
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਨੂੰ ਲੁਟੇਰਿਆਂ ਨੇ ਮਾਰੀ ਗੋਲੀ
ਜਾਨੀ ਨੁਕਸਾਨ ਤੋਂ ਬਚਾਅ, ਪੱਟ ਚੀਰਦੀ ਨਿਕਲੀ ਗੋਲੀ
ਟਾਂਗਰਾ, 11 ਸਤੰਬਰ (ਸੁਰਜੀਤ ਸਿੰਘ ਖ਼ਾਲਸਾ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ੋਨ ਗੁਰੂ ਕਾ ਬਾਗ ਦੇ ਪ੍ਰਧਾਨ ਅਤੇ ਨੌਜਵਾਨ ਕਿਸਾਨ ਆਗੂ ਅੰਗਰੇਜ਼ ਸਿੰਘ ਸਹਿੰਸਰਾ 'ਤੇ ਅਣਪਛਾਤੇ ਲੁਟੇਰਿਆਂ ਵਲੋਂ ਗੋਲੀ ਚਲਾ ਕੇ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਅੰਗਰੇਜ਼ ਸਿੰਘ ਨੇ ਦਸਿਆ ਕਿ ਉਹ ਕਲ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਘਿਰਾਉ ਸਬੰਧੀ ਪਿੰਡ ਜਗਦੇਵ ਕਲਾਂ, ਜੋ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਦਾ ਵੀ ਪਿੰਡ ਹੈ, ਮੀਟਿੰਗ ਕਰਵਾਉਣ ਜਾ ਰਹੇ ਸਨ ਕਿ ਅਚਾਨਕ ਰਾਣੇ ਵਾਲਾ ਪੁਲ ਕੋਲ ਦੋ ਮੋਟਰਸਾਈਲ ਸਵਾਰ ਨਕਾਬਪੋਸ਼ਾਂ ਵਲੋਂ ਰੋਕ ਕੇ ਲੁੱਟਣ ਦੀ ਕੋਸ਼ਿਸ ਕੀਤੀ ਗਈ, ਇਸ ਵੇਲੇ ਉਨ੍ਹਾਂ ਦੇ ਪਿਤਾ ਗੱਜਣ ਸਿੰਘ ਵੀ ਨਾਲ ਸਨ | ਵਿਰੋਧ ਕਰਨ 'ਤੇ ਨਾਕਾਬਪੋਸ਼ਾਂ ਵਿਚੋਂ ਇਕ ਨੇ ਗੋਲੀ ਚਲਾ ਦਿਤੀ ਜੋ ਪੱਟ ਵਿਚੋਂ ਆਰ-ਪਾਰ ਹੋ ਗਈ | ਰੌਲਾ ਪੈਣ ਕਾਰਨ ਨਜ਼ਦੀਕ ਦੇ ਕੱੁਝ ਲੋਕ ਇਕੱਠੇ ਹੋਣ 'ਤੇ ਹਮਲਾਵਰ ਫ਼ਰਾਰ ਹੋ ਗਏ | ਜਿਸ ਤੋਂ ਬਾਅਦ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਤਸਰ ਦਾਖ਼ਲ ਕਰਵਾਇਆ ਗਿਆ |
ਜਥੇਬੰਦੀ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਤੇ ਜ਼ਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਨੇ ਹਸਪਤਾਲ ਪਹੁੰਚ ਕੇ ਉਨ੍ਹਾਂ ਦਾ ਹਾਲ ਚਾਲ ਜਾਣਿਆ | ਉਨ੍ਹਾਂ ਕਿਹਾ ਕਿ ਹਮਲਾਵਰਾਂ ਦੀ ਜਲਦ ਤੋਂ ਜਲਦ ਸ਼ਨਾਖ਼ਤ ਹੋ ਕੇ ਕਾਰਵਾਈ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਅੰਗਰੇਜ਼ ਜਥੇਬੰਦੀ ਦੇ ਨਿਧੜਕ ਆਗੂ ਹਨ, ਜਥੇਬੰਦੀ ਉਨ੍ਹਾਂ ਦੇ ਨਾਲ ਖੜੀ ਹੈ |
Tangra_Khalsa_11-2