
ਅਮਰੀਕੀ ਊਰਜਾ ਰੈਗੂਲੇਟਰੀ ਏਜੰਸੀ ਦੇ ਮੁਖੀ ਦੇ ਅਹੁਦੇ ਤੋਂ ਭਾਰਤੀ ਨੂੰ ਹਟਾਇਆ
ਵਾਸ਼ਿੰਗਟਨ, 11 ਨਵੰਬਰ : ਅਮਰੀਕਾ 'ਚ ਰਾਸ਼ਟਰਪਤੀ ਅਹੁਦੇ ਦੀ ਚੋਣ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਸੰਘੀ ਊਰਜਾ ਰੈਗੂਲੇਟਰੀ ਦੇ ਪ੍ਰਮੁੱਖ ਭਾਰਤੀ-ਅਮਰੀਕੀ ਨੀਲ ਚੈਟਰਜੀ ਨੂੰ ਹਟਾ ਦਿਤਾ। ਚੈਟਰਜੀ ਦਾ ਕਹਿਣਾ ਹੈ ਕਿ ਸਵੱਛ ਊਰਜਾ ਦਾ ਸਮਰਥਨ ਲਈ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ। ਸੰਘੀ ਊਰਜਾ ਰੈਗੁਲੇਟਰੀ ਕਮਿਸ਼ਨ (ਐਫਈਆਰਸੀ) ਨੇ ਪੰਜ ਨਵੰਬਰ ਨੂੰ ਐਲਾਨ ਕੀਤਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਏਜੰਸੀ ਦੇ ਚੇਅਮੈਨ ਚੈਟਰਜੀ ਦੀ ਥਾਂ ਜੇਮਜ਼ ਡਨਲੀ ਨੂੰ ਨਿਯੁਕਤ ਕੀਤਾ ਹੈ। ਡਨਲੀ ਨੇ ਮਾਰਚ 'ਚ ਕਮਿਸ਼ਨ ਦਾ ਕਮਿਸ਼ਨਰ ਬਣਾਉਣ ਤੋਂ ਬਾਅਦ ਹੁਣੇ ਜਿਹੇ ਐੱਫਈਆਰਸੀ ਦੇ ਸਵੱਛ ਊਰਜਾ ਦੇ ਸਮਰਥਨ ਵਾਲੇ ਹੁਕਮ ਦਾ ਵਿਰੋਧ ਕੀਤਾ ਸੀ। ਤਿੰਨ ਨਵੰਬਰ ਨੂੰ ਰਾਸ਼ਟਰਪਤੀ ਅਹੁਦੇ ਲਈ ਵੋਟਿੰਗ ਤੋਂ ਬਾਅਦ ਸਿਆਸੀ ਨਿਯੁਕਤੀ ਵਾਲੇ ਅਹੁਦੇ ਤੋਂ ਹਟਾਏ ਜਾਣ ਵਾਲੇ ਚੈਟਰਜੀ ਇਕ ਉੱਚ ਰੈਂਕ ਵਾਲੇ ਅਧਿਕਾਰੀ ਹਨ। (ਪੀਟੀਆਈ)image