
ਸੀਆਈਡੀ ਦੇ ਅਫ਼ਸਰ ਬਣ ਕੇ ਕਾਰ ਵਿਚ ਆਏ ਅੱਠ ਲੋਕ ਬੁਰਜਾ ਫਾਟਕ ਦੇ ਕੋਲ ਸ਼੍ਰੀ ਚੰਦ ਨਗਰ......
ਮਲੋਟ (ਭਾਸ਼ਾ): ਸੀਆਈਡੀ ਦੇ ਅਫ਼ਸਰ ਬਣ ਕੇ ਕਾਰ ਵਿਚ ਆਏ ਅੱਠ ਲੋਕ ਬੁਰਜਾ ਫਾਟਕ ਦੇ ਕੋਲ ਸ਼੍ਰੀ ਚੰਦ ਨਗਰ ਦੇ ਘਰ ਵਿਚ ਤਲਾਸ਼ੀ ਦੇ ਬਹਾਨੇ 6 ਲੱਖ ਨਕਦੀ, 12 ਤੋਲੇ ਸੋਨਾ, ਜ਼ਰੂਰੀ ਕਾਗਜ ਅਤੇ ਘਰ ਵਿਚ ਮੌਜੂਦ 17 ਸਾਲ ਦੇ ਮੁੰਡੇ ਨੂੰ ਨਾਲ ਲੈ ਗਏ। ਮੁੰਡੇ ਨੂੰ ਰੇਲਵੇ ਸਟੈਸ਼ਨ ਉਤੇ ਛੱਡ ਕੇ ਫਰਾਰ ਹੋ ਗਏ। ਜਸ਼ਨਦੀਪ ਦੀ ਸੂਚਨਾ ਉਤੇ ਐਸਪੀ ਮਲੋਟ ਇਕਬਾਲ ਸਿੰਘ, ਡੀਐਸਪੀ ਭੁਪਿੰਦਰ ਸਿੰਘ ਰੰਧਾਵਾ ਅਤੇ ਥਾਣਾ ਸਿਟੀ ਇੰਨਚਾਰਜ ਇੰਸਪੈਕਟਰ ਤੇਜਿੰਦਰ ਸਿੰਘ ਬਰਾੜ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ।
Punjab police
ਜਸ਼ਨਦੀਪ ਸਿੰਘ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਮਾਤਾ ਰਿਸ਼ਤੇਦਾਰਾਂ ਦੇ ਨਾਲ 10 ਦਿਨਾਂ ਤੋਂ ਹਜੂਰ ਸਾਹਿਬ ਦੇ ਦਰਸ਼ਨ ਲਈ ਗਈ ਹੋਈ ਹੈ। ਸੋਮਵਾਰ ਦੇਰ ਸ਼ਾਮ ਉਹ ਅਪਣੀ ਮਾਤਾ ਦੇ ਮੋਬਾਇਲ ਫੋਨ ਰਿਚਾਰਜ ਕਰਕੇ ਘਰ ਮੁੜਿਆ ਤਾਂ ਉਸ ਦੇ ਪਿੱਛੇ 8 ਲੋਕ ਘਰ ਵਿਚ ਦਾਖਲ ਹੋ ਗਏ। ਸਾਰਿਆਂ ਨੇ ਸਫਾਰੀ ਸੂਟ ਪਾਏ ਹੋਏ ਸਨ ਅਤੇ ਗਲੇ ਵਿਚ ਆਈ ਕਾਰਡ ਵੀ ਲਟਕਾਏ ਹੋਏ ਸਨ, ਹਿੰਦੀ ਵਿਚ ਗੱਲ ਕਰ ਰਹੇ ਸਨ। ਉਨ੍ਹਾਂ ਨੇ ਉਸ ਨੂੰ ਕਿਹਾ ਕਿ ਉਹ ਦਿੱਲੀ ਤੋਂ ਆਈ ਸੀਆਈਡੀ ਦੀ ਟੀਮ ਹੈ। ਘਰ ਦੀ ਤਲਾਸ਼ੀ ਲੈਣੀ ਹੈ। ਇਸ ਦੌਰਾਨ ਵਿਅਕਤੀ ਉਸ ਦੇ ਸਾਹਮਣੇ ਦੋਨੋਂ ਕਮਰਿਆਂ ਦੀ ਤਲਾਸ਼ੀ ਲੈਣ ਲੱਗੇ।
Money-Gold
ਉਨ੍ਹਾਂ ਵਿਚੋਂ ਇਕ ਨੇ ਅਲਮਾਰੀ ਵਿਚ ਪਈ 6 ਲੱਖ ਤੋਂ ਜਿਆਦਾ ਨਗਦੀ, ਕਰੀਬ 11-12 ਤੋਲੇ ਸੋਨਾ ਅਤੇ ਘਰ ਵਿਚ ਪਈਆਂ ਕੁਝ ਜ਼ਰੂਰੀ ਫਾਇਲਾਂ-ਕਾਗਜ ਕਬਜੇ ਵਿਚ ਲੈ ਲਏ। ਜਸ਼ਨਦੀਪ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਘਰ ਵਿਚ ਮਾਂ ਦੇ ਨਾਲ ਮੈਂ ਰਹਿੰਦਾ ਹਾਂ। ਕਰੀਬ 10 ਦਿਨ ਪਹਿਲਾਂ ਰਿਸ਼ਤੇਦਾਰਾਂ ਦੇ ਨਾਲ ਮਾਂ ਹਜੂਰ ਸਾਹਿਬ ਗਈ ਹੋਈ ਹੈ। ਘਰ ਵਿਚ ਮੈਂ 10 ਦਿਨ ਤੋਂ ਇਕੱਲਾ ਹੀ ਰਹਿ ਰਿਹਾ ਸੀ। ਐਸਪੀ ਮਲੋਟ ਇਕਬਾਲ ਸਿੰਘ ਨੇ ਦੱਸਿਆ ਕਿ ਪੁਲਿਸ ਸਾਰੇ ਪਹਿਲੂਆਂ ਨਾਲ ਜਾਂਚ ਕਰ ਰਹੀ ਹੈ। ਆਲੇ-ਦੁਆਲੇ ਦੇ ਲੋਕਾਂ ਅਤੇ ਜਸ਼ਨਦੀਪ ਤੋਂ ਮਿਲੀ ਜਾਣਕਾਰੀ ਦੇ ਆਧਾਰ ਉਤੇ ਮੁਲਜਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।