
ਸਥਾਨਕ ਨਿਵਾਸੀਆਂ ਨੇ ਵਿਚ ਪੈ ਕੇ ਝਗੜੇ ਨੂੰ ਕਰਵਾਇਆ ਸ਼ਾਂਤ
ਜਲੰਧਰ : ਪੰਜਾਬ ਦੇ ਜਲੰਧਰ ਵਿੱਚ ਦੋ ਗੁੱਟਾਂ ਵਿਚਕਾਰ ਝਗੜਾ ਹੋ ਗਿਆ। ਦੋਵੇਂ ਧਿਰਾਂ ਦੇ ਮੈਂਬਰਾਂ ਵੱਲੋਂ ਇੱਕ ਦੂਜੇ ਨੂੰ ਲੱਤਾਂ, ਮੁੱਕੇ ਅਤੇ ਥੱਪੜ ਮਾਰੇ ਗਏ। ਇਹ ਝੜਪ ਇੱਕ ਮਾਮੂਲੀ ਗੱਲ ਨੂੰ ਲੈ ਕੇ ਹੋਈ ਸੀ। ਦੋਵਾਂ ਧਿਰਾਂ ਨੇ ਆਪਣੇ ਜਾਣਕਾਰਾਂ ਨੂੰ ਮੌਕੇ ’ਤੇ ਬੁਲਾਇਆ ਜਿਸ ਤੋਂ ਬਾਅਦ ਇਹ ਝਗੜਾ ਸ਼ੁਰੂ ਹੋਇਆ। ਝਗੜੇ ਦੌਰਾਨ ਇੱਕ ਬਜ਼ੁਰਗ ਦੀ ਪੱਗ ਵੀ ਉਤਰ ਗਈ। 20 ਮਿੰਟ ਚੱਲੀ ਲੜਾਈ ਤੋਂ ਬਾਅਦ ਕੁੱਝ ਵਿਅਕਤੀਆਂ ਵੱਲੋਂ ਦੋਵੇਂ ਧਿਰਾਂ ਨੂੰ ਸ਼ਾਂਤ ਕੀਤਾ ਗਿਆ ਅਤੇ ਦੋਵੇਂ ਧਿਰਾਂ ’ਚੋਂ ਕੋਈ ਵੀ ਧਿਰ ਪੁਲਿਸ ਸਟੇਸ਼ਨ ਨਹੀਂ ਪਹੁੰਚੀ।
ਲਾਡੋਵਾਲੀ ਰੋਡ ’ਤੇ ਪ੍ਰੀਤ ਨਗਰ ਦੀ ਗਲੀ ਨੰਬਰ ਦੋ ਵਿੱਚ ਕਾਰ ਸਵਾਰ ਅਤੇ ਸਕੂਟਰ ਸਵਾਰ ਵਿਚਕਾਰ ਰਸਤਾ ਦੇਣ ਨੂੰ ਲੈ ਕੇ ਮਾਮੂਲੀ ਬਹਿਸ ਸ਼ੁਰੂ ਹੋ ਗਈ। ਇਸ ਤੋਂ ਬਾਅਦ ਜਦੋਂ ਕਾਰ ਚਾਲਕ ਨੇ ਸਕੂਟਰ ਸਵਾਰ ਨੂੰ ਦੇਖ ਕੇ ਚੱਲਣ ਲਈ ਕਿਹਾ ਜਿਸ ਤੋਂ ਬਾਅਦ ਦੋਵੇਂ ਆਪਸ ਵਿਚ ਉਲਝ ਗਏ। ਝਗੜੇ ਵਿੱਚ ਨੌਜਵਾਨ ਦੀ ਟੀ-ਸ਼ਰਟ ਫਟ ਗਈ, ਇਸ ਤੋਂ ਬਾਅਦ, ਦੋਵਾਂ ਧਿਰਾਂ ਵਿਚਕਾਰ ਬਹਿਸ ਸ਼ੁਰੂ ਹੋ ਗਈ। ਇਸ ਦੌਰਾਨ ਬਜ਼ੁਰਗ ਸਕੂਟਰ ਸਵਾਰ ਦੇ ਪਰਿਵਾਰਕ ਮੈਂਬਰ ਵੀ ਮੌਕੇ ’ਤੇ ਪਹੁੰਚ ਗਏ। ਜਿਸ ਤੋਂ ਬਾਅਦ, ਦੋਵਾਂ ਧਿਰਾਂ ਵਿਚਕਾਰ ਗਾਲੀ-ਗਲੋਚ ਅਤੇ ਹੱਥੋਪਾਈ ਸ਼ੁਰੂ ਹੋ ਗਈ। ਜਿਸ ਦੌਰਾਨ, ਕਾਰ ਸਵਾਰ ਨੌਜਵਾਨ ਦੀ ਟੀ-ਸ਼ਰਟ ਫਟ ਗਈ।
ਸਥਾਨਕ ਲੋਕਾਂ ਨੇ ਦੱਸਿਆ ਕਿ ਕਾਰ ਚਾਲਕ ਗਲੀ ਚੋਂ ਜਾ ਰਿਹਾ ਸੀ ਅਤੇ ਉਸ ਦੀ ਕਾਰ ਦੀ ਸਾਈਡ ਘਰ ਦੇ ਬਾਹਰ ਖੜ੍ਹੇ ਸਕੂਟਰ ਨਾਲ ਲੱਗ ਗਈ। ਕਾਰ ਚਾਲਕ ਨੇ ਸਕੂਟਰ ਮਾਲਕ ਤੋਂ ਮੁਆਫੀ ਮੰਗੀ। ਇਸ ਦੌਰਾਨ ਸਕੂਟਰ ਮਾਲਕ ਦਾ ਪੁੱਤਰ ਵੀ ਘਰ ਤੋਂ ਬਾਹਰ ਗਿਆ ਅਤੇ ਉਹ ਕਾਰ ਚਾਲਕ ਨਾਲ ਬਹਿਸ ਕਰਨ ਲੱਗਿਆ। ਬਹਿਸ ਝਗੜੇ ਵਿੱਚ ਬਦਲ ਗਈ ਅਤੇ ਕਾਰ ਡਰਾਈਵਰ ਦੀ ਟੀ-ਸ਼ਰਟ ਪਾਟ ਗਈ। ਫਿਰ ਉਸਨੇ ਆਪਣੇ ਆਦਮੀਆਂ ਨੂੰ ਬੁਲਾਇਆ ਅਤੇ ਝਗੜਾ ਸ਼ੁਰੂ ਹੋ ਗਿਆ।