
ਵਿਭਾਗ ਵਲੋਂ ਜਾਂਚ ਦੇ ਹੁਕਮ ਜਾਰੀ
ਮੋਹਾਲੀ: ਪਨਬਸ ਮੁਲਾਜ਼ਮਾਂ ਦੀ ਹੜਤਾਲ ਦਾ ਸੱਚ ਆਇਆ ਸਾਹਮਣੇ ਆ ਗਿਆ ਹੈ। ਮੁਲਾਜ਼ਮਾਂ ਨੂੰ ਕੱਢਣ ਦੀ ਗੱਲ ਝੂਠੀ ਹੀ ਨਿਕਲੀ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸਫ਼ਰ ਦੌਰਾਨ ਸਵਾਰੀਆਂ ਨੂੰ ਟਿਕਟ ਦੇਣ ਵਿੱਚ ਕੁਤਾਹੀ ਕਰਨ ਦੀ ਗੱਲ ਕਹੀ ਗਈ ਸੀ ਅਤੇ ਇਸ ਦੀ ਹੁਣ ਵਿਭਾਗ ਵਲੋਂ ਜਾਂਚ ਸ਼ੁਰੂ ਕਰ ਦਿਤੀ ਗਈ ਹੈ।
ਇਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਵਿੱਚ ਸ਼ਾਮਲ ਬੱਸਾਂ ਨੂੰ ਆਫ ਰੂਟ ਹੋਣ ਦੇ ਹੁਕਮ ਦੇ ਦਿਤੇ ਗਏ ਸਨ। ਇਸ ਕਾਰਵਾਈ ਤੋਂ ਬਾਅਦ ਮੁਲਾਜ਼ਮਾਂ ਵਿੱਚ ਰੋਸ ਪਾਇਆ ਜਾ ਰਿਹਾ ਸੀ ਜਿਸ ਦੇ ਚਲਦੇ ਪਨਬਸ ਮੁਲਾਜ਼ਮਾਂ ਵਲੋਂ ਧਰਨਾ ਲਗਾਇਆ ਗਿਆ। ਇਸ ਧਰਨੇ ਵਿੱਚ ਆਪਣੀਆਂ ਵਿਸ਼ੇਸ਼ ਮੰਗਾਂ ਸਾਹਮਣੇ ਰੱਖਣ ਦੀ ਗੱਲ ਕੀਤੀ ਜਾ ਰਹੀ ਸੀ।
ਦੱਸ ਦੇਈਏ ਕਿ ਤਾਜ਼ਾ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਕਈ ਪਨਬਸ ਮੁਲਾਜ਼ਮਾਂ ਦੀ ਪ੍ਰਾਈਵੇਟ ਬਸ ਮਾਫੀਆ ਨਾਲ ਵੀ ਮਿਲੀਭੁਗਤ ਹੈ। ਧਰਨੇ ਜ਼ਰੀਏ ਪ੍ਰਸ਼ਾਸਨ 'ਤੇ ਜਾਂਚ ਬੰਦ ਕਰਨ ਦਾ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਕੁਝ ਕਰਮਚਾਰੀਆਂ ਨੂੰ ਰਾਜਨੀਤਿਕ ਸ਼ਹਿ ਵੀ ਹਾਸਲ ਹੈ। ਪਨਬਸ ਦੇ ਕਾਫੀ ਮੁਲਾਜ਼ਮਾਂ ਦੀ ਪ੍ਰਾਈਵੇਟ ਬਸ ਮਾਫੀਆ ਨਾਲ ਮਿਲੀਭੁਗਤ ਦੀਆਂ ਸ਼ਿਕਾਇਤਾਂ ਵੀ ਵਿਭਾਗ ਨੂੰ ਮਿਲ ਰਹੀਆਂ ਹਨ। ਜਾਣਬੁਝ ਕੇ ਸਰਕਾਰੀ ਬੱਸਾਂ ਨੂੰ ਰੋਕ ਕੇ ਪ੍ਰਾਈਵੇਟ ਬੱਸਾਂ ਨੂੰ ਫਾਇਦਾ ਪਹੁੰਚਾਉਣ ਦੀਆਂ ਸ਼ਿਕਾਇਤਾਂ 'ਤੇ ਵੀ ਵਿਭਾਗ ਵਲੋਂ ਜਾਂਚ ਅਮਲ ਵਿੱਚ ਲਿਆਂਦੀ ਜਾਵੇਗੀ।