
ਡਿਸਕ ਨੂੰ ਕੀਤਾ ਸੀਲ, ਮਾਲਕ ਖ਼ਿਲਾਫ਼ ਮਾਮਲਾ ਦਰਜ
ਮੋਹਾਲੀ: ਸ਼ਹਿਰ ਦੇ ਫੇਜ਼-9 ਸਥਿਤ ਫੋਕਲ ਪੁਆਇੰਟ ਇੰਡਸਟਰੀਅਲ ਏਰੀਆ ਸਥਿਤ ਬੈਸਟੇਕ ਸਕੁਏਅਰ ਮਾਲ 'ਚ ਚੱਲ ਰਹੇ ਕਲੱਬ ‘ਦਿ ਬੁਰਜ’ 'ਚ ਸ਼ਨੀਵਾਰ ਦੇਰ ਰਾਤ ਚੰਡੀਗੜ੍ਹ ਦੀ ਸ਼ਰਾਬ ਪਰੋਸਣ ਦੇ ਦੋਸ਼ 'ਚ ਕਲੱਬ ਦੇ ਮਾਲਕ ਅਤੇ ਮੈਨੇਜਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ। ਪੁਲਿਸ ਨੇ ਇੱਥੋਂ ਚੰਡੀਗੜ੍ਹ ਵਿੱਚ ਵਿਕਣ ਵਾਲੀ 80 ਸ਼ਰਾਬ ਬਰਾਮਦ ਕੀਤੀ ਹੈ।
ਜਾਣਕਾਰੀ ਅਨੁਸਾਰ ਆਬਕਾਰੀ ਵਿਭਾਗ ਦੇ ਇੰਸਪੈਕਟਰ ਕੁਲਵਿੰਦਰ ਸਿੰਘ ਅਤੇ ਸੰਦੀਪ ਸ਼ਾਹੀ ਨੂੰ ਸੂਚਨਾ ਮਿਲੀ ਸੀ ਕਿ ਬੈਸਟੇਕ ਮਾਲ ਦੀ ਪੰਜਵੀਂ ਮੰਜ਼ਿਲ 'ਤੇ ਚੱਲ ਰਹੇ ਬੁਰਜ ਕਲੱਬ ਵੱਲੋਂ ਚੰਡੀਗੜ੍ਹ ਦੀ ਮਹਿੰਗੀ ਸ਼ਰਾਬ ਦਾ ਹੋਲੋਗ੍ਰਾਮ ਉਤਾਰ ਕੇ ਗਾਹਕਾਂ ਨੂੰ ਪਰੋਸਿਆ ਜਾ ਰਿਹਾ ਹੈ। ਇਸ ਸਬੰਧੀ ਸੂਚਨਾ ਮਿਲਣ 'ਤੇ ਜਦੋਂ ਆਬਕਾਰੀ ਵਿਭਾਗ ਦੀ ਟੀਮ ਨੇ ਪੁਲਿਸ ਦੇ ਨਾਲ ਕਲੱਬ 'ਤੇ ਛਾਪੇਮਾਰੀ ਕੀਤੀ ਤਾਂ 80 ਤੋਂ ਵੱਧ ਚੰਡੀਗੜ੍ਹ ਚ ਵੇਚੀ ਜਾਣ ਵਾਲੀ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਦੇ ਆਉਣ ਦੀ ਸੂਚਨਾ ਮਿਲਦੇ ਹੀ ਸਾਰੇ ਕਲੱਬ ਤੋਂ ਭੱਜ ਗਏ। ਇਸ ਮਾਮਲੇ ਵਿੱਚ ਆਬਕਾਰੀ ਵਿਭਾਗ ਦੇ ਇੰਸਪੈਕਟਰ ਏਐਸਆਈ ਮੁਸਤਾਕ ਦੇ ਬਿਆਨਾਂ ’ਤੇ ਥਾਣਾ ਫੇਜ਼-9 ਦੀ ਪੁਲਿਸ ਨੇ ਦਿ ਬੁਰਜ ਕਲੱਬ ਦੇ ਮਾਲਕ ਤੇ ਮੈਨੇਜਰ ਤੋਂ ਇਲਾਵਾ ਦੋ ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਫੇਜ਼-11 ਥਾਣੇ ਦੇ ਐਸਐਚਓ ਮਨਦੀਪ ਸਿੰਘ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਕੁਲਵਿੰਦਰ ਸਿੰਘ ਅਤੇ ਸੰਦੀਪ ਸ਼ਾਹੀ ਪੁਲਿਸ ਪਾਰਟੀ ਸਮੇਤ ਏਸੀ ਮੰਡੀ ਚੌਕ ਫੇਜ਼-11 ਵਿੱਚ ਡਿਊਟੀ ’ਤੇ ਸਨ। ਫਿਰ ਉਸ ਨੂੰ ਸੂਚਨਾ ਮਿਲੀ ਕਿ ਚੰਡੀਗੜ੍ਹ ਤੋਂ ਕੁਝ ਸ਼ਰਾਬ ਤਸਕਰ ਸਸਤੀ ਸ਼ਰਾਬ ਲਿਆ ਕੇ ਮੁਹਾਲੀ ਵਿੱਚ ਵੇਚਦੇ ਹਨ। ਇਸ ਦੀ ਸੂਚਨਾ 'ਤੇ ਨਾਕਾਬੰਦੀ ਵੀ ਕੀਤੀ ਗਈ ਅਤੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਆਬਕਾਰੀ ਵਿਭਾਗ ਦੇ ਇੰਸਪੈਕਟਰ ਕੁਲਵਿੰਦਰ ਸਿੰਘ ਨੂੰ ਸਵੇਰੇ 3 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਫੇਜ਼-9 ਸਥਿਤ ਬੈਸਟੇਕ ਸਕੁਏਅਰ ਮਾਲ ਦੀ ਪੰਜਵੀਂ ਮੰਜ਼ਿਲ 'ਤੇ ਸਥਿਤ ਕਲੱਬ ਦਿ ਬੁਰਜ ਵਿਖੇ ਚੰਡੀਗੜ੍ਹ ਤੋਂ ਮਹਿੰਗੀ ਸ਼ਰਾਬ ਲਿਆਂਦੀ ਜਾ ਰਹੀ ਹੈ ਅਤੇ ਗਾਹਕਾਂ ਨੂੰ ਪਰੋਸੀ ਜਾ ਰਹੀ ਹੈ। ਆਬਕਾਰੀ ਵਿਭਾਗ ਨੇ ਫੇਜ਼-11 ਥਾਣੇ ਦੀ ਪੁਲਿਸ ਨੂੰ ਸੂਚਿਤ ਕਰਨ ’ਤੇ ਸਾਂਝੇ ਤੌਰ ’ਤੇ ਛਾਪੇਮਾਰੀ ਕਰ ਕੇ ਉਪਰੋਕਤ ਕਾਰਵਾਈ ਕੀਤੀ ਹੈ।