
ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ
ਅੰਮ੍ਰਿਤਸਰ, 11 ਨਵੰਬਰ (ਪਪ): ਅੰਮ੍ਰਿਤਸਰ ਦੀ ਪੁਲਿਸ ਲਾਈਨ ਵਿਚ ਅੱਜ ਉਸ ਸਮਂ ਸਨਸਨੀ ਫੈਲ ਗਈ ਜਦੋਂ ਅਚਾਨਕ ਗੋਲੀ ਚੱਲਣ ਨਾਲ ਇਕ ਪੁਲਸ ਮੁਲਾਜ਼ਮ ਦੀ ਮੌਕ ਉਤ ਹੀ ਮੌਤ ਹੋ ਗਈ। ਦਰਅਸਲ ਡਿਊਟੀ ਉਤੇ ਆਇਆ ਰਾਜਿੰਦਰ ਸਿੰਘ ਜਦੋਂ ਅਪਣੀ ਸਰਕਾਰੀ ਰਾਈਫ਼ਲ ਸਾਫ਼ ਕਰ ਰਿਹਾ ਸੀ ਤਾਂ ਰਾਈਫਲ ਵਿਚੋਂ ਅਚਾਨਕ ਗੋਲੀ ਚੱਲ ਗਈ ਅਤੇ ਗੋਲੀ ਲੱਗਣ ਕਾਰਨ ਰਾਜਿੰਦਰ ਸਿੰਘ ਦੀ ਮੌਕ ਉਤੇ ਹੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਰਾਜਿੰਦਰ ਦਾ ਕੁੱਝ ਸਮਾਂ ਪਹਿਲਾਂ ਹੀ ਦਿਮਾਗ਼ ਦਾ ਆਪਰਸ਼ਨ ਹੋਇਆ ਸੀ। ਅੱਜ ਅਚਾਨਕ ਰਾਜਿੰਦਰ ਦੀ ਮੌਤ ਨਾਲ ਹਰ ਪਾਸ ਸਨਸਨੀ ਫੈਲ ਗਈ। ਗੋਲੀ ਚੱਲਣ ਦੀ ਆਵਾਜ਼ ਸੁਣਨ ਤੋਂ ਬਾਅਦ ਪੁਲਿਸ ਲਾਈਨ ਵਿਚ ਭਾਜੜ ਪੈ ਗਈ ਅਤ ਜਦੋਂ ਦਖਿਆ ਤਾਂ ਰਾਜਿੰਦਰ ਸਿੰਘ ਖ਼ੂਨ ਨਾਲ ਲਥਪਥ ਹੋ ਕ ਡਿੱਗਾ ਪਿਆ ਸੀ।