ਪੰਜਾਬ ਵਿਚ ਇਸ ਮਹੀਨੇ 'ਚ ਮੁੜ ਵਧਣ ਲੱਗਾ ਕੋਰੋਨਾ ਦਾ ਗ੍ਰਾਫ਼
Published : Nov 12, 2020, 12:28 am IST
Updated : Nov 12, 2020, 12:28 am IST
SHARE ARTICLE
image
image

ਪੰਜਾਬ ਵਿਚ ਇਸ ਮਹੀਨੇ 'ਚ ਮੁੜ ਵਧਣ ਲੱਗਾ ਕੋਰੋਨਾ ਦਾ ਗ੍ਰਾਫ਼

ਚੰਡੀਗੜ੍ਹ, 11 ਨਵੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਦੇ ਪਾਜ਼ੇਟਿਵ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਦਾ ਅੰਕੜਾ ਪਿਛਲੇ ਕੁੱਝ ਦਿਨਾਂ ਵਿਚ ਫਿਰ ਵਧਣ ਲੱਗਾ ਹੈ। ਕੋਰੋਨਾ ਮਾਮਲਿਆਂ ਦੀ ਪ੍ਰਤੀ ਦਿਨ ਗਿਣਤੀ ਦਾ ਗਰਾਫ਼ ਜਿਥੇ ਪਿਛਲੇ ਮਹੀਨੇ 300 ਦੇ ਨੇੜੇ ਆ ਗਿਆ ਸੀ ਤੇ ਮੌਤਾਂ ਦੀ ਗਿਣਤੀ ਇਕ ਦਿਨ ਵਿਚ 8 ਤਕ ਰਹਿ ਗਈ ਸੀ। ਪਰ ਨਵੰਬਰ ਮਹੀਨੇ ਦੀ ਸ਼ੁਰੂਆਤ ਵਿਚ ਪਾਜ਼ੇਟਿਵ ਮਾਮਲਿਆਂ ਦੀ ਪ੍ਰਤੀ ਦਿਨ ਗਿਣਤੀ 500 ਤੋਂ ਉਪਰ ਟੱਪਣ ਤੇ ਮੌਤਾਂ 15 ਤੋਂ 20 ਤਕ ਹੋਣ ਦੇ ਬਾਅਦ ਅੱਜ ਇਹ ਅੰਕੜਾ ਫਿਰ ਉਛਾਲ 'ਤੇ ਹੈ। ਅੱਜ ਇਕ ਦਿਨ ਵਿਚ ਜਿਥੇ 703 ਮਾਮਲੇ ਸਾਹਮਣੇ ਆਏ ਹਨ, ਉਥੇ ਮੌਤਾਂ ਦੀ ਗਿਣਤੀ ਵੀ 31 ਹੈ।
ਲੁਧਿਆਣਾ, ਜਲੰਧਰ, ਮੋਹਾਲੀ ਜ਼ਿਲ੍ਹੇ ਜਿਥੇ ਪਿਛਲੇ ਮਹੀਨੇ ਕੋਰੋਨਾ ਦਾ ਗ੍ਰਾਫ਼ ਕਾਫ਼ੀ ਹੇਠਾਂ ਆ ਗਿਆ ਸੀ, ਹੁਣ ਮੁੜ ਮਾਮਲੇ ਵਧਣ ਨਾਲ ਇਹ ਸੂਬੇ ਵਿਚ ਮੁੜ ਉਪਰਲੇ ਸਥਾਨਾਂ 'ਤੇ ਆ ਗਏ ਹਨ। ਲੁਧਿਆਣਾ ਵਿਚ ਅੱਜ ਵੀ 103 ਨਵੇਂ ਪਾਜ਼ੇਟਿਵ ਮਾਮਲੇ ਆਏ ਤੇ 3 ਮੌਤਾਂ ਹੋਈਆ।
ਜਲੰਧਰ ਵਿਚ 100 ਨਵੇਂ ਪਾਜ਼ੇਟਿਵ ਮਾਮਲੇ ਤੇ 2 ਮੌਤਾਂ ਹੋਈਆਂ ਹਨ।
ਇਸੇ ਤਰ੍ਹਾਂ ਜ਼ਿਲ੍ਹਾ ਮੋਹਾਲੀ ਵਿਚ ਪਾਜ਼ੇਟਿਵ ਕੇਸਾਂ ਦੀ ਅੱਜ ਦੀ ਗਿਣਤੀ 119 ਹੈ ਤੇ 4 ਮੌਤਾਂ ਵੀ ਹੋਈਆਂ ਹਨ।
ਸੂਬੇ ਵਿਚ ਅੱਜ ਤਕ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ 139184 ਹੈ ਤੇ 129549 ਠੀਕ ਹੋਏ ਹਨ। ਕੁਲ ਮੌਤਾਂ 4389 ਹਨ ਤੇ ਇਸ ਸਮੇਂ ਇਲਾਜ ਅਧੀਨ ਕੇਸ 5246 ਹਨ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement