
ਲੰਡਨ ਵਿਚ ਵੀ ਅੱਠ ਘੰਟੇ ਕੀਤਾ ਰੋਸ ਮਾਰਚ
ਨਵੀਂ ਦਿੱਲੀ: (ਅਰਪਨ ਕੌਰ) ਦਿੱਲੀ ਵਿਚ ਕਿਸਾਨਾਂ ਵੱਲੋਂ ਅੰਦੋਲਨ ਜਾਰੀ ਹੈ।ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ। ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਹਰਿਆਣਾ ਦੇ ਕਿਸਾਨ ਵੀ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ। ਕਿਸਾਨੀ ਅੰਦੋਲਨ ਨੂੰ ਬਾਹਰ ਵੱਸ ਰਹੇ ਪੰਜਾਬੀਆਂ ਦਾ ਸਾਥ ਵੀ ਮਿਲਿਆ। ਇਸ ਦੌਰਾਨ ਦਿੱਲੀ ਕਿਸਾਨ ਮੋਰਚੇ ਵਿਚ ਹਵਾਈ ਜਹਾਜ਼ ਦਾ ਸਫਰ ਤਹਿ ਕਰਕੇ ਪਹੁੰਚੇ ਸਿੱਖ ਕਰਨੈਲ ਸਿੰਘ ਥਿੰਡ ਨਾਲ ਸਪੋਕਸਮੈਨ ਦੀ ਪੱਤਰਕਾਰ ਵੱਲੋਂ ਗੱਲਬਾਤ ਕੀਤੀ ਗਈ।
Karnail Singh
ਜਿਹਨਾਂ ਦਾ ਪਿਛੋਕੜ ਨਵਾਂ ਸ਼ਹਿਰ ਹੈ ਅਤੇ ਉਹ ਬਚਪਨ ਵਿਚ ਯੂਕੇ ਚਲੇ ਗਏ ਸਨ। ਉਹਨਾਂ ਦੱਸਿਆ ਕਿ ਉਹਨਾਂ ਨੇ ਕਾਲੇ ਕਾਨੂੰਨਾਂ ਖਿਲਾਫ ਯੂ.ਕੇ ਵਿਚ ਵੀ ਰੋਸ ਪ੍ਰਦਰਸ਼ਨ ਕੀਤਾ।
Karnail Singh
ਉਹਨਾਂ ਨੇ ਲਗਾਤਾਰ ਅੱਠ ਘੰਟੇ ਰੋਸ ਮਾਰਚ ਕੀਤਾ ਇਸ ਦੌਰਾਨ ਉਹਨਾਂ ਨੂੰ ਪੁਲਿਸ ਦਾ ਸਾਹਮਣਾ ਵੀ ਕਰਨਾ ਪਿਆ। ਕਰਨੈਲ ਸਿੰਘ ਨੇ ਕਿਹਾ ਕਿ ਜਿਮੀਂਦਾਰ ਖੇਤੀ ਨਾਲ ਜੁੜਿਆ ਰਹਿੰਦਾ ਹੈ ਭਾਵੇਂ ਉਸਨੂੰ ਖੇਤੀ ਵਿਚ ਘਾਟਾ ਹੀ ਪਵੇ ਪਰ ਉਹ ਫਿਰ ਵੀ ਸਾਰੀ ਦੁਨੀਆ ਦਾ ਢਿੱਡ ਭਰਦਾ ਹੈ।
Karnail Singh and Arpan kaur
ਉਹਨਾਂ ਕਿਹਾ ਕਿ ਕਿਸਾਨ ਦੀ ਜੇ ਵੱਟ ਇੱਧਰ ਉਧਰ ਹੋ ਜਾਵੇ ਉਹ ਮਾਂ, ਪਿਓ, ਭਰਾਵਾਂ ਨਾਲ ਲੜ ਪੈਂਦਾ ਹੈ। ਫਿਰ ਜ਼ਮੀਨ ਨੂੰ ਕਿਸ ਤਰ੍ਹਾਂ ਗੈਰਾਂ ਦੇ ਹੱਥ ਵਿਚ ਜਾਣ ਦੇਵੇਗਾ। ਉਹਨਾਂ ਕਿਹਾ ਕਿ ਕਿਸਾਨਾਂ ਦੀ ਇਕਜੁਟਤਾ ਵੇਖ ਕੇ ਹੀ ਮੈਂ ਲੰਡਨ ਤੋਂ ਇਹਨਾਂ ਦਾ ਸਮਰਥਨ ਕਰਨ ਲਈ ਆਇਆ ਹਾਂ।
Karnail Singh
ਉਹਨਾਂ ਕਿਹਾ ਕਿ ਸਾਨੂੰ ਅੱਖਾਂ, ਕੰਨ ਖੋਲ੍ਹ ਕੇ ਇਹ ਸੰਘਰਸ਼ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਵੀ ਗਲਤ ਬੰਦਾ ਇਸ ਸੰਘਰਸ਼ ਵਿਚ ਸ਼ਾਮਲ ਨਾ ਹੋ ਸਕੇ। ਉਹਨਾਂ ਕਿਹਾ ਕਿ ਸਰਕਾਰ ਨੇ ਯੋਧਿਆਂ ਨਾਲ ਪੰਗਾ ਲਿਆ ਹੈ ਇਹ ਪਿੱਛੇ ਹਟਣ ਵਾਲੇ ਨਹੀਂ ਹਨ।