
ਅਸੀਂ ਆਪਣੇ ਬੱਚਿਆਂ ਵਾਸਤੇ ਹੀ ਇਹ ਸੰਘਰਸ਼ ਜਿੱਤਣਾ ਹੈ।
ਸੰਗਰੂਰ(ਤੇਜਿੰਦਰ ਸ਼ਰਮਾ )- ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਲੋਂ ਦਿੱਲੀ ਵਿੱਚ ਲਗਾਤਾਰ ਧਰਨਾ ਜਾਰੀ ਹੈ। ਇੱਕ ਪਾਸੇ ਕਿਸਾਨਾਂ ਦਿੱਲੀ ਅੰਦੋਲਨ ਚ ਡੱਟੇ ਹੋਏ ਹਨ ਤੇ ਦੂਜੇ ਪਾਸੇ ਕਿਸਾਨਾਂ ਦੇ ਨਾਲ ਮੁੱਢੇ ਨਾਲ ਮੁੱਢਾ ਜੋੜ ਕੇ ਕਿਸਾਨਾਂ ਦੇ ਘਰ ਦੇ ਵੀ ਉਨ੍ਹਾਂ ਦਾ ਪੂਰਾ ਸਾਥ ਦੇ ਰਹੇ ਹਨ। ਇਸ ਦੌਰਾਨ ਬੀਬੀਆਂ ਤੇ ਬੱਚੇ ਕਿਸਾਨ ਦੀ ਤਰ੍ਹਾਂ ਖੇਤਾਂ ਤੇ ਪਸ਼ੂਆਂ ਦਾ ਰੱਖ ਧਿਆਨ ਰੱਖ ਰਹੇ ਹਨ। ਬੀਬੀਆਂ ਤੇ ਬੱਚਿਆਂ ਦਾ ਕਹਿਣਾ ਹੈ ਕਿ ਅਸੀਂ ਇਥੇ ਦਾ ਸਾਰਾ ਕੰਮ ਸੰਭਾਲ ਲਿਆ ਹੈ ਤੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਸਾਰੇ ਪਿੱਛੇ ਦੀ ਚਿੰਤਾ ਨਾ ਕਰਨੀ ਤਾਂ ਜੋ ਇਹ ਅੰਦੋਲਨ ਦੇ ਵਿੱਚ ਜਿੱਤ ਕੇ ਘਰ ਪਰਤਣ।
ਇਸ ਦੌਰਾਨ ਔਰਤਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ "ਸਾਡੇ ਸਾਰੇ ਘਰ ਦੇ ਸਾਰੇ ਮੈਂਬਰ ਅੰਦੋਲਨ 'ਚ ਗਏ ਹਨ, ਅਸੀਂ ਘਰ ਦੇ 5 ਮੈਂਬਰ ਹਨ ਅਤੇ 3 ਮੈਂਬਰ ਕਿਸਾਨ ਅੰਦੋਲਨ ਦਿੱਲੀ 'ਚ ਗਏ ਹਨ। ਅਸੀਂ ਉਨ੍ਹਾਂ ਨੂੰ ਕਿਹਾ ਕਿ ਤੁਸੀ ਪਿੱਛੇ ਦੀ ਚਿੰਤਾ ਨਹੀਂ ਕਰਨੀ ਤੇ ਕਿਹਾ ਕਿ ਉਨ੍ਹਾਂ ਨੂੰ ਤੁਸੀ ਬਸ ਸੰਘਰਸ਼ ਜਿੱਤ ਕੇ ਹੀ ਆਉਣਾ ਹੈ, ਅਸੀਂ ਇਥੇ ਸਾਰਾ ਕੰਮ ਸੰਭਾਲ ਲਿਆ ਹੈ ਇਥੇ ਕੰਮ ਖੇਤ ਦਾ ਹੈ। ਉਨ੍ਹਾਂ ਨੂੰ ਕਿਹਾ ਤੁਸੀਂ ਕੋਈ ਟੇਂਸ਼ਨ ਨਹੀਂ ਲੈਣੀ ਇਸ ਅੰਦੋਲਨ 'ਚ ਜਿੱਤ ਕੇ ਹੀ ਘਰ ਪਰਤਣਾ ਹੈ। ਅਸੀਂ ਆਪਣੇ ਬੱਚਿਆਂ ਵਾਸਤੇ ਹੀ ਇਹ ਸੰਘਰਸ਼ ਜਿੱਤਣਾ ਹੈ। "
ਇਸ ਤੋਂ ਬਾਅਦ ਦੂਜੀ ਬੀਬੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਪਹਿਲਾ ਅਸੀਂ ਘਰ ਦੇ ਘੇਰਲੂ ਕੰਮ ਰੋਟੀ ਤੁਕ ਕਰਦੇ, ਸਵੇਰੇ ਚਾਹ, ਪਾਂਡੇ ਧੋ ਅਤੇ ਡੰਗਰ ਪਸ਼ੂ ਦਾ ਧਾਰਾ ਡੁਕ ਕੇ ਸਾਰਾ ਕੰਮ ਕਰਕੇ ਆਉਂਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਸੰਘਰਸ਼ ਜਿੱਤ ਕੇ ਆਉਣਗੇ। ਸਾਡੇ ਸਾਰੇ ਬੰਦੇ ਉਸ ਧਰਨੇ ਤੇ ਬੈਠੇ ਹਨ ਉਨ੍ਹਾਂ ਨੂੰ ਕਿਹਾ ਤੁਸੀੰ ਸਭ ਨੇ ਸੰਘਰਸ਼ ਜਿੱਤ ਕੇ ਆਉਣਾ ਹੈ। ਇਸ ਦੌਰਾਨ ਪਿੰਡ ਦਾ ਵੀ ਪੂਰਾ ਸਾਥ ਮਿਲ ਰਿਹਾ ਹੈ। ਸਾਰੇ ਪਿੰਡ ਦੇ ਭੈਣ ਭਾਈ, ਪਿੰਡ ਦੀਆਂ ਔਰਤਾਂ ਦਾ ਸਾਥ ਮਿਲ ਰਿਹਾ ਹੈ।
ਪਿੰਡ ਦੇ ਇੱਕ ਨੌਜਵਾਨ ਨੇ ਕਿਹਾ ਕਿ "ਸਾਡਾ ਜਿਹੜਾ ਸੰਘਰਸ਼ ਹੈ ਸਫਲ ਹੁੰਦਾ ਨਜਰ ਆ ਰਿਹਾ ਹੈ ਜਿਨ੍ਹਾਂ ਲੰਮਾ ਹੁੰਦਾ ਜਾ ਰਿਹਾ ਹੈ ਉਨ੍ਹਾਂ ਹੀ ਸਾਡੇ ਹੱਕ ਵਿਚ ਹੈ। ਜਿਹੜਾ ਜੋਸ਼ ਸੰਘਰਸ਼ ਚ ਹੈ 'ਜਿਹੜਾ ਇਕੱਠ ਹੈ ਹਰ ਸਮਾਂ ਵੱਧ ਰਿਹਾ ਹੈ। ਸਾਡੇ ਪਿੰਡ ਦੇ ਸਾਰੇ ਨੌਜਵਾਨ ਤੇ ਬਜ਼ੁਰਗ ਸਭ ਲੋਕ ਧਰਨੇ ਤੇ ਗਏ ਹੋਏ ਹਨ। ਅਸੀ ਦੋ ਤਿੰਨ ਟੀਮਾਂ ਬਣਾਇਆ ਹੋਈਆਂ ਹਨ ਤੇ ਪਿੰਡ ਤੋਂ ਦਿੱਲੀ ਵਿਚ ਰਾਸ਼ਨ ਦੇ ਕੇ ਆਉਂਦੇ ਹਨ ਜੇਕਰ ਪਿੰਡ ਵਿਚ ਲੋੜ ਪੈਂਦੀ ਹੈ ਤੇ ਜਿਵੇਂ ਖੇਤੀ, ਪਸ਼ੂਆਂ ਸਭ ਤਰ੍ਹਾਂ ਦੀਆ ਸਹੂਲਤਾਂ ਦੇ ਰਹੇ ਹਨ। ਸਾਡੇ ਪਿੰਡ ਦੀਆ ਬੀਬੀਆਂ ਪਸ਼ੂ ਤੇ ਖੇਤਾਂ ਦਾ ਧਿਆਨ ਰੱਖ ਰਹੀਆਂ ਹਨ। ਸੰਘਰਸ਼ ਦੀ ਗੱਲ ਕਰੀਏ ਜੇਕਰ ਮੋਦੀ ਸਰਕਾਰ ਜੋ ਕਿ ਸਾਡੇ ਨਾਲ ਹੰਕਾਰ ਭਰਿਆ ਰਵਈਆ ਕਰ ਰਹੀ ਹੈ ਜਿਨ੍ਹਾਂ ਲੰਬਾ ਸੰਘਰਸ਼ ਇਹ ਚਲੇਗਾ ਅਸੀਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਰਹਾਂਗੇ। "