
ਮੋਦੀ ਨੂੰ ਦੇਸ਼ ਦਾ ਪ੍ਰਧਾਨ ਸੇਵਕ ਕਹੇ ਜਾਣ ਨੂੰ ਸਾਕਾਰ ਬਣਾਉਣ ਲਈ ਭਾਜਪਾ 15 ਦਿਨ ਕਰੇਗੀ ਮਨੁੱਖੀ-ਸੇਵਾ : ਅਸ਼ਵਨੀ ਸ਼ਰਮਾ
ਭਾਜਪਾ 'ਸੇਵਾ ਪਖਵਾੜਾ' ਵਜੋਂ ਪੰਜਾਬ ਭਰ 'ਚ ਮਨਾਏਗੀ ਮੋਦੀ ਦਾ ਜਨਮ ਦਿਨ
ਜਲੰਧਰ, 11 ਸਤੰਬਰ (ਨਿਰਮਲ ਸਿੰਘ): ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਸੇਵਾ ਪ੍ਰਕਲਪ ਪਖਵਾੜਾ ਵਜੋਂ ਮਨਾਇਆ ਜਾਵੇਗਾ | ਇਸ ਸਬੰਧੀ ਅੱਜ ਜਲੰਧਰ ਵਿਖੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਸੂਬੇ ਭਰ ਦੇ ਭਾਜਪਾ ਅਹੁਦੇਦਾਰਾਂ ਜਿਸ 'ਚ ਸੂਬਾ ਭਾਜਪਾ ਕੋਰ ਕਮੇਟੀ ਮੈਂਬਰ, ਸੂਬਾ ਭਾਜਪਾ ਅਹੁਦੇਦਾਰ, ਸਮੂਹ ਜ਼ਿਲ੍ਹਾ ਇੰਚਾਰਜਾਂ, ਸਾਰੇ ਜ਼ਿਲ੍ਹਾ ਪ੍ਰਧਾਨਾਂ ਅਤੇ ਸਾਰੇ ਮੋਰਚੀਆਂ ਦੇ ਪ੍ਰਧਾਨਾਂ ਨੇ ਸ਼ਮੂਲੀਅਤ ਕੀਤੀ |
ਅਸ਼ਵਨੀ ਸ਼ਰਮਾ ਨੇ ਪ੍ਰੋਗਰਾਮ 'ਚ ਡਾ. ਨਰਿੰਦਰ ਸਿੰਘ ਰੈਨਾ ਨੂੰ ਮੁੜ ਪੰਜਾਬ ਦੇ ਸਹਿ-ਇੰਚਾਰਜ ਵਜੋਂ ਨਿਯੁਕਤ ਹੋਣ 'ਤੇ ਵਧਾਈ ਦਿਤੀ | ਮੀਟਿੰਗ 'ਚ ਹਾਜ਼ਰ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ 17 ਸਤੰਬਰ ਨੂੰ ਭਾਰਤੀ ਜਨਤਾ ਪਾਰਟੀ ਵਲੋਂ ਸੂਬੇ ਭਰ 'ਚ ਮਨਾਇਆ ਜਾਵੇਗਾ | ਇਸ ਤਹਿਤ 17 ਸਤੰਬਰ ਤੋਂ 2 ਅਕਤੂਬਰ ਤਕ ਸਮਾਜ ਸੇਵਾ ਪਖਵਾੜਾ ਮਨਾਇਆ ਜਾਵੇਗਾ | ਸ਼ਰਮਾ ਨੇ ਕਿਹਾ ਕਿ ਅੱਜ ਦੁਨੀਆ ਦੇ ਸਾਰੇ ਪ੍ਰਮੁੱਖ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੋਹਾ ਮੰਨ ਰਹੇ ਹਨ | ਅੱਜ ਪ੍ਰਧਾਨ ਮੰਤਰੀ ਮੋਦੀ ਨੇ ਬਿ੍ਟੇਨ ਨੂੰ ਪਛਾੜ ਕੇ ਭਾਰਤ ਨੂੰ ਪੰਜਵੀਂ ਸੱਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਬਣਾ ਦਿਤਾ ਹੈ | ਇਸ ਲਈ ਪੰਜਾਬ ਦੇ ਲੋਕਾਂ ਦੀ ਤਰਫ਼ੋਂ ਪੰਜਾਬ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧਨਵਾਦ ਕਰਦੀ ਹੈ | ਸ਼ਰਮਾ ਨੇ ਸਮੂਹ ਵਰਕਰਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਮੌਕੇ ਮਨਾਏ
ਜਾਣ ਵਾਲੇ ਪਖਵਾੜੇ ਦੌਰਾਨ ਕੇਂਦਰੀ ਲੀਡਰਸ਼ਿਪ ਵਲੋਂ ਭੇਜੇ ਗਏ ਸੇਵਾ ਕਾਰਜਾਂ ਨੂੰ ਆਪੋ-ਅਪਣੇ ਖੇਤਰਾਂ 'ਚ ਪੂਰੇ ਤਨ-ਮਨ ਨਾਲ ਕਰਨ ਦਾ ਸੱਦਾ ਦਿਤਾ | ਇਸ ਮੌਕੇ ਸ਼ਰਮਾ ਨੇ ਸੂਬਾ ਭਾਜਪਾ ਵਲੋਂ 2 ਅਕਤੂਬਰ ਤੋਂ ਬਾਅਦ ਸੂਬੇ ਭਰ 'ਚ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਵੀ ਵਰਕਰਾਂ ਨੂੰ ਜਾਣਕਾਰੀ ਦਿਤੀ |
ਇਸ ਮੌਕੇ ਅਸ਼ਵਨੀ ਸ਼ਰਮਾ ਨਾਲ ਸੂਬਾ ਸੰਗਠਨ ਜਨਰਲ ਸਕੱਤਰ ਨਿਵਾਸੂਲੂ, ਭਾਜਪਾ ਦੇ ਕੌਮੀ ਸਕੱਤਰ ਤੇ ਪੰਜਾਬ ਸਹਿ-ਇੰਚਾਰਜ ਡਾ. ਨਰਿੰਦਰ ਸਿੰਘ ਰੈਨਾ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਰਾਜੇਸ਼ ਬਾਗਾ, ਡਾ. ਸੁਭਾਸ਼ ਸ਼ਰਮਾ, ਦਿਆਲ ਸਿੰਘ ਸੋਢੀ ਆਦਿ ਸ਼ਾਮਲ ਸਨ | ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰ ਕੇ ਕੀਤੀ ਗਈ |
ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਨਿਵਾਸਲੂ ਨੇ ਹਾਜ਼ਰ ਸਾਰੇ ਵਰਕਰਾਂ ਦੇ ਸਾਹਮਣੇ ਆਉਣ ਵਾਲੇ ਦਿਨਾਂ 'ਚ ਸੂਬੇ ਭਰ 'ਚ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਵਿਸਤਿ੍ਤ ਰੂਪ-ਰੇਖਾ ਰੱਖੀ ਅਤੇ ਉਨ੍ਹਾਂ ਤੋਂ ਸੁਝਾਅ ਵੀ ਲਏ ਅਤੇ ਸਬੰਧਤ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ | ਦਿਆਲ ਸਿੰਘ ਸੋਢੀ ਨੇ ਇਸ ਮੌਕੇ ਪਖਵਾੜੇ ਦੌਰਾਨ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ ਪੂਰੇ ਪੰਦਰਵਾੜੇ ਦੌਰਾਨ ਭਾਜਪਾ ਵਰਕਰ ਵੱਖ-ਵੱਖ ਪ੍ਰੋਗਰਾਮ ਉਲੀਕਣਗੇ |
ਫਹੋਟੋ ਾੋ. ਜੳਲ-11-7