ਸਰਕਾਰੀ ਸਕੂਲਾਂ ਲਈ 'ਦੇਸ਼ ਦਾ ਮੈਂਟਰ' ਪ੍ਰੋਗਰਾਮ ਜਾਰੀ ਵਿਦਿਆਰਥੀਆਂ ਨੂਕਰੀਅਰ ਚੁਣਨ ਵਿਚ ਕਰੇਗਾਮਦਦ 
Published : Oct 12, 2021, 7:21 am IST
Updated : Oct 12, 2021, 7:21 am IST
SHARE ARTICLE
image
image

ਸਰਕਾਰੀ ਸਕੂਲਾਂ ਲਈ 'ਦੇਸ਼ ਦਾ ਮੈਂਟਰ' ਪ੍ਰੋਗਰਾਮ ਜਾਰੀ ਵਿਦਿਆਰਥੀਆਂ ਨੂਕਰੀਅਰ ਚੁਣਨ ਵਿਚ ਕਰੇਗਾਮਦਦ 

    


ਨਵੀਂ ਦਿੱਲੀ, 11 ਅਕਤੂਬਰ (ਅਮਨਦੀਪ ਸਿੰਘ) ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ 'ਦੇਸ਼ ਕੇ ਮੈਂਟਰ' ਪ੍ਰੋਗਰਾਮ ਜਾਰੀ ਕੀਤਾ ਜਿਸ ਨਾਲ 9ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ  ਅਪਣਾ ਕਰੀਅਰ ਚੁਣਨ ਵਿਚ ਮਦਦ ਮਿਲੇਗੀ | 
ਪਿਛੇ ਜਹੇ ਉਘੇ ਅਦਾਕਾਰ ਸੋਨੂੰ ਸੂਦ 'ਦੇਸ਼ ਦੇ ਮੈਂਟਰ' ਪ੍ਰੋਗਰਾਮ ਦੇ ਬ੍ਰਾਂਡ ਅੰਬੇਸਡਰ ਬਣੇ ਸਨ | ਇਸ ਪ੍ਰੋਗਰਾਮ ਰਾਹੀਂ ਬੱਚਿਆਂ ਨੂੰ  ਕੈਰੀਅਰ ਦੀ ਸੇਧ ਲੈਣ ਲਈ ਅਪਣਾ 'ਸਲਾਹਕਾਰ' ਚੁਣਨ ਵਿਚ ਮਦਦ ਮਿਲੇਗੀ ਤੇ ਉਨ੍ਹਾਂ ਦੇ ਹੁਨਰ ਨੂੰ  ਹੋਰ ਤਰਾਸ਼ਿਆ ਜਾਵੇਗਾ | 
ਅੱਜ ਇਥੋਂ ਦੇ ਤਿਆਗ ਰਾਜ ਸਟੇਡੀਅਮ ਵਿਖੇ ਪ੍ਰੋਜੈਕਟ ਜਾਰੀ ਕਰਦੇ ਹੋਏ ਉਨ੍ਹਾਂ ਕਿਹਾ, Tਮੈਨੂੰ ਖ਼ੁਸ਼ੀ ਹੈ ਕਿ ਇਸ ਪ੍ਰੋਗਰਾਮ ਦਾ ਪਾਇਲਟ ਪ੍ਰਾਜੈਕਟ ਕਾਮਯਾਬ ਰਿਹਾ ਹੈ | ਨੌਂਵੀਂ ਵਿਚ ਪਹੁੰਚਣ ਪਿਛੋਂ ਜੋ ਬੱਚਾ ਕਿਸ਼ੋਰ ਅਵਸਥਾ ਵਿਚ ਪੈਰ ਧਰਦਾ ਹੈ, ਉਸ ਨੂੰ  ਮਨੋਵਿਗਿਆਨਕ ਤੇ ਭਾਵਨਾਤਮਕ ਸੇਧ ਦੀ ਲੋੜ ਪੈਂਦੀ ਹੈ, ਇਸ ਪ੍ਰੋਗਰਾਮ ਰਾਹੀਂ ਉਸ ਨੂੰ  ਸੁਚੱਜੀ ਸੇਧ ਹਾਸਲ ਹੋਵੇਗੀ |  ਉਮੀਦ ਹੈ ਕਿ ਇਕ ਦਿਨ ਦੇਸ਼ ਦੇ ਹਰ ਸਕੂਲ ਵਿਚ ਇਹ ਪ੍ਰੋਗਰਾਮ ਲਾਗੂ ਹੋਵੇਗਾ |''
ਕੇਜਰੀਵਾਲ ਨੇ ਕਿਹਾ, ਇਹ ਵਿਲੱਖਣ ਗੱਲ ਹੈ ਕਿ ਇਸ ਸਾਲ ਪ੍ਰਾਈਵੇਟ ਸਕੂਲਾਂ ਦੇ 2 ਲੱਖ 70 ਹਜ਼ਾਰ ਬੱਚਿਆਂ  ਨੇ ਅਪਣੇ ਨਾਂਅ ਕਟਵਾ ਕੇ, ਸਰਕਾਰੀ ਸਕੂਲਾਂ ਵਿਚ ਦਾਖ਼ਲਾ ਲੈ ਲਿਆ ਹੈ | ਦਿੱਲੀ ਸਰਕਾਰ ਦੇ ਸਕੂਲਾਂ ਵਿਚ 16 ਲੱਖ ਬੱਚੇ ਪੜ੍ਹਦੇ ਸਨ,  ਹੁਣ ਇਹ ਵੱਧ ਕੇ, 18 ਲੱਖ 70 ਹਜ਼ਾਰ ਹੋ ਗਏ ਹਨ | ਇਹ ਸਰਕਾਰੀ ਸਕੂਲਾਂ ਦੇ ਸਿਖਿਆ ਦੇ ਵਧੀਆ ਪੱਧਰ ਨੂੰ  ਦਰਸਾਉਂਦੇ ਹਨ | ਸਲਾਹਕਾਰ ਬੱਚਿਆਂ ਨੂੰ  ਹਰ ਹਫ਼ਤੇ 10 ਮਿੰਟ ਸੇਧ ਤੇ ਉਨਾਂ੍ਹ ਦੇ ਸਵਾਲਾਂ ਦੇ ਜਵਾਬ ਦੇਣਗੇ | 

ਇਸ ਮੌਕੇ ਸਕੂਲੀ ਬੱਚਿਆਂ ਦੇ ਨਾਲ ਉਪ ਮੁਖ  ਮਤਰੀ ਤੇ  ਸਿਖਿਆ ਮੰਤਰੀ ਮਨੀਸ਼ ਸਿਸੋਦੀਆ, ਸਿਖਿਆ ਨਿਰਦੇਸ਼ਕ ਪ੍ਰਕਾਸ਼ ਰਾਜ, ਸਰਕਾਰੀ ਸਕੂਲਾਂ ਦੇ ਮੁਖੀਆਂ ਸਣੇ ਵਿਧਾਇਕ ਆਤਿਸ਼ੀ ਤੇ ਹੋਰ ਪਤਵੰਤੇ ਸ਼ਾਮਲ ਹੋਏ |

ਨੋਟ: ਖ਼ਬਰ ਨਾਲ ਦਿੱਲੀ^ ਅਮਨਦੀਪ^ 11 ਅਕਤੂਬਰ^ ਫ਼ੋਟੋ ਫ਼ਾਈਲ ਨੰਬਰ 02 ਨੱਥੀ  ਹੈ |
ਫ਼ੋਟੋ ਕੈਪਸ਼ਨ:- ਬੱਚਿਆਂ ਨੂੰ  ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ  | 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement