ਬਰਾਮਦ ਕੀਤੀ ਹੈਰੋਇਨ ਦਾ ਵਜ਼ਨ 5 ਕਿਲੋ ਦੱਸਿਆ ਜਾ ਰਿਹਾ
Bhikhiwind News : ਬੀ.ਐਸ.ਐਫ ਦੀ 71 ਬਟਾਲੀਅਨ ਅਤੇ ਖਾਲੜਾ ਪੁਲਿਸ ਵੱਲੋਂ ਚਲਾਏ ਗਏ ਸਾਂਝੇ ਸਰਚ ਅਭਿਆਨ ਦੌਰਾਨ ਇੱਕ ਪਾਕਿਸਤਾਨੀ ਡਰੋਨ ਸਮੇਤ ਹੈਰੋਇਨ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀ.ਐਸ.ਐਫ ਦੀ 71 ਬਟਾਲੀਅਨ ਤੇ ਖਾਲੜਾ ਪੁਲਿਸ ਵੱਲੋਂ ਵੀਰਵਾਰ ਸ਼ਾਮ 4:43 ਵਜੇ ਬੀ.ਓ.ਪੀ ਖਾਲੜਾ ਤੇ ਚਲਾਏ ਗਏ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਇੱਕ ਪਾਕਿਸਤਾਨੀ ਡਰੋਨ ਸਮੇਤ ਹੈਰੋਇਨ ਬਰਾਮਦ ਕੀਤੀ ਗਈ ਹੈ।
ਜਿਸ ਸਬੰਧੀ ਪੁਲਸ ਨੇ ਉਕਤ ਹੈਰੋਇਨ ਦੇ ਪੈਕਟ ਅਤੇ ਡਰੋਨ ਨੂੰ ਆਪਣੇ ਕਬਜ਼ੇ 'ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਜ਼ਬਤ ਕੀਤੀ ਗਈ ਹੈਰੋਇਨ ਦੇ ਪੈਕੇਟ ਨੂੰ ਪਾਕਿਸਤਾਨੀ ਸਮੱਗਲਰਾਂ ਨੇ ਡਰੋਨ ਰਾਹੀਂ ਭਾਰਤੀ ਸਰਹੱਦ ਦੇ ਅੰਦਰ ਸੁੱਟਿਆ ਸੀ। ਜਿਸ ਦਾ ਵਜ਼ਨ ਕਰੀਬ 5 ਕਿਲੋ ਦੱਸਿਆ ਜਾ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਮੀਡੀਆ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ।