
ਪੁੱਤਰ ਦੇ ਵਿਆਹ ਮੌਕੇ ਕਿਸਾਨ ਏਕਤਾ ਦਾ ਝੰਡਾ ਲਾ ਕੇ ਬਰਾਤ ਰਵਾਨਾ ਕੀਤੀ
ਬਟਾਲਾ, 11 ਦਸੰਬਰ (ਬਲਵਿੰਦਰ ਭੱਲਾ/ਸੁਨੀਲ) : ਇਥੋਂ ਨੇੜਲੇ ਪਿੰਡ ਸਾਰਚੂਰ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਅਤਿੰਦਰਪਾਲ ਸਿੰਘ ਬਾਜਵਾ ਦੇ ਪੁੱਤਰ ਨਰਿੰਦਰ ਸਿੰਘ ਦੇ ਵਿਆਹ ਮੌਕੇ ਅੱਜ ਉਨ੍ਹਾਂ ਵਲੋਂ ਸਾਰੇ ਕਾਰਜ ਸਾਦੇ ਢੰਗ ਨਾਲ ਕੀਤੇ ਗਏ।
ਕਿਸਾਨ ਭਰਾਵਾਂ ਨੂੰ ਕਿਸਾਨ ਅੰਦੋਲਨ ਵਿਚ ਸਮਰਥਣ ਦਿੰਦਿਆਂ ਕਿਸਾਨ ਯੂਨੀਅਨ ਦਾ ਝੰਡਾ ਫੜ ਕੇ ਅਤੇ ਵਿਆਹ ਵਾਲੇ ਲੜਕੇ ਦੀ ਫੁੱਲਾਂ ਨਾਲ ਸ਼ਿੰਗਾਰੀ ਗੱਡੀ ਉਪਰ ਵੀ ਕਿਸਾਨ ਏਕਤਾ ਦਾ ਝੰਡਾ ਲਾ ਕੇ ਬਰਾਤ ਰਵਾਨਾ ਕੀਤੀ ਗਈ। ਇਸ ਮੌਕੇ ਸੁਖਪ੍ਰੀਤ ਸਿੰਘ ਸਾਰਚੂਰ ਸਾਹਿਬ ਸਿੰਘ ਅਜੀਤ ਸਿੰਘ ਖੋਖਰ ਆਦਿ ਆਗੂਆਂ ਨੇ ਬਰਾਤ ਨੂੰ ਰਵਾਨਾ ਕੀਤਾ।