ਮਜੀਠੀਆ 'ਤੇ ਵਰ੍ਹੇ ਨਵਜੋਤ ਕੌਰ ਸਿੱਧੂ, ਅਕਾਲੀ ਦਲ ‘ਚ ਗੁੰਡਾਗਰਦੀ ਮਜੀਠੀਆ ਕਰਕੇ ਆਈ
Published : Nov 12, 2021, 5:57 pm IST
Updated : Nov 13, 2021, 9:10 am IST
SHARE ARTICLE
Navjot Kaur Sidhu
Navjot Kaur Sidhu

ਬਿਕਰਮ ਮਜੀਠੀਆ ਡਰੱਗ ਰੈਕੇਟ ਵਿਚ ਪੂਰੀ ਤਰ੍ਹਾਂ ਦੇ ਨਾਲ ਸ਼ਾਮਲ ਹੈ

ਅੰਮ੍ਰਿਤਸਰ (ਸਰਵਣ ਸਿੰਘ) - ਅੱਜ ਨਵਜੋਤ ਕੌਰ ਸਿੱਧੂ ਅੰਮ੍ਰਿਤਸਰ ਦੇ ਇਸਟੇਟ ਨਗਰ ਦੇ ਵਿਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਭ ਤੋਂ ਬਿਕਰਮ ਮਜੀਠੀਆ ਦੇ ਖਿਲਾਫ ਰੱਜ ਕੇ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਮਜੀਠੀਆ ਤੇ ਨਸ਼ਾ ਤਸਕਰ ਦੇ ਲਗਾਏ ਗਏ ਇਲਜ਼ਾਮ ਬਿਲਕੁਲ ਸਹੀ ਹਨ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਦੇ ਦੌਰਾਨ ਜਦ ਜਗਦੀਸ਼ ਭੋਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਉਸ ਨੇ ਸਿੱਧੇ ਤੌਰ ਤੇ ਇਹ ਬਿਆਨ ਦਿੱਤਾ ਸੀ ਕਿ ਜਿਹੜਾ ਨਸ਼ਾ ਪੰਜਾਬ ਦੇ ਜਗ੍ਹਾ ਜਗ੍ਹਾ ਤੇ ਸਪਲਾਈ ਹੁੰਦਾ ਹੈ, ਉਹ ਬਿਕਰਮ ਮਜੀਠੀਆ ਦੀਆਂ ਗੱਡੀਆਂ ਰਾਹੀਂ ਹੀ ਹੁੰਦਾ ਹੈ।

Navjot Kaur Sidhu Navjot Kaur Sidhu

ਇਸ ਕਰਕੇ ਬਿਕਰਮ ਮਜੀਠੀਆ ਇਸ ਡਰੱਗ ਰੈਕੇਟ ਦੇ ਵਿਚ ਪੂਰੀ ਤਰ੍ਹਾਂ ਦੇ ਨਾਲ ਸ਼ਾਮਲ ਹੈ। ਨਵਜੋਤ ਸਿੰਘ ਸਿੱਧੂ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਜਦ ਨਵਜੋਤ ਕੌਰ ਸਿੱਧੂ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬੁਰੀ ਤਰ੍ਹਾਂ ਨਾਲ ਬੌਖਲਾ ਗਈ ਹੈ ਜਿਸ ਦੇ ਚਲਦੇ ਉਹ ਬੁਖਲਾਹਟ ਵਿਚ ਬੇਤੁਕੇ ਬਿਆਨ ਦੇ ਰਹੇ ਹਨ। ਨੋਨੀ ਮਾਨ 'ਤੇ ਦਰਜ ਹੋਏ ਪਰਚੇ ਨੂੰ ਲੈ ਕੇ ਨਵਜੋਤ ਸਿੱਧੂ ਨੇ ਕਿਹਾ ਕਿ ਉਹਨਾਂ 'ਤੇ ਬਿਲਕੁਲ ਪਰਚਾ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਉਨਾਂ ਵੱਲੋਂ ਕਿਸਾਨਾਂ 'ਤੇ ਗੋਲੀਆਂ ਚਲਾਈਆਂ ਗਈਆਂ ਹਨ ਤੇ ਇਹ ਵੀਡੀਓ ਵਿਚ ਵੀ ਸਾਫ਼ ਦਿਖ ਰਿਹਾ ਹੈ। ਅਕਾਲੀ ਦਲ ਵਿਚ ਗੁੰਡਾਗਰਦੀ ਵੀ ਬਿਕਰਮ ਮਜੀਠੀਆ ਕਰ ਕੇ ਹੀ ਆਈ ਹੈ। 

Navjot Kaur SidhuNavjot Kaur Sidhu

ਰਾਜਾ ਵੜਿੰਗ ਬਾਰੇ ਨਵਜੋਤ ਕੌਰ ਸਿੱਧੂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਵੀ ਕੰਮ ਰਾਜਾ ਵੜਿੰਗ ਵੱਲੋਂ ਕੀਤਾ ਜਾ ਰਿਹਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਸਰਕਾਰੀ ਬੱਸਾਂ ਨੂੰ ਵੱਡਾ ਫਾਇਦਾ ਪਹੁੰਚ ਰਿਹਾ ਹੈ। ਬੀਐਸਐਫ ਦਾ ਅਧਿਕਾਰ ਖੇਤਰ ਵਧਾਏ ਜਾਣ ਦੇ ਮਾਮਲੇ ਵਿਚ ਮੈਡਮ ਨਵਜੋਤ ਕੌਰ ਸਿੱਧੂ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਚਾਲ ਹੈ ਕਿਉਂਕਿ ਪੰਜਾਬ ਦੇ ਵਿਚ ਚੋਣਾਂ ਆਉਣ ਵਾਲੀਆਂ ਹਨ ਅਤੇ ਬੀਐੱਸਐੱਫ ਚੋਣਾਂ ਦੇ ਦੌਰਾਨ ਬੀਜੇਪੀ ਅਤੇ ਆਰਐੱਸਐੱਸ ਲਈ  ਬੂਥ ਕੈਪਚਰਿੰਗ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ਼ਾਇਦ ਇਸੇ ਦੇ ਕਰਕੇ ਹੀ ਬੀਐਸਐਫ ਦਾ ਦਾਇਰਾ ਪੰਦਰਾਂ ਕਿਲੋਮੀਟਰ ਤੋਂ ਵਧਾ ਕੇ ਪੰਜਾਹ ਕਿਲੋਮੀਟਰ ਦਾ ਕਰ ਦਿੱਤਾ ਗਿਆ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement