
ਐਨ.ਆਰ.ਆਈ. ਪਵਿੱਤਰ ਸਿੰਘ ਨੇ ਬਲਵਿੰਦਰ ਸਿੰਘ ਨਾਲ ਮਿਲ ਕੇ ਸ਼ੁਰੂ ਕੀਤਾ ਸੀ ਕਾਰੋਬਾਰ
ਮੋਗਾ : ਮੋਗਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਐਨ.ਆਰ.ਆਈ. ਨੂੰ ਉਸ ਦੇ ਕਰੀਬੀ ਦੋਸਤ ਨੇ 15 ਲੱਖ ਰੁਪਏ ਦੀ ਵੱਡੀ ਠੱਗੀ ਦਾ ਸ਼ਿਕਾਰ ਬਣਾ ਦਿੱਤਾ। ਦੋਹਾਂ ਵਿਚਾਲੇ ਪਿਛਲੇ 35 ਸਾਲਾਂ ਦੀ ਗੂੜ੍ਹੀ ਦੋਸਤੀ ਸੀ, ਪਰ ਲਾਲਚ ਅਤੇ ਪੈਸੇ ਨੇ ਇਸ ਦੋਸਤੀ ਦੀ ਨੀਂਹ ਨੂੰ ਹਿਲਾ ਦਿੱਤਾ। ਐਨ.ਆਰ.ਆਈ. ’ਤੇ ਆਪਣੇ ਦੋਸਤ ’ਤੇ ਪੂਰਾ ਭਰੋਸਾ ਕਰਦਾ ਸੀ। ਦੋਸਤ ਨੇ ਉਸ ਨੇ ਆਪਣੇ ਦੋਸਤ ਨਾਲ ਮਿਲ ਕੇ ‘ਨਿਊ ਐਸ. ਬੀ.’ ਨਾਂ ’ਤੇ ਇਲੈਕਟਰੋਨਿਕ ਸਕੂਟਰੀਆਂ ਦੇ ਕਾਰੋਬਾਰ ਵਿੱਚ 15 ਲੱਖ ਰੁਪਏ ਨਿਵੇਸ਼ ਕੀਤੇ।
ਕਾਰੋਬਾਰ ਇਕ-ਦੋ ਸਾਲ ਤਾਂ ਠੀਕ ਚਲਦਾ ਰਿਹਾ, ਪਰ ਐਨ.ਆਰ.ਆਈ. ਜਦੋਂ ਵਾਪਸ ਕੈਨੇਡਾ ਚਲਾ ਗਿਆ ਤਾਂ ਉਸ ਦੇ ਦੋਸਤ ਨੇ ਨਾ ਸਿਰਫ਼ ਸੰਪਰਕ ਤੋੜ ਲਿਆ ਅਤੇ ਐਨ.ਆਰ.ਆਈ. ਦਾ ਨਾਮ ਅਤੇ ਨੰਬਰ ਬਿੱਲ ਬੁੱਕ ਤੋਂ ਹਟਵਾ ਦਿੱਤਾ। ਐਨ.ਆਰ.ਆਈ. ਵੱਲੋਂ ਵਪਾਰ ਵਿਚ ਲਗਾਏ ਗਏ ਪੈਸੇ ਦੇਣ ਤੋਂ ਵੀ ਉਸ ਦਾ ਦੋਸਤ ਮੁੱਕਰ ਗਿਆ।
ਇਸ ਤੋਂ ਬਾਅਦ ਐਨ.ਆਰ.ਆਈ. ਪਵਿੱਤਰ ਸਿੰਘ ਨੇ ਐਸ.ਐਸ.ਪੀ. ਮੋਗਾ ਨੂੰ ਇਸ ਸਬੰਧੀ ਸ਼ਿਕਾਹਿਤ ਦਿੱਤੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸ.ਐਸ.ਪੀ. ਨੇ ਇਸ ਦੀ ਗੰਭੀਰਤਾ ਨਾਲ ਜਾਂਚ ਕਰਨ ਦੇ ਹੁਕਮ ਦਿੱਤੇ ਅਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜਿਹੜੀ ਵਿਅਕਤੀ ਵੀ ਗਲਤ ਪਾਇਆ ਗਿਆ ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਬਲਵਿੰਦਰ ਸਿੰਘ ਉਰਫ਼ ਬੱਬੂ ਖ਼ਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਐਨ.ਆਰ.ਆਈ.ਪਵਿੱਤਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਬਲਵਿੰਦਰ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਜੋ ਇਹ ਵਿਅਕਤੀ ਕਿਸੇ ਹੋਰ ਨਾਲ ਧੋਖਾ ਨਾ ਕਰ ਸਕੇ। ਪੁਲਿਸ ਵੱਲੋਂ ਬਲਵਿੰਦਰ ਸਿੰਘ ਉਰਫ਼ ਬੱਬੂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪੁਲਿਸ ਅਨੁਸਾਰ ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।