ਅਟਾਰੀ ICP ਵਿਖੇ ਵਿਦੇਸ਼ੀ ਨਾਗਰਿਕ ਕੋਲੋਂ ਮਹਾਤਮਾ ਬੁੱਧ ਦਾ 1850 ਸਾਲ ਪੁਰਾਣਾ ਬੁੱਤ ਬਰਾਮਦ
Published : Nov 12, 2022, 9:23 am IST
Updated : Nov 12, 2022, 9:57 am IST
SHARE ARTICLE
1850 year old statue of Mahatma Buddha recovered from foreign national at Atari ICP
1850 year old statue of Mahatma Buddha recovered from foreign national at Atari ICP

ਕਸਟਮ ਵਿਭਾਗ ਨੇ ਸ਼ੁਰੂ ਕੀਤੀ ਕਾਰਵਾਈ

 

ਅੰਮ੍ਰਿਤਸਰ- ਅਟਾਰੀ ਸਰਹੱਦ ’ਤੇ ਕਸਟਮ ਵਿਭਾਗ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਕਸਟਮ ਵਿਭਾਗ ਨੇ ਪਾਕਿਸਤਾਨ ਤੋਂ ਆਏ ਇਕ ਵਿਦੇਸ਼ੀ ਨਾਗਰਿਕ ਦੇ ਸਾਮਾਨ ’ਚੋਂ 1850 ਸਾਲ ਪੁਰਾਣੀ ਮਹਾਤਮਾ ਬੁੱਧ ਦੀ ਮੂਰਤੀ ਬਰਾਮਦ ਕੀਤੀ ਹੈ।  ਅੱਜ ਵੀ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੇ ਪੇਸ਼ਾਵਰ ਦੇ ਇਲਾਕੇ ’ਚ ਸਥਾਨਕ ਨਾਗਰਿਕਾਂ ਕੋਲ ਅਜਿਹੀਆਂ ਮੂਰਤੀਆਂ ਪਾਈਆਂ ਜਾਂਦੀਆਂ ਹਨ, ਜੋ ਬਹੁਤ ਜ਼ਿਆਦਾ ਕੀਮਤੀ ਤੇ ਅਨਮੋਲ ਹਨ।

ਵਿਦੇਸ਼ੀ ਨਾਗਰਿਕ ਨੇ ਇਹ ਪੁਰਾਤਨ ਮੂਰਤੀ ਪਾਕਿਸਤਾਨ ਨਾਲ ਲੱਗਦੀ ਅਫ਼ਗਾਨਿਸਤਾਨ ਦੀ ਸਰਹੱਦ ’ਤੇ ਕਿਸੇ ਕੋਲੋਂ ਖਰੀਦੀਆਂ ਸਨ ਜਾਂ ਚੋਰੀ ਕੀਤੀਆਂ ਸਨ ਇਸ ਦੀ ਵਿਭਾਗ ਵਲੋਂ ਹਾਲੇ ਜਾਂਚ ਕੀਤੀ ਜਾ ਰਹੀ ਹੈ।  

ਕਸਟਮ ਵਿਭਾਗ ਨੇ ਮੂਰਤੀ ਨੂੰ ਜਾਂਚ ਲਈ ਆਰਕੋਲੋਜੀਕਲ ਸਰਵੇ ਆਫ ਇੰਡੀਆ ਨੂੰ ਸੌਪ ਦਿੱਤਾ ਸੀ, ਜਿਸ ਤੋਂ ਬਾਅਦ ਮੂਰਤੀ ਨੂੰ ਗੰਧਾਰ ਕਾਲ ਦੀ ਹੋਣ ਦੀ ਪੁਸ਼ਟੀ ਕੀਤੀ ਗਈ, ਜਿਸ ਕਾਰਨ ਕਸਟਮ ਵਿਭਾਗ ਨੇ ਏ. ਏ. ਏ. ਟੀ. ਐਕਟ 1972 ਦੇ ਤਹਿਤ ਬੁੱਤ ਨੂੰ ਜ਼ਬਤ ਕਰ ਲਿਆ।
 

SHARE ARTICLE

ਏਜੰਸੀ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement