CBI ਦੀ ਚੇਤਾਵਨੀ, ਅਧਿਆਪਕ ਦੇ ਰੂਪ ’ਚ ਘੁੰਮ ਰਹੇ ਨੇ ਦਰਿੰਦੇ!
Published : Dec 12, 2019, 1:18 pm IST
Updated : Dec 12, 2019, 5:23 pm IST
SHARE ARTICLE
Faridkot girls teacher in punjab
Faridkot girls teacher in punjab

ਨਾ ਹੀ ਵਿਭਾਗ ਵਲੋਂ ਇਸ ਤਰ੍ਹਾਂ ਦਾ ਕੋਈ ਆਦੇਸ਼ ਜਾਂ ਪੱਤਰ ਜਾਰੀ ਕੀਤਾ ਗਿਆ ਹੈ

ਫਰੀਦਕੋਟ: ਸੀਬੀਆਈ ਨੇ ਸਕੂਲ ਸਿੱਖਿਆ ਵਿਭਾਗ ਨੂੰ ਪੱਤਰ ਜਾਰੀ ਕੀਤਾ ਹੈ। ਇਸ ਵਿਚ ਉਹਨਾਂ ਨੇ ਵਿਦਿਆਰਥਣਾਂ ਨੂੰ ਅਗਵਾ ਕਰਨ ਵਾਲੇ ਅਧਿਆਪਕ ਬਾਰੇ ਆਗਾਹ ਕੀਤਾ ਹੈ। ਸੀਰੀਅਲ ਕਿਡਨੈਪਰ ਅੰਗਰੇਜ਼ੀ ਦਾ ਅਧਿਆਪਕ ਹੈ ਤੇ ਉਹ ਫਰਜ਼ੀ ਨਾਂ ਤੇ ਪਤਾ ਦੇ ਕੇ ਰਹਿੰਦਾ ਹੈ। ਮੁਲਜ਼ਮ ਕਈ ਵਿਦਿਆਰਥਣਾਂ ਦੇ ਅਗਵਾ ਮਾਮਲੇ 'ਚ ਭਗੌੜਾ ਹੈ। ਉਹ ਪਹਿਲਾਂ ਮਾਨਸਾ ਤੇ ਕਪੂਰਥਲਾ ਦੇ ਨਿੱਜੀ ਸਕੂਲਾਂ 'ਚ ਕੰਮ ਕਰ ਚੁੱਕਾ ਹੈ।

StudentsStudentsਸੀਬੀਆਈ ਨੇ ਖਦਸ਼ਾ ਪ੍ਰਗਟਾਇਆ ਕਿ ਉਹ ਹਾਲੇ ਵੀ ਪੰਜਾਬ ਦੇ ਕਿਸੇ ਸਕੂਲ 'ਚ ਕੰਮ ਕਰਦਾ ਹੋ ਸਕਦਾ ਹੈ। ਧਵਲ ਹਰੀਸ਼ਚੰਦਰ ਤ੍ਰਿਵੇਦੀ ਨਾਂ ਦੇ ਮੁਲਜ਼ਮ ਦੇ ਖਿਲਾਫ਼ ਗੁਜਰਾਤ ਹਾਈ ਕੋਰਟ ਦੇ ਆਦੇਸ਼ 'ਤੇ ਸੀਬੀਆਈ ਜਾਂਚ ਚੱਲ ਰਹੀ ਹੈ। ਗੁਜਰਾਤ ਹਾਈ ਕੋਰਟ 'ਚ ਇਕ ਵਿਅਕਤੀ ਨੇ ਪਟੀਸ਼ਨ ਦਾਇਰ ਕਰ ਕੇ ਆਪਣੀ ਨਾਬਾਲਿਗ ਬੇਟੀ ਦੇ ਅਗਵਾ ਮਾਮਲੇ ਦੀ ਸੀਬੀਆਈ ਜਾਂਚ ਕਰਾਉਣ ਦੀ ਮੰਗ ਕੀਤੀ ਸੀ, ਜਿਸਦਾ ਤ੍ਰਿਵੇਦੀ ਨੇ 11 ਅਗਸਤ 2018 ਨੂੰ ਅਗਵਾ ਕਰ ਲਿਆ ਸੀ।

StudentsStudents ਇਸ ਮਾਮਲੇ 'ਚ ਗੁਜਰਾਤ ਦੇ ਰਾਜਕੋਟ ਦੀ ਇਕ ਅਦਾਲਤ ਨੇ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਪਿਛਲੇ ਸਾਲ 28 ਜੁਲਾਈ ਨੂੰ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਉਣ ਦੇ ਬਾਅਦ ਮੁਲਜ਼ਮ ਇਕ ਹੋਰ ਨਾਬਾਲਿਗ ਲੜਕੀ ਨੂੰ ਗੁਮਰਾਹ ਕਰ ਕੇ ਭਜਾ ਕੇ ਲੈ ਗਿਆ। ਇਸ ਤੋਂ ਪਹਿਲਾਂ ਤ੍ਰਿਵੇਦੀ ਨੂੰ ਪੰਜਾਬ ਤੋਂ ਹੀ 14 ਜੁਲਾਈ 2014 ਨੂੰ ਦੋ ਨਾਬਾਲਿਗ ਲੜਕੀਆਂ ਦੇ ਅਗਵਾ ਤੇ ਜਬਰ ਜਨਾਹ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।

StudentsStudentsਸੀਬੀਆਈ ਜਾਂਚ 'ਚ ਪਾਇਆ ਗਿਆ ਕਿ ਧਵਲ ਤ੍ਰਿਵੇਦੀ ਪਹਿਲਾਂ ਵੀ ਨਾਬਾਲਿਗ ਲੜਕੀਆਂ ਦੇ ਅਗਵਾ ਦੇ ਸੱਤ ਮਾਮਲਿਆਂ 'ਚ ਸ਼ਾਮਲ ਰਿਹਾ ਹੈ। ਇਨ੍ਹਾਂ 'ਚੋਂ ਇਕ ਮਾਮਲੇ 'ਚ ਉਸਨੂੰ ਸਜ਼ਾ ਵੀ ਹੋ ਚੁੱਕੀ ਹੈ। ਉੱਧਰ, ਸੀਬੀਆਈ ਦੇ ਇਕ ਪੱਤਰ ਬਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਲਜੀਤ ਕੌਰ ਨੇ ਮਾਮਲੇ ਦੀ ਜਾਣਕਾਰੀ ਨਾ ਹੋਣ ਬਾਰੇ ਕਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਕਿਸੇ ਪੱਤਰ ਦੀ ਕੋਈ ਜਾਣਕਾਰੀ ਤੇ ਸੂਚਨਾ ਨਹੀਂ ਹੈ।

StudentsStudents ਨਾ ਹੀ ਵਿਭਾਗ ਵਲੋਂ ਇਸ ਤਰ੍ਹਾਂ ਦਾ ਕੋਈ ਆਦੇਸ਼ ਜਾਂ ਪੱਤਰ ਜਾਰੀ ਕੀਤਾ ਗਿਆ ਹੈ। ਵਿਭਾਗ ਵੱਲੋਂ ਸਕੂਲਾਂ ਨੂੰ ਅਜਿਹੀ ਕੋਈ ਐਡਵਾਇਜ਼ਰੀ ਜਾਰੀ ਨਹੀਂ ਕੀਤੀ ਗਈ। ਸੀਬੀਆਈ ਨੇ ਆਪਣੇ ਪੱਤਰ 'ਚ ਕਿਹਾ ਹੈ ਕਿ ਧਵਲ ਸ਼ਾਤਰ ਕਿਸਮ ਦਾ ਅਪਰਾਧੀ ਹੈ। ਉਹ ਫਰਜ਼ੀ ਨਾਂ ਤੇ ਪਤੇ ਨਾਲ ਵੱਖ-ਵੱਖ ਸੂਬਿਆਂ ਦੇ ਸਕੂਲਾਂ 'ਚ ਅੰਗਰੇਜ਼ੀ ਵਿਸ਼ੇ ਦੇ ਅਧਿਆਪਕ, ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਜਾਂ ਮੈਨੇਜਰ ਦੇ ਤੌਰ 'ਤੇ ਕੰਮ ਕਰਦਾ ਹੈ।

ਉਹ ਸਕੂਲ 'ਚ ਪੜ੍ਹਦੀਆਂ ਨਾਬਾਲਿਗ ਲੜਕੀਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ। ਇਸ ਤੋਂ ਪਹਿਲਾਂ ਉਹ ਟੀਡੀਕੇ ਚੰਦਰ, ਟੇਕੇਡੀ ਚੰਦਰ, ਡੀ ਕੁਮਾਰ ਤੇ ਧਰਮਿੰਦਰ ਕੁਮਾਰ ਆਦਿ ਫਰਜ਼ੀ ਨਾਵਾਂ ਦਾ ਇਸਤੇਮਾਲ ਕਰ ਚੁੱਕਾ ਹੈ। ਉਸਨੇ ਹਰਿਆਣਾ ਦੇ ਕਾਲਕਾ, ਪੰਚਕੁਲਾ 'ਚ ਇਕ ਫਰਜ਼ੀ ਵੋਟਰ ਪਛਾਣ ਪੱਤਰ ਤੇ ਰਾਸ਼ਨ ਕਾਰਡ ਵੀ ਬਣਵਾਇਆ ਸੀ, ਜਿਸਦੇ ਆਧਾਰ 'ਤੇ ਉਸ ਨੇ ਮਾਨਸਾ ਦੇ ਬੁਢਲਾਡਾ ਸਥਿਤ ਇਕ ਨਿੱਜੀ ਸਕੂਲ 'ਚ ਨੌਕਰੀ ਕੀਤੀ ਸੀ।

ਸਿੱਖਿਆ ਵਿਭਾਗ ਨੇ ਅਧਿਆਪਕ ਬਣ ਕੇ ਵਿਦਿਆਰਥੀਆਂ ਨੂੰ ਅਗਵਾ ਕਰਨ ਵਾਲੇ ਧਵਲ ਤ੍ਰਿਵੇਦੀ ਦੀ ਫੋਟੋ ਸੂਬੇ ਦੇ ਸਾਰੇ ਨਿੱਜੀ ਤੇ ਸਰਕਾਰੀ ਸਕੂਲਾਂ 'ਚ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਗੁਜਰਾਤ 'ਚ 11 ਅਗਸਤ, 2019 ਨੂੰ ਨਿਧੀ ਖੱਖਰ ਦੀ ਕੁੜੀ ਨੂੰ ਅਗਵਾ ਕਰਨ ਦੇ ਮਾਮਲੇ 'ਚ ਸੀਬੀਆਈ ਵੱਲੋਂ ਲੋੜੀਂਦੇ ਧਵਲ ਤ੍ਰਿਵੇਦੀ ਸਬੰਧੀ ਭੇਜੀ ਗਈ ਇਕ ਚਿੱਠੀ 'ਤੇ ਕਾਰਵਾਈ ਕਰਦਿਆਂ ਸਿੱਖਿਆ ਵਿਭਾਗ ਨੇ ਧਵਲ ਤ੍ਰਿਵੇਦੀ ਨਾਲ ਅਗਵਾ ਕੀਤੀ ਗਈ ਕੁੜੀ ਨਿਧੀ ਦੀ ਫੋਟੋ ਵੀ ਸਾਰੇ ਨਿੱਜੀ ਤੇ ਸਰਕਾਰੀ ਸਕੂਲਾਂ 'ਚ ਭੇਜਣ ਦੀ ਹਦਾਇਤ ਦਿੱਤੀ ਹੈ।

ਜਾਂਚ 'ਚ ਸਾਹਮਣੇ ਆਇਆ ਹੈ ਕਿ ਧਵਲ, ਨਾਂ ਬਦਲ ਕੇ ਕਿਸੇ ਸਕੂਲ 'ਚ ਅੰਗਰੇਜ਼ੀ ਦਾ ਅਧਿਆਪਕ ਬਣ ਜਾਂਦਾ ਹੈ ਤੇ ਉਥੋਂ ਕਿਸੇ ਔਰਤ ਜਾਂ ਨਾਬਾਲਗ ਵਿਦਿਆਰਥੀ ਨੂੰ ਅਗਵਾ ਕਰ ਲੈਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement