
ਬੀਤੇ ਕੱਲ੍ਹ ED ਨੇ ਕੀਤਾ ਸੀ ਗ੍ਰਿਫ਼ਤਾਰ
ਮੋਹਾਲੀ : ਬੀਤੇ ਕੱਲ੍ਹ ਕਾਲਾ ਧਨ ਮਾਮਲੇ ਵਿਚ ਈ. ਡੀ. ਵਲੋਂ ਸੁਖਪਾਲ ਖਹਿਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਮੋਹਾਲੀ ਸਪੈਸ਼ਲ ਕੋਰਟ ਨੇ ਸੁਖਪਾਲ ਖਹਿਰਾ ਨੂੰ ਇੱਕ ਦਿਨ ਦੀ ਰਿਮਾਂਡ ਭੇਜਿਆ ਹੈ। ਸੁਖਪਾਲ ਖਹਿਰੇ ਨੂੰ ਸਵੇਰੇ 10 ਵਜੇ ਮੁੜ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਦੱਸ ਦੇਈਏ ਕਿ ਈ. ਡੀ. ਅਧਿਕਾਰੀਆਂ ਵੱਲੋਂ 14 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਸੀ। ਖਹਿਰਾ ਨੂੰ ਚੰਡੀਗੜ੍ਹ ਵਿਖੇ ਈ. ਡੀ. ਵੱਲੋਂ ਪੁੱਛਗਿਛ ਲਈ ਬੁਲਾਇਆ ਗਿਆ ਸੀ ਜਿਥੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ।