
ਪਰਾਲੀ ਸਾੜਨ ਦਾ ਅੰਕੜਾ 40677 ਹਜ਼ਾਰ ਤੱਕ ਪਹੁੰਚਿਆ
ਮੁਹਾਲੀ: ਪੰਜਾਬ ’ਚ ਪਰਾਲੀ ਸਾੜਨ ਦੇ ਮਾਮਲੇ ਦਿਨ-ਬ-ਦਿਨ ਵੱਧਦੇ ਜਾ ਰਹੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਰਿਮੋਟ ਸੈਂਸਿੰਗ ਸਿਸਟਮ 'ਤੇ ਬੀਤੀ ਰਾਤ ਤੱਕ ਸੂਬੇ 'ਚ 3916 ਥਾਵਾਂ 'ਤੇ ਪਰਾਲੀ ਸਾੜਨ ਦੇ ਮਾਮਲੇ ਦਰਜ ਕੀਤੇ ਗਏ ਹਨ। ਇਸ ਨਾਲ ਪੰਜਾਬ ਵਿੱਚ ਪਰਾਲੀ ਸਾੜਨ ਦਾ ਅੰਕੜਾ 40677 ਤੱਕ ਪਹੁੰਚ ਗਿਆ ਹੈ।
ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿੱਚ ਪਰਾਲੀ ਸਾੜਨ ਦੇ ਕੁੱਲ 3916 ਕੇਸਾਂ ਵਿੱਚੋਂ 3711 ਪਰਾਲੀ ਸਾੜਨ ਦੇ ਕੇਸ ਸਿਰਫ਼ ਮਾਲਵਾ ਖੇਤਰ ਵਿੱਚ ਹੀ ਦਰਜ ਹੋਏ ਹਨ। ਜਦੋਂ ਕਿ ਪੰਜਾਬ ਦੇ ਦੁਆਬਾ ਖੇਤਰ ਵਿੱਚ 134 ਥਾਵਾਂ ਅਤੇ ਮਾਝਾ ਖੇਤਰ ਵਿੱਚ ਰਿਮੋਟ ਸੈਂਸਿੰਗ ਸਿਸਟਮ ਰਾਹੀਂ ਪਰਾਲੀ ਸਾੜਨ ਦੇ ਸਿਰਫ 74 ਮਾਮਲੇ ਦਰਜ ਕੀਤੇ ਗਏ ਹਨ।
ਗੁਰਦਾਸਪੁਰ ਜ਼ਿਲ੍ਹਾ ਸੂਬੇ ਦਾ ਇੱਕੋ ਇੱਕ ਅਜਿਹਾ ਜ਼ਿਲ੍ਹਾ ਹੈ ਜਿੱਥੇ ਖੇਤਾਂ ਵਿੱਚ ਪਰਾਲੀ ਸਾੜਨ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ।
ਹਾਲਾਂਕਿ ਦੁਆਬਾ ਅਤੇ ਪੁਆਧ ਖੇਤਰ ਵਿੱਚ ਰਿਮੋਟ ਸੈਂਸਿੰਗ ਸਿਸਟਮ 'ਤੇ ਪਰਾਲੀ ਸਾੜਨ ਦੇ 140 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 67 ਮਾਮਲੇ ਦੁਆਬਾ ਖੇਤਰ ਦੇ ਜਲੰਧਰ ਜ਼ਿਲ੍ਹੇ ਵਿੱਚ ਸਾਹਮਣੇ ਆਏ ਹਨ।
ਇਸ ਤੋਂ ਇਲਾਵਾ ਖੇਤਾਂ ਵਿੱਚ ਸਭ ਤੋਂ ਘੱਟ ਕੇਸ ਹੁਸ਼ਿਆਰਪੁਰ ਤੋਂ ਸਾਹਮਣੇ ਆਏ ਹਨ। ਪਰਾਲੀ ਸਾੜਨ ਦੇ 25 ਦੇ ਕਰੀਬ ਮਾਮਲੇ ਕਪੂਰਥਲਾ ਜ਼ਿਲ੍ਹੇ ਵਿੱਚੋਂ ਅਤੇ 12 ਤੋਂ ਵੱਧ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਦਰਜ ਕੀਤੇ ਗਏ ਹਨ। ਪੁਆਧ ਖੇਤਰ ਦੇ ਰੂਪਨਗਰ ਵਿੱਚ 15 ਤੋਂ ਵੱਧ ਥਾਵਾਂ ’ਤੇ ਪਰਾਲੀ ਸਾੜੀ ਗਈ ਹੈ।