
ਕੇਂਦਰ ਸਰਕਾਰ ਚਾਹੁੰਦੀ ਹੈ ਕਿ ਪੰਜਾਬੀ ਤੇ ਹੋਰ ਕਿਸਾਨਾਂ ਦੀ ਆਮਦਨੀ ਬਿਹਾਰ ਦੇ ਕਿਸਾਨਾਂ ਜਿੰਨੀ ਹੋ ਜਾਏ : ਰਾਹੁਲ
ਨਵੀਂ ਦਿੱਲੀ, 11 ਦਸੰਬਰ: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿਰੁਧ ਕਈ ਕਿਸਾਨ ਜਥੇਬੰਦੀਆਂ ਦੇ ਵਿਰੋਧ ਪ੍ਰਦਰਸ਼ਨ ਦੇ ਪਿਛੋਕੜ ਵਿਚ ਦਾਅਵਾ ਕੀਤਾ ਕਿ ਦੇਸ਼ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਦੇ ਬਰਾਬਰ ਆਮਦਨੀ ਚਾਹੁੰਦੇ ਹਨ, ਪਰ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਆਮਦਨੀ ਬਿਹਾਰ ਦੇ ਕਿਸਾਨਾਂ ਦੇ ਬਰਾਬਰ ਕਰਨਾ ਚਾਹੁੰਦੀ ਹੈ
ਉਨ੍ਹਾਂ ਨੇ ਵੱਖ-ਵੱਖ ਸੂਬਿਆਂ ਵਿਚ ਪ੍ਰਤੀ ਕਿਸਾਨ ਔਸਤ ਆਮਦਨੀ ਨਾਲ ਸਬੰਧਤ ਗ੍ਰਾਫ਼ ਸਾਂਝਾ ਕਰਦਿਆਂ ਟਵੀਟ ਕਰਦਿਆਂ ਕਿਹਾ, ''ਕਿਸਾਨ ਚਾਹੁੰਦਾ ਹੈ ਕਿ ਉਸ ਦੀ ਆਮਦਨੀ ਪੰਜਾਬ ਦੇ ਕਿਸਾਨ ਜਿੰਨੀ ਹੋ ਜਾਵੇ। ਮੋਦੀ ਸਰਕਾਰ ਚਾਹੁੰਦੀ ਹੈ ਕਿ ਦੇਸ਼ ਦੇ ਸਾਰੇ ਕਿਸਾਨਾਂ ਦੀ ਆਮਦਨੀ ਬਿਹਾਰ ਦੇ ਕਿਸਾਨਾਂ ਜਿੰਨੀ ਹੋਵੇ।
ਕਾਂਗਰਸ ਆਗੂ ਨੇ ਜੋ ਗ੍ਰਾਫ਼ ਸਾਂਝਾ ਕੀਤਾ ਉਸ ਅਨੁਸਾਰ, ਪੰਜਾਬ ਵਿਚ ਪ੍ਰਤੀ ਕਿਸਾਨ ਔਸਤਨ ਆਮਦਨ 2,16,708 ਰੁਪਏ (ਸਾਲਾਨਾ) ਹੈ ਜੋ ਦੇਸ਼ ਵਿਚ ਸਭ ਤੋਂ ਵੱਧ ਹੈ। ਇਹ ਗ੍ਰਾਫ਼ ਇਹ ਵੀ ਦਰਸਾਉਂਦਾ ਹੈ ਕਿ ਬਿਹਾਰ ਵਿਚ ਪ੍ਰਤੀ ਕਿਸਾਨ ਔਸਤ ਆਮਦਨ 42,684 ਰੁਪਏ (ਸਾਲਾਨਾ) ਹੈ, ਜੋ ਦੇਸ਼ ਦੇ ਕਈ ਸੂਬਿਆਂ ਦੀ ਤੁਲਨਾ ਵਿਚ ਬਹੁਤ ਘੱਟ ਹੈ। (ਪੀਟੀਆਈ)