ਸਿੰਘੂ ਮੋਰਚੇ 'ਚ 10 ਸਾਲਾ ਗੁਰਸਿੱਖ ਬੱਚੇ ਨੇ ਕੀਤੀ ਭੁੱਖ ਹੜਤਾਲ
Published : Dec 12, 2020, 3:27 pm IST
Updated : Dec 12, 2020, 3:27 pm IST
SHARE ARTICLE
Trinderpal singh and Arpan kaur
Trinderpal singh and Arpan kaur

ਸੁਣੋ ਬੱਚੇ ਦੇ ਹੀ ਮੂੰਹੋ ਕਿੱਥੋਂ ਆਇਆ ਜਜ਼ਬਾ

ਨਵੀਂ ਦਿੱਲੀ( ਅਰਪਨ ਕੌਰ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ  ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ। 

Trinderpal singh and Arpan kaurTrinderpal singh and Arpan kaur

ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਹਰਿਆਣਾ ਦੇ ਕਿਸਾਨ ਵੀ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ। ਕਿਸਾਨੀ ਅੰਦੋਲਨ ਨੂੰ ਛੋਟੇ ਬੱਚਿਆ ਦਾ ਸਾਥ ਵੀ ਮਿਲ ਰਿਹਾ ਹੈ। 

Trinderpal singh and Arpan kaurTrinderpal singh and Arpan kaur

ਸਿੰਘੂ ਮੋਰਚੇ 'ਚ 10 ਸਾਲਾ ਗੁਰਸਿੱਖ ਬੱਚਾ ਖੇਤੀਬਾੜੀ ਕਾਨੂੰਨਾਂ ਖਿਲਾਫ ਭੁੱਖ ਹੜਤਾਲ ਤੇ ਬੈਠਿਆ। ਸਪੋਕਸਮੈਨ ਦੀ  ਪੱਤਰਕਾਰ ਵੱਲੋਂ ਇਸ ਬੱਚੇ ਨਾਲ ਗੱਲਬਾਤ ਕੀਤੀ ਗਈ। ਬੱਚੇ ਨੇ  ਗੱਲਬਾਤ ਦੌਰਾਨ ਦੱਸਿਆ ਕਿ  ਉਹ ਰਾਤ ਨੂੰ ਖਬਰਾਂ ਵੇਖ ਰਹੇ ਸਨ, ਖਬਰਾਂ ਵਿਚ ਦਿੱਲੀ  ਮੋਰਚੇ 'ਚ ਬੈਠੇ ਕਿਸਾਨਾਂ ਨੂੰ ਵੇਖਿਆ
 ਉਹਨਾਂ ਦਾ ਮਨ ਭਰ ਆਇਆ ਫਿਰ ਉਸਨੇ ਭਰਾ ਨਾਲ ਭੁੱਖ ਹੜਤਾਲ ਤੇ ਬੈਠਣ ਦਾ ਫੈਸਲਾ ਲਿਆ।

Trinderpal singh and Arpan kaurTrinderpal 's Brother and Arpan kaur

ਬੱਚੇ  ਤਰਿੰਦਰਪਾਲ  ਨੇ ਦੱਸਿਆ ਕਿ ਉਸਨੇ ਪਹਿਲਾਂ ਮੰਚ ਤੇ ਕਵਿਤਾ ਸੁਣਾਈ ਫਿਰ ਉਸਨੇ ਭੁੱਖ ਹੜਤਾਲ ਤੇ ਬੈਠਣ ਦੀ ਅਨਾਊਂਸਮੈਂਟ ਕੀਤੀ। ਤਰਿੰਦਰਪਾਲ ਨੇ ਦੱਸਿਆ ਕਿ  ਵੱਖ-ਵੱਖ ਵਰਗਾਂ ਦੇ ਲੋਕਾਂ ਵੱਲੋਂ ਯੋਗਦਾਨ  ਮਿਲ ਰਿਹਾ ਹੈ ਚਾਹੇ ਉਹ ਕਲਾਕਾਰ ਹੋਣ ਚਾਹੇ ਮਜ਼ਦੂਰ ਹੋਣ ਜਾਂ ਫਿਰ ਖਿਡਾਰੀ ਹੋਣ ਇਸ ਲਈ ਉਹ ਵੀ ਆਪਣਾ ਯੋਗਦਾਨ ਪਾਉਣਾ  ਚਾਹੁੰਦੇ ਹਨ ਇਸ ਲਈ ਉਹਨਾਂ ਨੇ 12 ਘੰਟੇ ਦੀ ਭੁੱਖ ਹੜਤਾਲ ਤੇ ਬੈਠਣ ਦਾ ਫੈਸਲਾ ਲਿਆ।

Trinderpal singh and Arpan kaurTrinderpal singh and Arpan kaur

ਬੱਚੇ  ਨੇ ਕਿਹਾ ਕਿ ਉਹ 12 ਘੰਟੇ ਦੀ ਭੁੱਖ ਹੜਤਾਲ ਨੂੰ ਬਹੁਤ ਅਸਾਨੀ ਨਾਲ ਕੱਟ ਸਕਦਾ ਸੀ ਕਿਉਂਕਿ ਸਿੰਘਾਂ ਲਈ ਕੁੱਝ ਵੀ ਨਹੀਂ ਔਖਾ। ਉਹਨਾਂ ਕਿਹਾ ਕਿ ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਹੈ ਪੂਰੇ ਦੇਸ਼ ਦੀ ਲੜਾਈ ਹੈ ਅਤੇ ਇਸ ਵਿਚ ਆਪਾਂ ਧਰਮ ਨੂੰ ਨਾ ਪਾਈਏ ਤਾਂ ਚੰਗੀ ਗੱਲ ਹੋਵੇਗੀ।

Trinderpal singh and Arpan kaurTrinderpal 's Brother and Arpan kaur

ਤਰਿੰਦਰਪਾਲ ਦੇ ਵੱਡੇ ਭਰਾ ਪ੍ਰੀਤਪਾਲ ਨੇ ਦੱਸਿਆ ਕਿ  31 ਜਥੇਬੰਦੀਆਂ ਨੇ ਕਿਹਾ ਕਿ ਬੱਚਿਆਂ ਨੂੰ ਭੁੱਖ ਹੜਤਾਲ ਤੇ ਬੈਠਣ ਦੀ ਲੋੜ ਨਹੀਂ ਹੈ ਜਦੋਂ ਅਸੀਂ ਵੱਡੇ ਬੈਠੇ ਹਾਂ। ਜੇ ਸ਼ਹੀਦੀ ਦੇਣ ਦੀ ਲੋੜ ਪਈ ਅਸੀਂ ਉਹ ਵੀ ਦੇਣ ਨੂੰ ਤਿਆਰ ਹਾਂ।

Trinderpal singh and Arpan kaurTrinderpal 's Brother and Arpan kaur

ਇਸ ਲਈ ਉਹਨਾਂ ਨੇ ਤਰਿੰਦਰਪਾਲ ਨੂੰ ਸੇਬ ਖਵਾ ਕੇ ਉਸਦੀ ਭੁੱਖ ਹੜਤਾਲ ਤੁੜਵਾ ਦਿੱਤੀ। ਤਰਿੰਦਰਪਾਲ ਨੇ ਕਿਹਾ ਕਿ ਇਹਨਾਂ ਕਾਨੂੰਨਾਂ ਪਿੱਛੇ ਅੰਬਾਨੀ-ਅਡਾਨੀਆਂ ਦਾ ਹੱਥ ਹੈ ਇਸ ਬਾਰੇ ਸਾਰਿਆਂ ਨੂੰ ਪਤਾ ਲੱਗ ਗਿਆ ਹੈ ਕਿਸਾਨ ਹੁਣ ਅਨਪੜ ਨਹੀਂ ਰਹੇ।  ਬੱਚਿਆਂ ਨੇ ਕਿਹਾ ਕਿ ਅਸੀਂ  ਆਪਣੇ ਹੱਕ ਲਏ ਬਗੈਰ ਨਹੀਂ ਜਾਵਾਂਗੇ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement