਵਰਗ ਇਸ ਵਿਸ਼ਾਲ ਭਾਰਤੀ ਸਮਾਜ ਦੀ ਰੀੜ ਦੀ ਹੱਡੀ ਹੈ  ਜੇਕਰ ਇਸ ਨੂੰ ਕਮਾਈ ਨਹੀਂ ਹੋਵੇਗੀ ਪਰ ਮਿਡਲ ਕਲਾਸ, ਲੋਅਰ ਮਿਡਲ ਕਲਾਸ ਵਿੱਚ ਚਲਾ ਜਾਵੇਗਾ ਅਤੇ ਲੋਅਰ ਮਿਡਲ ਕਲਾਸ ਗਰੀਬੀ ਵੱਲ।
ਰਾਜਿੰਦਰ ਸਿੰਘ ਨੇ ਕਿਹਾ ਕਿ ਸਮਾਜ ਕੋਰੋਨਾ ਨਾਲ ਭਾਰਤੀ ਸਿਹਤ ਵਿਭਾਗ ਅਤੇ ਰਾਜ ਸਰਕਾਰਾਂ ਹਾਲੇ ਤਕ ਇਕ ਸਾਂਝੀ ਵਿਉਂਤ ਬਣਾ ਕੇ ਨਜਿੱਠਣ ਲਈ ਰੁੱਝੀਆਂ ਹਨ ਉਵੇਂ ਹੀ ਸਰਕਾਰਾਂ ਨੂੰ ਆਰਥਕ ਪਖੋਂ ਵੀ ਇਕ ਸਾਂਝੀ ਮੁਹਿੰਮ ਚਲਾਉਣੀ ਚਾਹੀਦੀ ਹੈ ਜਿਸ ਨਾਲ ਭਾਰਤੀ ਸਮਾਜ ਦੇ ਮਿਆਰ ਅਤੇ ਆਰਥਕ ਹਾਲਤਾਂ ਨੂੰ ਉੱਚਾ ਚੁੱਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਭਾਰਤੀ ਸਮਾਜ ਦੇ ਲੋimageimageਕਾਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਅਸੀਂ ਸਰਕਾਰਾਂ ਨੂੰ ਸਮੇਂ ਸਿਰ ਇਮਾਨਦਾਰੀ ਨਾਲ ਟੈਕਸ ਦੇਵਾਂਗੇ ਤਾਂ ਹੀ ਸਰਕਾਰਾਂ ਸਾਨੂੰ ਆਰਥਕ ਤੌਰ 'ਤੇ ਮਜਬੂਤ ਕਰਣ ਲਈ ਨਵੀਆਂ ਨੀਤੀਆਂ ਬਣਾਉਣਗੀਆਂ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement