
ਪਹਿਲਾਂ ਤਾਂ ਸੀਐੱਮ ਕਿਸੇ ਨਾ ਕਿਸੇ ਨੂੰ ਦੇਖ ਕੇ ਗੱਡੀ ਰੋਕ ਕੇ ਗੱਲਬਾਤ ਕਰਨ ਖੜ੍ਹ ਜਾਂਦੇ ਸਨ ਪਰ ਅੱਜ ਬਿਲਕੁਲ ਉਲਟ ਤਸਵੀਰਾਂ ਦਿਖੀਆਂ
ਖਰੜ - ਖਰੜ ਹਾਈਵੇਅ ਤੋਂ ਅੱਜ ਸੀਐੱਮ ਚੰਨੀ ਦਾ ਕਾਫਲਾ ਕਿਧਰੇ ਨੂੰ ਜਾ ਰਿਹਾ ਸੀ ਤੇ ਉਸ ਸਮੇਂ ਈਟੀਟੀ ਟੈੱਟ ਪਾਸ ਅਧਿਆਪਕ ਜਿਵੇਂ ਹੀ ਸੀਐੱਮ ਦੇ ਕਾਫਲੇ ਨੂੰ ਦੇਖਦੇ ਹਨ ਤਾਂ ਉਹ ਸੜਕ ਦੇ ਵਿਚਕਾਰ ਹੀ ਇਕ ਚੇਨ ਬਣਾ ਕੇ ਖੜ੍ਹ ਜਾਂਦੇ ਹਨ ਤੇ ਸਰਕਾਰ ਖਿਲਾਫ਼ ਨਾਅਰੇ ਲਗਾਉਣ ਲੱਗ ਜਾਂਦੇ ਹਨ ਪਰ ਵਿਰੋਧ ਕਰਦੇ ਅਧਿਆਪਕਾਂ ਨੂੰ ਦੇਖ ਕੇ ਸੀਐੱਮ ਚੰਨੀ ਨੇ ਅਪਣਾ ਕਾਫ਼ਲਾ ਨਹੀਂ ਰੋਕਿਆ ਬਲਕਿ ਅੱਗੇ ਨਿਕਲ ਗਏ।
ETT Teachers Protest
ਅਧਿਆਪਕਾਂ ਨੂੰ ਉਮੀਦ ਸੀ ਕਿ ਉਹ ਸੀਐੱਮ ਚੰਨੀ ਨਾਲ ਗੱਲ ਕਰਨਗੇ ਤੇ ਅਪਣੀਆਂ ਮੰਗਾਂ ਵੱਲ ਉਹਨਾਂ ਦਾ ਧਿਆਨ ਦਿਵਾਉਣਗੇ ਪਰ ਸੀਐੱਮ ਚੰਨੀ ਨੇ ਆਪਣਾ ਕਾਫਲਾ ਨਹੀਂ ਰੋਕਿਆ ਸਗੋਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਅਧਿਆਪਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਪਿੱਛੇ ਧੱਕਦੇ ਹੋਏ ਨਜ਼ਰ ਆਏ। ਦੱਸ ਦਈਏ ਕਿ ਜਦੋਂ ਤੋਂ ਚਰਨਜੀਤ ਚੰਨੀ ਮੁੱਖ ਮੰਤਰੀ ਬਣੇ ਹਨ ਉਦੋਂ ਤੋਂ ਉਹ ਕਿਸੇ ਨਾ ਕਿਸੇ ਨੂੰ ਦੇਖ ਕੇ ਅਪਣਾ ਕਾਫ਼ਲਾ ਰੋਕ ਲੈਂਦੇ ਸੀ ਤੇ ਕਿਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਰੁਕ ਜਾਂਦੇ ਸੀ ਪਰ ਅੱਜ ਇਸ ਤੋਂ ਉਲਟ ਤਸਵੀਰਾਂ ਦੇਖਣ ਨੂੰ ਮਿਲੀਆਂ ਹਨ। ਸੀਐੱਮ ਚੰਨੀ ਨੇ ਅਧਿਆਪਕਾਂ ਦੇ ਵਿਰੋਧ ਨੂੰ ਦੇਖ ਕੇ ਅਪਣਾ ਕਾਫਲਾ ਨਹੀਂ ਰੋਕਿਆ ਬਲਕਿ ਸਿੱਧਾ ਹੀ ਲੰਘ ਗਏ।