
2022 ਦੀਆਂ ਚੋਣਾਂ ਵੇਲੇ ਸੈਕਸ਼ਨ ਲੈਟਰ ਵੰਡਣ ਦਾ ਮਾਮਲਾ
ਹੁਸ਼ਿਆਰਪੁਰ – ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੂੰ ਜੇਲ੍ਹ ਦਾ ਡਰ ਸਤਾਉਣ ਲੱਗਿਆ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਹੁਣ ਅਗਾਊਂ ਜ਼ਮਾਨਤ ਲਈ ਅਦਾਲਤ ਦਾ ਦਰ ਖੜਕਾਇਆ ਹੈ ਜਿਸ ਸੁਣਵਾਈ ਭਲ਼ਕੇ ਹੋਵੇਗੀ। ਜ਼ਿਕਰਯੋਗ ਹੈ ਕਿ 2022 ਦੀਆਂ ਚੋਣਾਂ ਦੌਰਾਨ ਉਹਨਾਂ ਨੇ ਹਲਕਾ ਚੱਬੇਵਾਲ ਦੇ SC ਅਤੇ ST ਅਤੇ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਪਰਿਵਾਰਾਂ ਨੂੰ ਘਰਾਂ ਦੀਆਂ ਛੱਤਾਂ ਪਾਉਣ, ਬਦਲਣ ਅਤੇ ਰਿਪੇਅਰ ਕਰਨ ਲਈ ਫਰਜ਼ੀ ਸੈਂਕਸ਼ਨ ਲੈਟਰ ਵੰਡੇ ਸਨ।
ਇਸੇ ਮਾਮਲੇ ‘ਚ ਅਗਾਊਂ ਜ਼ਮਾਨਤ ਲੈਣ ਲਈ ਉਹਨਾਂ ਨੇ ਹੁਸ਼ਿਆਰਪੁਰ ਦੇ ਐਡੀਸ਼ਨਲ ਅਤੇ ਸੈਸ਼ਨ ਜੱਜ ਪ੍ਰੀਤ ਮੋਹਨ ਸ਼ਰਮਾ ਦੀ ਅਦਾਲਤ ‘ਚ ਅਗਾਊਂ ਜ਼ਮਾਨਤ ਅਰਜ਼ੀ ਦਾਇਰ ਕੀਤੀ ਹੈ। ਜਿਸ ਦੀ ਸੁਣਵਾਈ 13 ਸਤੰਬਰ ਨੂੰ ਹੋਵੇਗੀ।