
ਕੇਂਦਰੀ ਕੈਬਨਿਟ ਵਲੋਂ 10 ਹੋਰ ਖੇਤਰਾਂ ਲਈ ਉਤਪਾਦਨ ਆਧਾਰਿਤ ਉਤਸ਼ਾਹਿਤ ਯੋਜਨਾ ਨੂੰ ਮਿਲੀ ਮਨਜ਼ੂਰੀ
2 ਲੱਖ ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਕੀਤਾ ਐਲਾਨ
ਨਵੀਂ ਦਿੱਲੀ, 11 ਨਵੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬੁਧਵਾਰ ਨੂੰ ਕੈਬਨਿਟ ਦੀ ਬੈਠਕ ਹੋਈ। ਇਸ ਬੈਠਕ 'ਚ ਕਈ ਅਹਿਮ ਫ਼ੈਸਲੇ ਲਏ ਗਏ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਕ ਪ੍ਰੈੱਸ ਕਾਨਫ਼ਰੰਸ ਰਾਹੀਂ ਇਨ੍ਹਾਂ ਫ਼ੈਸਲਿਆਂ ਬਾਰੇ ਜਾਣਕਾਰੀ ਦਿਤੀ।
ਸੀਤਾਰਮਨ ਨੇ ਦਸਿਆ ਕਿ ਮੰਤਰੀਮੰਡਲ ਨੇ ਬੁਧਵਾਰ ਨੂੰ 10 ਹੋਰ ਖੇਤਰਾਂ ਲਈ ਦੋ ਲੱਖ ਕਰੋੜ ਦੀ ਉਤਪਾਦਨ ਆਧਾਰਿਤ ਉਤਸ਼ਾਹਿਤ ਰਾਸ਼ੀ ਦੇਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਦਾ ਉਤਪਾਦਨ, ਰੋਜ਼ਗਾਰ ਤੇ ਨਿਰਯਾਤ ਦੇਵੇਗਾ। ਉਨ੍ਹਾਂ ਦਸਿਆ ਕਿ ਇਸ ਦਾ ਲਾਭ ਬਾਹਰ ਤੋਂ ਆਈ ਮੋਬਾਈਲ ਕੰਪਨੀਜ਼ ਤੇ ਦੇਸ਼ ਦੀਆਂ ਕੰਪਨੀਆਂ ਨੂੰ ਵੀ ਮਿਲੇਗਾ। ਵਿੱਤ ਮੰਤਰੀ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਫ਼ਾਰਮ ਖੇਤਰ ਤੇ ਸਟੀਲ ਉਦਯੋਗ ਨੂੰ ਵੀ ਲਾਭ ਪਹੁੰਚੇਗਾ। ਪ੍ਰੈੱਸ ਕਾਨਫ਼ਰੰਸ 'ਚ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ, 'ਮੈਨਊਫੈਕਚਰਿੰਗ ਜੀਡੀਪੀ ਦਾ 16 ਫ਼ੀ ਸਦੀ ਹਿੱਸਾ ਹੈ। ਸਾਨੂੰ ਮੈਨਊਫੈਕਚਰਿੰਗ ਹਬ ਬਣਾਉਣਾ ਹੈ, ਤਾਂ ਇਸ ਨੂੰ ਵਧਾਉਣਾ ਪਵੇਗਾ। ਸਾਡੇ ਇਥੇ ਆਯਾਤ ਜ਼ਿਆਦਾ ਹੁੰਦਾ ਹੈ ਤੇ ਨਿਰਯਾਤ ਘੱਟ ਹੈ।
ਅੱਜ ਤਕ ਉਤਪਾਦਨ ਤੇ ਨਿਯਾਰਤ ਵਧਾਉਣ ਦੇ ਬਹੁਤ ਪਰਿਆਸ ਹੋਏ ਪਰ ਸਫ਼ਲਤਾ ਨਹੀਂ ਮਿਲੀ। ਹੁਣ ਮੋਦੀ ਸਰਕਾਰ ਦੀ ਕੈਬਨਿਟ ਨੇ ਫ਼ੈਸਲਾ ਲਿਆ ਹੈ ਕਿ 10 ਉਤਪਾਦਨ ਦੇ ਪ੍ਰਮੁੱimageਖ ਖੇਤਰਾਂ 'ਚ ਉਤਪਾਦਨ ਆਧਾਰਿਤ ਉਤਸ਼ਾਹਿਤ ਰਾਸ਼ੀ ਦਿਤੀ ਜਾਵੇਗੀ। ਇਹ ਕਰੀਬ ਦੋ ਲੱਕ ਕਰੋੜ ਰੁਪਏ ਦੀ ਹੋਵੇਗੀ।
(ਪੀਟੀਆਈ)