
ਰਾਜਪੁਰਾ ਤੋਂ ਚੰਡੀਗੜ੍ਹ ਜਾ ਰਹੇ ਸਨ ਰਵਨੀਤ ਬਿੱਟੂ
ਚੰਡੀਗੜ੍ਹ - ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਬਾਰੇ ਹਾਲ ਹੀ ਵਿਚ ਵੱਡੀ ਖ਼ਬਰ ਸਾਹਮਣੇ ਆਈ ਹੈ, ਦਰਅਸਲ ਰਵਨੀਤ ਬਿੱਟੂ ਨਾਲ ਦੇਰ ਰਾਤ 11 ਵਜੇ ਬਨੂੜ ਕੋਲ ਸੜਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਰਵਨੀਤ ਬਿੱਟੂ ਰਾਜਪੁਰਾ ਤੋਂ ਚੰਡੀਗੜ੍ਹ ਜਾ ਰਹੇ ਸਨ ਅਤੇ ਉਹਨਾਂ ਦੀ ਜਿਪਸੀ ਦੀ ਇਕ ਟਰੱਕ ਨਾਲ ਟੱਕਰ ਹੋ ਗਈ। ਦੱਸ ਦਈਏ ਕਿ ਇਸ ਹਾਦਸੇ ਵਿਚ ਸਿਰਫ਼ ਉਹਨਾਂ ਦੀ ਜਿਪਸੀ ਦਾ ਹੀ ਨੁਕਸਾਨ ਹੋਇਆ ਹੈ ਅਤੇ ਰਵਨੀਤ ਬਿੱਟੂ ਵਾਲ-ਵਾਲ ਬਚੇ ਹਨ। ਹਾਦਸਾ ਬਹੁਤ ਭਿਆਨਕ ਸੀ ਜਿਪਸੀ ਪੂਰੀ ਤਰ੍ਹਾਂ ਨੁਕਸਾਨੀ ਗਈ।