
ਧਰਮਸੋਤ 'ਤੇ 29 ਦਿਨਾਂ ਵਿਚ ਕਾਰਵਾਈ ਨਾ ਹੋਈ ਤਾਂ ਘੇਰਾਂਗੇ ਰਾਜੇ ਦਾ ਫ਼ਾਰਮ : ਦੇਵ ਮਾਨ
ਨਾਭਾ, 11 ਸਤੰਬਰ (ਬਲਵੰਤ ਹਿਆਣਾ) : ਨਾਭਾ ਸ਼ਹਿਰ ਵਿਚ ਪਿਛਲੇ ਦਸ ਦਿਨਾਂ ਤੋਂ ਸਾਧੂ ਸਿੰਘ ਧਰਮਸੋਤ ਦੇ ਘਰ ਦੇ ਬਾਹਰ ਆਮ ਆਦਮੀ ਪਾਰਟੀ ਵਲੋਂ ਅਣਮਿਥੇ ਸਮੇਂ ਲਈ ਧਰਨਾ ਲਾਇਆ ਗਿਆ ਸੀ। ਮਾਮਲਾ ਹੈ 64 ਕਰੋੜ ਵਜ਼ੀਫ਼ੇ ਘਪਲੇ ਦਾ, ਜਿਸ ਵਿਚ ਸਾਧੂ ਸਿੰਘ ਧਰਮਸੋਤ ਨਾ ਬੋਲ ਰਿਹਾ ਹੈ। ਗੁਰਦੇਵ ਸਿੰਘ ਦੇਵ ਮਾਨ ਸਾਬਕਾ ਹਲਕਾ ਇੰਚਾਰਜ ਵਿਧਾਨ ਸਭਾ ਨਾਭਾ ਨੇ ਕਿਹਾ ਕਿ ਪਹਿਲਾ ਅਸੀਂ ਦੋ ਦਿਨ ਲਈ ਧਰਨਾ ਲਾਇਆ ਪਰ ਨਾਭਾ ਪੁਲਿਸ ਨੇ ਸੱਤ 'ਆਪ' ਆਗੂਆਂ 'ਤੇ ਪਰਚੇ ਕਰ ਕੇ ਧਰਨਾ ਜ਼ਬਰਦਸਤੀ ਚੁਕਵਾ ਦਿਤਾ ਗਿਆ ਸੀ। ਦੋ ਸਤੰਬਰ ਤੋਂ ਧਰਨਾ ਦੁਬਾਰਾ ਸ਼ੁਰੂ ਕੀਤਾ ਗਿਆ। ਨਾਭਾ ਦੀ ਕੋਤਵਾਲੀ ਪੁਲਿਸ ਨੇ ਦੁਬਾਰਾ ਫਿਰ ਨੌਂ 'ਆਪ' ਆਗੂਆਂ 'ਤੇ ਦੂਸਰੀ ਵਾਰ ਪਰਚਾ ਕਰ ਦਿਤਾ। ਦੇਵ ਮਾਨ, ਚੇਤਨ ਜੋੜੇਮਾਜਰਾ, ਕਰਨਵੀਰ ਟਿਵਾਣਾ, ਜੱਸੀ ਸੋਹੀਆ ਤੇ ਬਰਿੰਦਰ ਬਿੱਟੂ ਨੂੰ ਧੱਕੇ ਨਾਲ ਥਾਣਾ ਕੋਤਵਾਲੀ ਵਿਚ ਲੈ ਗਈ ਤੇ ਸਾਰਾ ਦਿਨ ਥਾਣੇ ਵਿਚ ਬੰਦ ਰਖਿਆ। ਆਪ ਆਗੂਆਂ ਦੇ ਧਰਨੇ ਮਗਰੋਂ ਪੁਲਿਸ ਪ੍ਰਸ਼ਾਸਨ ਨੇ ਪੰਜ ਆਪ ਲੀਡਰਾਂ ਨੂੰ ਬਿਨਾ ਸ਼ਰਤ ਛੱਡਣ ਲਈ ਸਹਿਮਤ ਹੋ ਗਿਆ। ਬੀਬੀ ਬਲਜਿੰਦਰ ਕੌਰ ਦੀ ਅਗਵਾਈ ਵਿਚ ਸਾਧੂ ਸਿੰਘ ਧਰਮਸੋਤ ਦੀ ਅਰਥੀ ਫੂਕ ਕੇ ਆਮ ਆਦਮੀ ਪਾਰਟੀ ਨੇ ਕਾਂਗਰਸ ਸਰਕਾਰ ਨੂੰ ਵੀਹ ਦਿਨਾਂ ਦਾ ਅਲਟੀਮੇਟਮ ਦੇ ਕੇ ਧਰਨਾ ਚੁੱਕ ਦਿimageਤਾ ਹੈ।