169 ਸਾਲ ਪੁਰਾਣੇ School ਨੂੰ ਲਗਾਇਆ ਜਿੰਦਾ, School ਦੀ ਇਮਾਰਤ ਅਸੁਰੱਖਿਅਤ ਐਲਾਨੀ
Published : Sep 12, 2025, 11:21 am IST
Updated : Sep 12, 2025, 11:21 am IST
SHARE ARTICLE
169-Year-Old School Locked, School Building Declared Unsafe Latest News in Punjabi 
169-Year-Old School Locked, School Building Declared Unsafe Latest News in Punjabi 

ਸ਼ਹੀਦ ਸਰਾਭਾ ਸਮੇਤ ਕਈ ਵੱਡੀਆਂ ਹਸਤੀਆਂ ਇਸ ਸਕੂਲ ਵਿਚ ਪੜ੍ਹੀਆਂ 

169-Year-Old School Locked, School Building Declared Unsafe Latest News in Punjabi  ਗਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ, ਦੇ ਸਾਬਕਾ ਮੁੱਖ ਮੰਤਰੀਆਂ ਜਸਟਿਸ ਗੁਰਨਾਮ ਸਿੰਘ ਅਤੇ ਬੇਅੰਤ ਸਿੰਘ ਸਮੇਤ ਡੇਰਾ ਬਿਆਸ ਸਾਵਣ ਸਿੰਘ ਸਮੇਰ ਹੋਰ ਅਨੇਕਾਂ ਅਹਿਮ ਹਸਤੀਆਂ ਦੀ ਪਾਠਸ਼ਾਲਾ ਵਜੋਂ ਜਾਣੇ ਜਾਂਦੇ ਪਿੰਡ ਗੁੱਜਰਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ‘ਅਸੁਰੱਖਿਅਤ’ ਐਲਾਨੇ ਜਾਣ ਤੋਂ ਬਾਅਦ ਤਾਲਾ ਲਗਾ ਦਿਤਾ ਗਿਆ ਹੈ। ਬਰਤਾਨਵੀ ਕਾਰਜਕਾਲ ਦੌਰਾਨ 1857 ਵਿਚ ਪ੍ਰਾਇਮਰੀ ਸਕੂਲ ਵਜੋਂ ਸਥਾਪਤ ਇਸ ਸਿਖਿਆ ਸੰਸਥਾ ਦਾ 169 ਸਾਲਾਂ ਦਾ ਸ਼ਾਨਾਮੱਤਾ ਇਤਿਹਾਸ ਹੈ।

ਗਰੇਵਾਲਾਂ ਦੀ ਰਾਜਧਾਨੀ ਵਜੋਂ ਜਾਣੇ ਜਾਂਦੇ ਇਤਿਹਾਸਕ ਪਿੰਡ ਗੁੱਜਰਵਾਲ ਦੇ ਸਰਕਾਰੀ ਸਕੂਲ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਪੁਰਾਣੀ ਇਮਾਰਤ ਦੇ ਦਰਵਾਜ਼ੇ ਉਪਰ ਲਟਕਦੇ ਤਾਲੇ ਨੇ ਸੂਬਾ ਸਰਕਾਰ ਦੀ ਸਿਖਿਆ ਨੀਤੀ ਉਪਰ ਕਈ ਸਵਾਲ ਖੜ੍ਹੇ ਕਰ ਦਿਤੇ ਹਨ। ਕਰੀਬ ਮਹੀਨੇ ਪਹਿਲਾਂ ਵਿਭਾਗ ਵਲੋਂ ਨਿਰੀਖਣ ਬਾਅਦ ਸਕੂਲ ਦੀ ਪੁਰਾਣੀ ਇਮਾਰਤ ਨੂੰ ਅਸੁਰੱਖਿਅਤ ਐਲਾਨ ਦਿਤਾ ਗਿਆ। ਸਰਕਾਰਾਂ ਦੀ ਬੇਰੁਖੀ ਕਾਰਨ ਗੁਜਰਵਾਲ ਦੇ ਸਕੂਲ ਦੀ ਪ੍ਰਾਚੀਨ ਅਤੇ ਖੂਬਸੂਰਤ ਇਮਾਰਤ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ। ਕਿਸੇ ਅਣਸੁਖਾਵੀਂ ਘਟਨਾ ਦੇ ਭਰੇ ਵਿਭਾਗ ਵੱਲੋਂ ਪੱਕਾ ਤਾਲਾ ਲਾਏ ਜਾਣ ਤੋਂ ਬਾਅਦ ਸਕੂਲ ਦੇ ਵਿਦਿਆਰਥੀ ਲੈਬ ਤੇ ਦਫ਼ਤਰੀ ਕੰਮਕਾਰ ਲਈ ਬਣਾਏ ਕਮਰਿਆਂ ’ਚ ਪੜ੍ਹਾਈ ਲਈ ਮਜ਼ਬੂਰ ਹਨ। ਇਹ ਵੀ ਦਸਿਆ ਜਾ ਰਿਹਾ ਹੈ ਕਿ ਹੁਣ ਸਕੂਲ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਕਾਫ਼ੀ ਘਾਟ ਰੜਕ ਰਹੀ ਹੈ। ਇਸ ਮਾਣਮੱਤੀ ਸਿਖਿਆ ਸੰਸਥਾ ਨੇ ਦੇਸ਼ ਨੂੰ ਕਈ ਡਾਕਟਰ, ਇੰਜਨੀਅਰ, ਸਿਖਿਆ ਸ਼ਾਸਤਰੀ ਅਤੇ ਉੱਚ-ਕੋਟੀ ਦੇ ਵਿਦਵਾਨ ਦਿਤੇ ਹਨ।

(For more news apart from 169-Year-Old School Locked, School Building Declared Unsafe Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement