ਮੋਦੀ ਸਰਕਾਰ ਆੜ੍ਹਤੀਆਂ ਨੂੰ ਵਿਚੋਲੇ ਨਾ ਦੱਸੇ, ਪੰਜਾਬ ਕਿਰਸਾਨੀ ਦੀ ਰੀੜ੍ਹ ਹਨ: ਵਿਜੈ ਇੰਦਰ ਸਿੰਗਲਾ
Published : Dec 12, 2020, 5:48 pm IST
Updated : Dec 12, 2020, 5:57 pm IST
SHARE ARTICLE
Vijay Inder Singla
Vijay Inder Singla

ਕੀ ਸਟਾਕ ਐਕਸਚੇਂਜ ਮਾਰਕੀਟ ਦਲਾਲਾਂ ਜਾਂ ਨਿਆਂਇਕ ਅਦਾਲਤਾਂ ਕਾਨੂੰਨੀ ਸਲਾਹਕਾਰਾਂ ਤੋਂ ਬਿਨਾਂ ਕੰਮ ਕਰ ਸਕਦੀਆਂ ਹਨ? : ਸਿੰਗਲਾ

ਚੰਡੀਗੜ੍ਹ : ਪੰਜਾਬ ਦੇ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਇੱਥੇ ਮੋਦੀ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਆੜ੍ਹਤੀਏ ਕੇਂਦਰ ਸਰਕਾਰ ਵੱਲੋਂ ਦਰਸਾਏ ਅਨੁਸਾਰ ਵਿਚੋਲੇ ਨਹੀਂ ਹਨ ਸਗੋਂ ਪੰਜਾਬ ਦੀ ਕਿਰਸਾਨੀ ਦੀ ਰੀੜ੍ਹ ਦੀ ਹੱਡੀ ਬਣ ਕੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਆੜ੍ਹਤੀਏ ਦੁੱਖ ਅਤੇ ਸੁੱਖ ਦੀ ਹਰ ਘੜੀ ਵਿੱਚ ਕਿਸਾਨਾਂ ਦੀ ਸਹਾਇਤਾ ਕਰਦੇ ਹਨ ਅਤੇ ਇਹ ਪੰਜਾਬ ਵਿੱਚ ਖੇਤੀ ਮੰਡੀਕਰਨ ਖੇਤਰ ਦੇ ਧੁਰੇ ਵਜੋਂ ਕੰਮ ਕਰਦੇ ਹਨ।

Farmers to block Delhi-Jaipur highway today, police alertFarmers 

ਸਿੰਗਲਾ ਨੇ ਕਿਹਾ, “ਚਾਹੇ ਫ਼ਸਲਾਂ ਦੀ ਵਿਕਰੀ ਹੋਵੇ ਜਾਂ ਖਾਦ, ਕੀਟਨਾਸ਼ਕਾਂ ਦੀ ਖਰੀਦ ਲਈ ਵਿੱਤੀ ਲੋੜ ਜਾਂ ਵਿਆਹ ਅਤੇ ਹੋਰ ਘਰੇਲੂ ਜ਼ਰੂਰਤਾਂ ਲਈ ਛੋਟੀ ਮਿਆਦ ਦੇ ਕਰਜ਼ੇ ਦਾ ਮਾਮਲਾ ਹੋਵੇ, ਇਹ ਆੜ੍ਹਤੀਏ ਹੀ ਹਨ ਜੋ ਕਿਸਾਨਾਂ ਦੀ ਸਹਾਇਤਾ ਲਈ ਅੱਗੇ ਆਉਂਦੇ ਹਨ। ਉਹ ਇੱਕ ਕਮਿਸ਼ਨ ਏਜੰਟ ਵਜੋਂ ਕੰਮ ਕਰਦੇ ਹਨ ਪਰ ਇਹ ਇਕ ਸਹਿਜ ਅਤੇ ਸਾਰਥਕ ਰਿਸ਼ਤਾ ਹੈ।” ਉਨ੍ਹਾਂ ਕਿਹਾ ਕਿ ਆੜ੍ਹਤੀਏ ਖੇਤੀਬਾੜੀ ਭਾਈਚਾਰੇ ਦਾ ਜ਼ਰੂਰੀ ਹਿੱਸਾ ਹਨ ਅਤੇ ਮੋਦੀ ਸਰਕਾਰ ਉਹਨਾਂ ਦੇ ਸਬੰਧਾਂ ਨੂੰ ਸਮਝਣ ਦੀ ਬਜਾਏ ਇਸ ਨੂੰ ਨਕਾਰਾਤਮਕ ਢੰਗ ਨਾਲ ਪੇਸ਼ ਕਰ ਰਹੀ ਹੈ।

 Vijay Inder SinglaVijay Inder Singla

ਭਾਜਪਾ ਆਗੂਆਂ ਨੂੰ ਸਵਾਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ, “ਕੀ ਸਟਾਕ ਐਕਸਚੇਂਜ ਮਾਰਕੀਟ ਦਲਾਲੀ ਜਾਂ ਨਿਆਂਇਕ ਅਦਾਲਤਾਂ ਕਾਨੂੰਨੀ ਸਲਾਹਕਾਰਾਂ ਤੋਂ ਬਿਨਾਂ ਕੰਮ ਕਰ ਸਕਦੀਆਂ ਹਨ?” ਉਨ੍ਹਾਂ ਅੱਗੇ ਕਿਹਾ ਕਿ ਖੇਤੀਬਾੜੀ ਖੇਤਰ ਵਿੱਚ ਕਿਸਾਨਾਂ ਨੂੰ ਵੀ ਆੜ੍ਹਤੀਆ ਵਰਗੇ ਪੱਕੇ ਸਾਥ ਦੀ ਹਰ ਸਮੇਂ ਲੋੜ ਹੈ ਅਤੇ ਕਿਸਾਨਾਂ ਤੇ ਆੜ੍ਹਤੀਆ ਦਾ ਰਿਸ਼ਤਾ ਅੱਜ ਵੀ ਪਵਿੱਤਰ ਹੈ। ਉਨ੍ਹਾਂ ਕਿਹਾ ਕਿ ਆੜ੍ਹਤੀਏ ਆਪਣੇ ਨਾਲ ਜੁੜੇ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਨਵੀਆਂ ਤਕਨੀਕਾਂ ਬਾਰੇ ਸੇਧ ਦੇਣ ਦੇ ਨਾਲ-ਨਾਲ ਹੋਰਨਾਂ ਪਹਿਲੂਆਂ ‘ਤੇ ਵੀ ਉਨ੍ਹਾਂ ਦਾ ਮਾਰਗ ਦਰਸ਼ਨ ਕਰਦੇ ਹਨ।

Narinder ModiNarinder Modi

ਮੋਦੀ ਸਰਕਾਰ ਦੀ ਆੜ੍ਹਤੀਆ ਵਿਰੋਧੀ ਮੀਡੀਆ ਮੁਹਿੰਮ ਦੀ ਨਿੰਦਾ ਕਰਦਿਆਂ ਸਿੰਗਲਾ ਨੇ ਕਿਹਾ ਕਿ ਮੋਦੀ ਅਤੇ ਉਸਦੇ ਪੈਰੋਕਾਰ ਅੰਨ੍ਹੇਵਾਹ ਇਸ ਗੱਲ `ਤੇ ਜ਼ੋਰ ਦੇ ਰਹੇ ਹਨ ਕਿ ਆੜ੍ਹਤੀਏ ਅਤੇ ਮੰਡੀ ਪ੍ਰਣਾਲੀ ਸਿਰਫ ਫਸਲਾਂ ਦੇ ਭਾਅ ਵਿੱਚ ਵਾਧਾ ਕਰਦੇ ਹਨ ਅਤੇ ਇਨ੍ਹਾਂ ਨੂੰ ਇਸ ਚੇਨ `ਚੋਂ ਹਟਾਏ ਜਾਣ ਦੀ ਲੋੜ ਹੈ । ਉਨ੍ਹਾਂਕਿਹਾ ਕਿ ਭਾਜਪਾ ਆਗੂਆਂ ਨੂੰ ਆਪਣੀ ਪੰਜਾਬ ਇਕਾਈ ਦੇ ਨੇਤਾਵਾਂ ਤੋਂ ਇਸ ਪਵਿੱਤਰ ਪ੍ਰਣਾਲੀ ਬਾਰੇ ਪਹਿਲਾਂ ਜਾਣ ਲੈਣਾ ਚਾਹੀਦਾ ਹੈ ਜਿਨ੍ਹਾਂ ਨੇ ਸੂਬੇ ਵਿਚ ਆੜ੍ਹਤੀਆਂ ਵਿਰੁੱਧ ਇਕ ਵੀ ਸ਼ਬਦ ਨਹੀਂ ਬੋਲਿਆ।ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕੇਂਦਰ ਅਤੇ ਸੂਬਿਆਂ ਵਿੱਚ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਸਬੰਧਤ ਖੇਤਰਾਂ ਦੇ ਮਾਹਰਾਂ ਦੀ ਸਲਾਹ ਲਏ ਬਿਨਾਂ ਹੀ ਅੰਨ੍ਹੇਵਾਹ ਕਾਨੂੰਨ ਪਾਸ ਕਰ ਰਹੀਆਂ ਹਨ।

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement