ਅਕਾਲੀਆਂ ਨੇ ਭਾਜਪਾ ਨਾਲ ਮਿਲ ਕੇ ਦੇਸ਼ ਦੇ ਸੰਘੀ ਢਾਂਚੇ ਨੂੰ ਖੇਰੂੰ-ਖੇਰੂੰ ਕੀਤਾ : ਚੰਨੀ
Published : Nov 12, 2021, 7:15 am IST
Updated : Nov 12, 2021, 7:15 am IST
SHARE ARTICLE
image
image

ਅਕਾਲੀਆਂ ਨੇ ਭਾਜਪਾ ਨਾਲ ਮਿਲ ਕੇ ਦੇਸ਼ ਦੇ ਸੰਘੀ ਢਾਂਚੇ ਨੂੰ ਖੇਰੂੰ-ਖੇਰੂੰ ਕੀਤਾ : ਚੰਨੀ

 

 

'ਆਪ' ਦੇ ਹੋਰ ਵਿਧਾਇਕ ਵੀ ਰਹਿ ਗਏ ਹੱਕੇ-ਬੱਕੇ, 24 ਘੰਟੇ 'ਚ ਪਾਰਟੀ ਨੂੰ  ਦੂਜਾ ਵੱਡਾ ਝਟਕਾ

ਚੰਡੀਗੜ੍ਹ, 11 ਨਵੰਬਰ (ਭੁੱਲਰ) : ਪੰਜਾਬ ਵਿਧਾਨ ਸਭਾ ਦੇ ਇਤਿਹਾਸ 'ਚ ਅੱਜ ਉਸ ਵੇਲੇ ਨਵਾਂ ਰੀਕਾਰਡ ਬਣਿਆ, ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚਲਦੇ ਸੈਸ਼ਨ ਦੌਰਾਨ ਹੀ 'ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਜਗਤਾਰ ਸਿੰਘ ਜੱਗਾ ਨੂੰ  ਬੜੇ ਹੀ ਨਾਟਕੀ ਤਰੀਕੇ ਨਾਲ ਅਪਣੇ ਪਾਲੇ 'ਚ ਲੈ ਆਂਦਾ | ਮੁੱਖ ਮੰਤਰੀ ਚੰਨੀ ਨੇ ਬਿਜਲੀ ਸਮਝੌਤਿਆਂ ਬਾਰੇ ਪੇਸ਼ ਪ੍ਰਸਤਾਵ ਉਪਰ ਬੋਲਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਪੰਜਾਬ 'ਚ ਹੁਣ ਆਮ ਆਦਮੀ ਦੀ ਸਰਕਾਰ ਹੋਣ ਦੀ ਗੱਲ ਆਖੀ | ਇਸ ਤੋਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕੁੱਝ ਕਹਿਣ ਲਈ ਵਿਚੋਂ ਟੋਕਣ ਦਾ ਯਤਨ ਕੀਤਾ ਤਾਂ ਚੰਨੀ ਨੇ ਕਿਹਾ ਮੈਂ ਸਾਹਮਣੇ ਬੈਠੇ 'ਆਪ' ਦੇ ਮੈਂਬਰ ਤੋਂ ਹੀ ਇਸ ਦੀ ਤਾਈਦ ਕਰਵਾ ਦਿੰਦਾ ਹਾਂ | ਇਸ ਦੇ ਤੁਰਤ ਬਾਅਦ 'ਆਪ' ਵਿਧਾਇਕ ਜੱਗਾ ਖੜੇ ਹੋਏ ਅਤੇ ਕਿਹਾ ਕਿ ਇਹ ਸਹੀ ਹੈ ਤੇ ਆਮ ਆਦਮੀ ਦੀ ਸਰਕਾਰ ਹੈ | ਇਹ ਸੁਣ ਕੇ 'ਆਪ' ਦੇ ਨੇਤਾ ਚੀਮਾ ਤੇ ਹੋਰ ਵਿਧਾਇਕ ਵੀ ਹੱਕੇ-ਬੱਕੇ ਰਹਿ ਗਏ |
ਇਸੇ ਦੌਰਾਨ ਜੱਗਾ ਅਪਣੀ ਸੀਟ ਤੋਂ ਉਠ ਕੇ ਕਾਂਗਰਸ ਵਾਲੇ ਪਾਸੇ ਚਲੇ ਗਏ | ਉਥੇ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦੀ ਪਿੱਠ ਥਾਪੜੀ ਤੇ ਕਾਂਗਰਸ ਵਾਲੇ ਪਾਸੇ ਆਉਣ 'ਤੇ ਹੋਰ ਕਾਂਗਰਸੀ ਵਿਧਾਇਕਾਂ ਨੇ ਵੀ ਉਠ ਕੇ ਸਵਾਗਤ ਕੀਤਾ | ਮੁੱਖ ਮੰਤਰੀ ਕੋਲ ਜਾ ਕੇ ਵੀ ਜੱਗਾ ਨੇ ਅਸ਼ੀਰਵਾਦ ਲਿਆ | 24 ਘੰਟੇ ਦੇ ਸਮੇਂ ਦੌਰਾਨ ਆਪ ਨੂੰ  ਇਹ ਦੂਜਾ ਵੱਡਾ ਝਟਕਾ ਹੈ | ਬੀਤੇ ਦਿਨ 'ਆਪ' ਵਿਧਾਇਕ ਰੁਪਿੰਦਰ ਰੂਬੀ ਕਾਂਗਰਸ 'ਚ ਸ਼ਾਮ ਹੋਏ ਸਨ ਅਤੇ ਅੱਜ ਚਲਦੇ ਸੈਸ਼ਨ 'ਚ ਇਕ ਹੋਰ 'ਆਪ' ਵਿਧਾਇਕ ਜੱਗਾ ਕਾਂਗਰਸ 'ਚ ਸ਼ਾਮਲ ਹੋ ਗਏ |
ਵਿਧਾਨ ਸਭਾ 'ਚ ਹੋਈ ਇਸ ਨਾਟਕੀ ਕਾਰਵਾਈ ਬਾਅਦ ਮੁੱਖ ਮੰਤਰੀ ਚੰਨੀ ਦੀ ਟਿਪਣੀ ਵੀ ਦਿਲਚਸਪ ਸੀ | ਉਨ੍ਹਾਂ ਕਿਹਾ ਕਿ ਵਿਰੋਧੀ ਕਹਿੰਦੇ ਸਨ ਕਿ ਚੰਨੀ ਕੀ ਕਰਨਗੇ ਪਰ ਹੁਣ ਵਿਰੋਧੀ ਸੋਚ ਰਹੇ ਹਨ ਕਿ ਅਸੀਂ ਕੀ ਕਰਾਂਗੇ | 'ਆਪ' ਦੇ ਵਿਧਾਇਕ ਅਮਨ ਅਰੋੜਾ ਨੇ ਇਸੇ ਦੌਰਾਨ ਜੱਗਾ ਦੇ ਕਾਂਗਰਸ ਵਲ ਚਲੇ ਜਾਣ 'ਤੇ ਕਿਹਾ ਕਿ ਆਉਣਾ-ਜਾਣਾ ਬਣਿਆ ਰਹਿੰਦਾ ਹੈ ਤੇ ਸਾਡਾ ਭਰਾ ਦੂਜੇ ਪਾਸੇ ਚਲਾ ਗਿਆ ਤਾਂ ਕੋਈ ਗੱਲ ਨਹੀਂ | ਉਨ੍ਹਾਂ ਨਾਲ ਹੀ ਸਪੀਕਰ 'ਤੇ ਗੁੱਸਾ ਕਢਦਿਆਂ ਕਿਹਾ ਕਿ ਵਿਧਾਨ ਸਭਾ 'ਚ ਇਸ ਤਰ੍ਹਾਂ ਦੀ ਕਾਰਵਾਈ ਨਾਲ ਦਲ-ਬਦਲੀ ਨੂੰ  ਉਤਸ਼ਾਹਤ ਕੀਤਾ ਗਿਆ ਹੈ, ਜੋ ਸ਼ਰਮਨਾਕ ਹੈ |

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement