
ਪ੍ਰਧਾਨ ਮੰਤਰੀ ਨੂੰ ਅਸੀਂ ਇਤਿਹਾਸ ਯਾਦ ਕਰਵਾ ਕੇ ਜਾਵਾਂਗੇ : ਕਿਸਾਨ
ਨਵੀਂ ਦਿੱਲੀ, 11 ਦਸੰਬਰ (ਲੰਕੇਸ਼ ਤ੍ਰਿਖਾ) : ਕਿਸਾਨ ਅਪਣਾ ਸੰਘਰਸ਼ ਜ਼ੋਰਾਂ ਸ਼ੋਰਾਂ 'ਤੇ ਕਰ ਰਹੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਮੋਦੀ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦਾ ਅਸੀਂ ਵਾਪਸ ਨਹੀਂ ਜਾਵਾਂਗੇ। ਇਸ ਦੌਰਾਨ ਭੰਗੜਾ ਪਾ ਕੇ ਧਰਤੀ ਹਿਲਾਉਣ ਵਾਲੇ ਨੌਜਵਾਨਾਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਜੇ ਦੇਸ਼ ਦੀ ਕਿਸਾਨੀ ਹੀ ਨਾ ਰਹੀ ਤੇ ਦੇਸ਼ ਦੇ ਕਿਸਾਨ ਹੀ ਨਾ ਰਹੇ ਤਾਂ ਭੰਗੜੇ ਕਿਵੇਂ ਪਾਵਾਂਗੇ। ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਥੇ ਆ ਕੇ ਬਹੁਤ ਤਜ਼ਰਬਾ ਮਿਲਿਆ ਹੈ ਵੱਡਿਆ ਦਾ ਪਿਆਰ ਮਿਲਿਆ ਹੈ ਤੇ ਅਪਣੀ ਸਾਰੀ ਤਾਕਤ ਲਗਾ ਦੇਣਗੇ ਮੋਦੀ ਨੂੰ ਹਰਾਉਣ ਲਈ ਤੇ ਉਹ ਆਪਣੇ ਨਾਲ-ਨਾਲ ਦਿੱਲੀ ਵਾਸੀਆਂ ਨੂੰ ਕਾਇਮ ਕਰ ਰਹੇ ਨੇ। ਇਕ ਬਜ਼ੁਰਗ ਕਿਸਾਨ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਸਿਰਫ਼ ਇਕ ਭਗਤ ਸਿੰਘ ਨੇ ਸਰਕਾਰ ਨੂੰ ਜਗਾਇਆ ਸੀ ਪਰ ਹੁਣ ਤਾਂ ਕਿੰਨੇ ਹੀ ਭਗਤ ਸਿੰਘ ਆ ਗਏ ਨੇ ਤੇ ਇਨ੍ਹਾਂ ਵਿਚ ਤਾਕਤ ਵੀ ਐਨੀ ਆ ਗਈ ਹੈ ਕਿ ਮੋਦੀ ਨੂੰ ਚੁੱਕ ਕੇ ਹੀ ਲੈ ਜਾਣਗੇ। ਬਜ਼ੁਰਗ ਕਿਸਾਨ ਦਾ ਕਹਿਣਾ ਹੈ ਕਿ ਅੱਜ ਮੋਦੀ ਸਾਡਾ ਇਤਿਹਾਸ ਭੁੱਲ ਗਿਆ ਹੈ ਜਿੰਨਾ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਇਆ ਇਹ ਉਨ੍ਹਾਂ ਨੂੰ ਭੁੱਲ ਗਿਆ ਹੈ ਤੇ ਅਸੀਂ ਮੋਦੀ ਨੂੰ ਸਾਡਾ ਇਤਿਹਾਸ ਯਾਦ ਕਰਵਾ ਕੇ ਜਾਵਾਂਗੇ।