ਖੁਦਕਸ਼ੀ ਕਰ ਚੁੱਕੇ ਮਾਪਿਆਂ ਦੀ ਧੀ ਦਾ ਜਨਮਦਿਨ ਮਨਾਉਣ ਪੁੱਜੀ ਪੁਲਿਸ
Published : Nov 12, 2020, 7:54 pm IST
Updated : Nov 12, 2020, 7:54 pm IST
SHARE ARTICLE
picture
picture

ਅੰਮ੍ਰਿਤਸਰ ਦੇ ਆਈਜੀ ਐਸਪੀਐਸ ਪਰਮਾਰ, ਐਸਐਸਪੀ ਧਰੁਵ ਦਹੀਆ ਨੇ ਫੁੱਲਾਂ ਦੇ ਦਿੱਤੇ ਗੁਲਦਸਤੇ

ਅੰਮ੍ਰਿਤਸਰ :ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਨੇ, ਜੋ ਕਿ ਇੱਕ ਪੁਲਿਸ ਕਾਰਨ ਹੀ ਦੁਖੀ ਹੋ ਕੇ ਜਾਨ ਦੇਣ ਵਾਲੇ ਜੋੜੇ ਦੀ ਲੜਕੀ ਦਾ ਪਰਿਵਾਰ ਬਣ ਕੇ ਤੋਹਫੇ ਲੈ ਕੇ ਉਸ ਦਾ ਜਨਮ ਦਿਨ ਮਨਾਉਣ ਪਹੁੰਚੇ। ਜ਼ਕਰਯੋਗ ਹੈ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਨਵਾਂ ਪਿੰਡ ਵਿੱਚ ਇੱਕ ਨੌਜਵਾਨ ਨੇ ਇੰਸਪੈਕਟਰ ਸੰਦੀਪ ਕੌਰ, ਜੋ ਕਿ ਉਸ ਦੀ ਪਿੰਡ ਵਿੱਚ ਰਹਿਣ ਹੀ ਰਹਿਣ ਵਾਲੀ ਸੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਸੀ, ਜਿਸ ਤੋਂ ਬਾਅਦ ਉਸ ਦੀ ਪਤਨੀ ਨੇ ਵੀ ਆਪਣੀ ਜਾਨ ਦੇ ਦਿੱਤੀ ਸੀ। ਇਸ ਨੂੰ ਲੈ ਕੇ ਪਰਿਵਾਰ ਸਦਮੇ ਵਿੱਚ ਸੀ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਿਹਾ ਸੀ।

ssp

ssp
ਜਿਸ ਤੋਂ ਬਾਅਦ ਉਨ੍ਹਾਂ ਦੀ ਬੇਟੀ ਤਰਨਪ੍ਰੀਤ ਕੌਰ ਨੇ ਮੁੱਖ ਮੰਤਰੀ ਤੋਂ ਇਨਸਾਫ ਦੀ ਮੰਗ ਕੀਤੀ, ਜਿਸ ਤੋਂ ਬਾਅਦ ਉਸ ਨੂੰ ਇਨਸਾਫ ਮਿਲਿਆ ਵੀ ਤੇ ਇੰਸਪੈਕਟਰ ਸੰਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ। ਉਸੇ ਤਰਨਪ੍ਰੀਤ ਦਾ ਜਨਮ ਦਿਨ ਮਨਾਉਣ ਅੰਮ੍ਰਿਤਸਰ ਦੇ ਆਈਜੀ ਐਸਪੀਐਸ ਪਰਮਾਰ, ਐਸਐਸਪੀ ਧਰੁਵ ਦਹੀਆ ਤੇ ਸਿਆਸਤਦਾਨ ਸੋਸ਼ਲ ਕਾਰਜਕਰਤਾ ਮਨਪ੍ਰੀਤ ਸਿੰਘ ਮੰਨਾ ਫੁੱਲਾਂ ਦੇ ਗੁਲਦਸਤੇ ਲੈ ਕੇ ਪਹੁੰਚੇ।ਉਨ੍ਹਾਂ ਨੇ ਤਰਨਪ੍ਰੀਤ ਨੂੰ ਉਸ ਦੀ ਪੜ੍ਹਾਈ ਵਾਸਤੇ ਇੱਕ ਟੇਬਲੇਟ ਵੀ ਤੋਹਫੇ ਵਿੱਚ ਦਿੱਤਾ। ਉਥੇ ਹੀ ਤਰਨਪ੍ਰੀਤ ਨੇ ਆਈਜੀ ਤੇ ਐਸਐਸਪੀ ਦੇ ਉਸ ਦਾ ਜਨਮ ਦਿਨ ਮਨਾਉਣ ਆਉਣ ’ਤੇ ਖੁਸ਼ੀ ਪ੍ਰਗਟਾਈ ਅਤੇ ਪਰਿਵਾਰ ਸਣੇ ਉਨ੍ਹਾਂ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਉਸ ਦਾ ਜਨਮ ਦਿਨ ਸਪੈਸ਼ਲ਼ ਬਣ ਗਿਆ ਹੈ। ਉਸ ਨੇ ਦੱਸਿਆ ਕਿ ਉਸ ਦੇ ਮਾਪਿਆਂ ਦੇ ਚਲੇ ਜਾਣ ਤੋਂ ਬਾਅਦ ਉਸਦਾ ਜਨਮ ਦਿਨ ਮਨਾਉਣ ਵਾਲਾ ਕੋਈ ਨਹੀਂ ਸੀ।

 

ਜਨਮ ਦਿਨ ‘ਤੇ ਆਏ ਆਈਜੀ ਪਰਮਾਰ ਦਾ ਕਹਿਣਾ ਸੀ ਕਿ ਇਸ ਲੜਕੀ ਦੇ ਮਾਪਿਆਂ ਨੇ ਖੁਦਕੁਸ਼ੀ ਕਰ ਲਈ ਸੀ ਤੇ ਉਹ ਇਥੇ ਇਸ ਲਈ ਆਏ ਹਨ ਤਾਂ ਜੋ ਉਹ ਲੜਕੀ ਇਕੱਲੀ ਮਹਿਸੂਸ ਨਾ ਕਰੇ ਕਿ ਉਸ ਦਾ ਜਨਮ ਦਿਨ ਮਨਾਉਣ ਵਾਲਾ ਕੋਈ ਨਹੀਂ ਹੈ। ਉਨਾਂ ਕਿਹਾ ਕਿ ਲੜਕੀ ਦੇ ਜਨਮਦਿਨ ਤੇ ਆਕੇ ਅਸੀਂ ਵੀ ਖਸ਼ੀ ਮਹਿਸੂਸ ਕਰਰਹੇ ਹਾਂ। ਅਸੀਂ ਇਸ ਲਈ ਉਸ ਦਾ ਜਨਮ ਦਿਨ ਮਨਾਉਣ ਆਏ ਹਾਂ। ਮਨਦੀਪ ਮੰਨਾ ਨੇ ਕਿਹਾ ਕਿ ਇਸ ਦੇ ਮਾਪਿਆਂ ਦਾ ਕਦੇ  ਵੀ ਘਾਟਾ ਪੂਰਾ ਨਹੀਂ ਕਰ ਸਕਦੇ ਪਰ ਫਿਰ ਵੀ ਉਸ ਨੂੰ ਨਾਲ ਹੋਣ ਦਾ ਅਹਿਸਾਸ ਕਰਵਾਉਣ ਲਈ ਅਸੀਂ ਸਭ ਲੜਕੀ ਕੋਲ ਆਏ ਹਾਂ ।

picpicਐਸਐਸਪੀ ਧਰੁਵ ਦਹੀਆ ਨੇ ਕਿਹਾ ਕਿ ਲੜਕੀ ਦੀ ਅਸੀਂ ਹਰ ਸੰਭਵ ਕਰਨ ਲਈ ਤਿਆਰ ਹਾਂ । ਇਸ ਦੌਰਾਨ ਦੱਸਿਆ ਕਿ ਇਸ ਮਾਮਲੇ ਵਿੱਚ ਕੁਝ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਹਨ ਅਤੇ ਬਾਕੀ ਦੇ ਵੀ ਛੇਤੀ ਹੀ ਕਾਬੂ ਕਰ ਲਏ ਜਾਣਗੇ। ਦੱਸਣਯੋਗ ਹੈ ਕਿ ਤੁਹਾਨੂੰ ਦੱਸ ਦਈਏ ਕਿ ਵਿਕਰਮਜੀਤ ਸਿੰਘ ਵਿੱਕੀ ਨੂੰ ਸਬ-ਇੰਸਪੈਕਟਰ ਸੰਦੀਪ ਕੌਰ ਵੱਲੋਂ ਬਲੈਕਮੇਲ ਕਰਕੇ ਲਗਭਗ 20 ਲੱਖ ਰੁਪਏ ਲਏ ਗਏ ਸਨ। ਸੰਦੀਪ ਕੌਰ ਵੱਲੋਂ ਉਸ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ, ਜਿਸ ਤੋਂ ਬਾਅਦ ਵਿਕਰਮਜੀਤ ਨੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਵਿਕਰਮਜੀਤ ਨੇ ਇਕ ਸੁਸਾਈਡ ਨੋਟ ਲਿਖਿਆ ਜਿਸ ਵਿਚ ਉਸਨੇ ਆਪਣੀ ਮੌਤ ਲਈ ਸਬ-ਇੰਸਪੈਕਟਰ ਸੰਦੀਪ ਕੌਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement