ਨੈਸ਼ਨਲ ਹਾਈ ਵੇਅ ’ਤੇ ਸਥਿਤ ਪਿੰਡ ਟਹਿਣਾ ਵਿਖੇ ਹਾਦਸਿਆਂ ਨੂੰ ਰੋਕਣ ਲਈ ਅੰਡਰ ਬ੍ਰਿਜ ਬਣਾਉਣ ਦੀ ਕੀਤੀ ਮੰਗ
ਕੋਟਕਪੂਰਾ: ਵਿਧਾਨ ਸਭਾ ਹਲਕਾ ਕੋਟਕਪੂਰਾ ਅਧੀਨ ਆਉਂਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਦੇ ਵਸਨੀਕਾਂ ਦੀਆਂ ਵੱਖ-ਵੱਖ ਮੁਸ਼ਕਲਾਂ ਦੇ ਹੱਲ ਲਈ ਯਤਨਸ਼ੀਲ ਰਹਿਣ ਵਾਲੇ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਹਲਕੇ ਦੇ ਪਿੰਡ ਟਹਿਣਾ ਵਿਖੇ ਵਾਪਰ ਰਹੇ ਅਣਕਿਆਸੇ ਅਤੇ ਦੁਖਦਾਇਕ ਸੜਕ ਹਾਦਸਿਆਂ ਨੂੰ ਰੋਕਣ ਹਿੱਤ ਕੇਂਦਰ ਦੇ ਸੜਕ ਮੰਤਰਾਲਾ ਅਤੇ ਹਾਈਵੇ ਮੰਤਰੀ ਨਿਤਿਨ ਗਡਕਰੀ ਨਾਲ ਵਿਸ਼ੇਸ਼ ਤੌਰ ’ਤੇ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ: ਸੰਸਦ ਦੇ ਮੁਲਾਜ਼ਮਾਂ ਨੂੰ ਮਿਲੀ ਨਵੀਂ ਵਰਦੀ, ਕਾਂਗਰਸ ਨੇ ਪ੍ਰਗਟਾਇਆ ਇਤਰਾਜ਼
ਪੰਜਾਬ ਭਰ ਦੇ ਰਾਸ਼ਟਰੀ ਅਤੇ ਰਾਜ ਮਾਰਗਾਂ ਸਮੇਤ ਓਵਰਬਰਿਜ ਅਤੇ ਟੋਲ ਟੈਕਸਾਂ ਬਾਰੇ ਗੱਲਬਾਤ ਕਰਨ ਉਪਰੰਤ ਸਪੀਕਰ ਸੰਧਵਾਂ ਨੇ ਮੰਤਰੀ ਨਿਤਿਨ ਗਡਕਰੀ ਨੂੰ ਨੈਸ਼ਨਲ ਹਾਈਵੇ ’ਤੇ ਸਥਿਤ ਪਿੰਡ ਟਹਿਣਾ ਵਿਖੇ ਅੰਡਰ ਬਾਈਪਾਸ ਨਾ ਹੋਣ ਕਾਰਨ ਵਾਪਰਦੇ ਨਿੱਤ ਨਵੇਂ ਹਾਦਸਿਆਂ ਤੋਂ ਜਾਣੂ ਕਰਵਾਇਆ, ਜਿਸ ’ਤੇ ਨਿਤਿਨ ਗਡਕਰੀ ਵਲੋਂ ਸਪੀਕਰ ਸੰਧਵਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਜਲਦ ਹੀ ਪਿੰਡ ਟਹਿਣਾ ਨੇੜੇ ਅੰਡਰ ਬਾਈਪਾਸ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ: ਸੁਪ੍ਰੀਮ ਕੋਰਟ ਨੇ ਸਤੇਂਦਰ ਜੈਨ ਦੀ ਅੰਤਰਿਮ ਜ਼ਮਾਨਤ 25 ਸਤੰਬਰ ਤਕ ਵਧਾਈ
ਉਨ੍ਹਾਂ ਕਿਹਾ ਕਿ ਇਸ ਸਬੰਧੀ ਲਿਖਤੀ ਪ੍ਰਵਾਨਗੀ ਜਲਦ ਹੀ ਜਾਰੀ ਕਰ ਦਿਤੀ ਜਾਵੇਗੀ। ਇਸ ਮੌਕੇ ਹਲਕੇ ਦੀਆਂ ਹੋਰ ਸੜਕਾਂ ਬਾਰੇ ਵੀ ਵਿਸਥਾਰ ਸਹਿਤ ਗੱਲਬਾਤ ਕੀਤੀ ਗਈ। ਸਦਭਾਵਨਾ ਭਰੇ ਮਾਹੌਲ ਵਿਚ ਹੋਈ ਗੱਲਬਾਤ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਪੀਕਰ ਸੰਧਵਾਂ ਨੇ ਦਸਿਆ ਕਿ ਜਿਸ ਤਰਾਂ ਪੰਜਾਬ ਸਰਕਾਰ ਵਲੋਂ ਸੂਬੇ ਦੇ ਲਗਭਗ ਇਕ ਦਰਜਨ ਮਾਰਗ ਟੋਲ ਮੁਕਤ ਕਰ ਦਿਤੇ ਗਏ ਹਨ, ਉਸੇ ਤਰਾਂ ਸਰਕਾਰ ਹੋਰਨਾਂ ਟੋਲ ਟੈਕਸਾਂ ਵਾਲੇ ਬੈਰੀਅਰ ਦੀ ਮਿਆਦ ਖਤਮ ਹੋਣ ਤੋਂ ਬਾਅਦ ਲੋਕਾਂ ਨੂੰ ਰਾਹਤ ਦੇਣ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ: ਹੜ੍ਹਾਂ ਦੌਰਾਨ ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਵਜੋਂ ਕਿਸਾਨਾਂ ਦੇ ਖਾਤਿਆਂ ‘ਚ ਪਾਈ ਗਈ 48 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ
ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡ ਟਹਿਣਾ ਦੇ ਇਕ ਪਾਸੇ ਫਰੀਦਕੋਟ ਅਤੇ ਬਾਕੀ ਪਾਸਿਆਂ ਤੋਂ ਨਾਲ ਲੱਗਦੇ ਪਿੰਡਾਂ ਵਾਲੇ ਪਾਸਿਉਂ ਆਉਣ ਵਾਲੇ ਵਾਹਨ ਚਾਲਕਾਂ ਨਾਲ ਵਾਪਰੀਆਂ ਕਈ ਅਣਸੁਖਾਵੀਆਂ ਘਟਨਾਵਾਂ ਰੋਕਣ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਹਾਂ ਪੱਖੀ ਹੁੰਗਾਰਾ ਭਰਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸੜਕ ਮੰਤਰਾਲੇ ਦੇ ਸਹਿਯੋਗ ਨਾਲ ਵਿਧਾਨ ਸਭਾ ਹਲਕਾ ਕੋਟਕਪੂਰਾ ਅਧੀਨ ਆਉਂਦੇ ਪਿੰਡ ਟਹਿਣਾ ਸਮੇਤ ਨੇੜਲੇ ਹੋਰ ਪਿੰਡਾਂ ਅਤੇ ਸ਼ਹਿਰ ਫਰੀਦਕੋਟ ਦੇ ਵਾਹਨ ਚਾਲਕਾਂ ਦੀ ਉਕਤ ਸਮੱਸਿਆ ਜਲਦ ਦੂਰ ਹੋ ਜਾਵੇਗੀ।