Punjab News: ਨਰਾਇਣ ਚੌੜਾ ਨੇ ਸੁਖਬੀਰ ਬਾਦਲ ਨੂੰ ਮਾਰਨ ਲਈ ਨਹੀਂ ਚਲਾਈ ਗੋਲੀ...
Published : Dec 12, 2024, 3:01 pm IST
Updated : Dec 12, 2024, 3:01 pm IST
SHARE ARTICLE
 ਸਾਬਕਾ ਏ.ਐਸ.ਆਈ ਗੁਰਤੇਜ ਸਿੰਘ
ਸਾਬਕਾ ਏ.ਐਸ.ਆਈ ਗੁਰਤੇਜ ਸਿੰਘ

Punjab News: ਨਾਰਾਇਣ ਸਿੰਘ ਚੌੜਾ ਨੂੰ ਪੰਥ 'ਚੋਂ ਛੇਕਣ ਵਿਰੁਧ ਸਾਬਕਾ ਏ.ਐਸ.ਆਈ ਗੁਰਤੇਜ ਸਿੰਘ ਦੇ ਬਿਆਨ

Punjab News:  ਨਾਰਾਇਣ ਸਿੰਘ ਚੌੜਾ ਨੂੰ  ਪੰਥ 'ਚੋਂ ਛੇਕਣ ਵਿਰੁਧ ਸਾਬਕਾ ਏ.ਐਸ.ਆਈ ਗੁਰਤੇਜ ਸਿੰਘ ਦਾ ਬਿਆਨ ਸਾਹਮਣੇ ਆਇਆ।ਉਨ੍ਹਾਂ ਕਿਹਾ ਕਿ, ਜੇ ਉਨ੍ਹਾਂ ਦੀ ਮਨਸਾ ਹੁੰਦੀ ਉਹ ਬੁਕਲ ਮਾਰ ਕੇ ਆਉਂਦੇ ਤੇ ਹੱਥ 'ਚ ਪਿਸਤੌਲ ਹੁੰਦਾ ਤੇ ਕਿਸੇ ਨੂੰ  ਪਿਸਤੌਲ ਦਿਖਾਉਣ ਦੀ ਲੋੜ ਨਹੀਂ ਸੀ, ਉਹ ਅਪਣਾ ਕੰਮ ਕਰ ਦਿੰਦੇ | ਲੇਕਿਨ ਮੈਂ ਉਸ ਦੇ ਸੁਭਾਅ ਤੋਂ ਵਾਕਫ਼ ਹਾਂ, ਮੈਂ ਉਸ ਨੂੰ  ਗੁਰ ਸਿੱਖ ਦੇ ਤੌਰ 'ਤੇ ਜਾਣਦਾ ਹਾਂ | ਮੈਨੂੰ ਪਤਾ ਹੈ ਕਿ ਉਹ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦੇ | ਕਿਸੇ ਨੂੰ  ਬਿਨਾਂ ਕਾਰਨ ਤੋਂ ਮਾਰਨਾ ਉਨ੍ਹਾਂ ਦਾ ਮਕਸਦ ਨਹੀਂ ਸੀ।

ਸੁਖਬੀਰ ਬਾਦਲ ਦਾ ਮਕਸਦ ਸਜ਼ਾ ਭੁਗਤਣਾ ਨਹੀਂ ਸਗੋਂ ਇਕ ਡਰਾਮਾ ਕਰ ਕੇ ਚੋਣਾਂ 'ਚ ਹਿੱਸਾ ਲੈਣ ਦੇ ਕਾਬਲ ਹੋਣਾ ਹੈ | ਉਹ ਸਿਆਸੀ ਜ਼ਮੀਨ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ |ਜੋ ਨਾਰਾਇਣ ਸਿੰਘ ਚੌੜਾ ਨੂੰ  ਪਤਾ ਹੈ ਤੇ ਉਹ ਇਸ ਨੂੰ  ਪ੍ਰਵਾਨ ਨਹੀਂ ਕਰਦੇ | ਇਸ ਲਈ ਲੋਕਾਂ ਦਾ ਧਿਆਨ ਇਸ ਵਲ ਖਿਚਿਆ ਹੈ | ਇਸ ਤੋਂ ਵੱਡਾ ਐਕਸ਼ਨ ਨਹੀਂ ਹੋ ਸਕਦਾ ਸੀ ਕਿ ਲੋਕਾਂ ਦਾ ਧਿਆਨ ਇਸ ਵਲ ਖਿਚਣ ਦਾ |

ਨਾਰਾਇਣ ਸਿੰਘ ਚੌੜਾ ਦੇ 17 ਕੇਸਾਂ ਬਾਰੇ ਗੁਰਤੇਜ ਸਿੰਘ ਨੇ ਦਸਿਆ ਕਿ ਉਸ ਵਿਚ ਰੱਤੀ ਭਰ ਸੱਚ ਨਹੀਂ ਸੀ | ਸਾਰੇ ਕੇਸ ਝੂਠੇ ਸਨ | ਜਿਹੜੇ 30-32 ਕੇਸ ਉਹ ਦਸਦੇ ਹਨ ਉਨ੍ਹਾਂ ਸਾਰਿਆਂ ਕੇਸਾਂ 'ਚੋ ਉਹ ਬਰੀ ਹੋ ਗਏ ਹਨ | ਫਿਰ ਇਸਦਾ ਕੀ ਮਤਲਬ | ਜਿਹੜਾ ਲੋਕਾਂ ਦੀ ਸੇਵਾ ਕਰਦਾ ਉਸਨੂੰ ਰੋਕਣ ਵਾਸਤੇ ਇਹ ਤਸੱਦਦ ਕਰ ਰਹੇ ਨੇ | ਉਨ੍ਹਾਂ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਦਾ ਹਵਾਲਾ ਵੀ ਦਿਤਾ |

ਦਰਬਾਰ ਸਾਹਿਬ 'ਤੇ ਗੋਲੀ ਚੱਲਣ 'ਤੇ ਗੁਰਤੇਜ ਸਿੰਘ ਨੇ ਕਿਹਾ '84 'ਚ ਜਿਨ੍ਹਾਂ ਲੋਕਾਂ ਦੀ ਮਰਜ਼ੀ ਨਾਲ ਦਰਬਾਰ ਸਾਹਿਬ 'ਤੇ ਗੋਲੀਆਂ ਚੱਲੀਆਂ ਉਨ੍ਹਾਂ ਦਾ ਕੁੱਝ ਨਹੀਂ | ਉਨ੍ਹਾਂ ਲੋਕਾਂ ਨੂੰ  ਪੰਥ 'ਚੋਂ ਨਹੀਂ ਛੇਕਣਾ ਚਾਹੀਦਾ | ਚੌੜਾ ਦਾ ਇਹ ਮਕਸਦ ਨਹੀਂ ਸੀ |

ਜੇ ਸੁਖਬੀਰ ਬਾਦਲ ਨੂੰ  ਮਾਰਨਾ ਹੁੰਦਾ ਤਾਂ ਹੋਰ ਤਰੀਕੇ ਬਥੇਰੇ ਸੀ | ਉਹ ਸਿੱਧਾ ਬਾਦਲ ਵੱਲ ਨਹੀਂ ਗਿਆ ਤੇ ਪਿਸਤੌਲ ਵੀ ਉਲਟੀ ਪਾਸੇ ਸੱਜੇ ਪਾਸੇ ਵੱਲ ਰੱਖੀ ਜੋ ਇਸ ਗੱਲ ਦੀ ਹਾਮੀ ਭਰਦੀ ਹੈ |ਮੈਨੂੰ ਨਹੀਂ ਲਗਦਾ ਕਿ ਉਸ ਦਾ ਕਤਲ ਕਰਨ ਦਾ ਇਰਾਦਾ ਸੀ | ਉਸ ਦਾ ਇਰਾਦਾ ਸਿਰਫ ਲੋਕਾਂ ਦਾ ਧਿਆਨ ਅਪਣੇ ਵਲ ਖਿਚਣਾ ਸੀ ਕਿ ਸੇਵਾ ਦੇ ਨਾਮ 'ਤੇ ਇਹ ਸਾਰਾ ਡਰਾਮਾ ਹੋ ਰਿਹਾ ਹੈ, ਇਸ ਵਲ ਧਿਆਨ ਨਾ ਦਿਤਾ ਜਾਵੇ |

ਉਥੇ ਵੀ ਚੌੜਾ ਨੇ ਪੁਲਿਸ ਵਾਲੇ ਨਾਲ ਹੱਥ ਮਿਲਾਇਆ ਸੀ ਤੇ ਸਾਰੇ ਉਸ ਨੂੰ  ਜਾਣਦੇ ਹਨ ਕਿ ਉਹ ਕਿਸ ਤਰ੍ਹਾਂ ਦਾ ਇਨਸਾਨ ਹੈ |ਪੰਥ ਗੁਰੂ ਸਾਹਿਬ ਦਾ ਸਾਜਿਆ ਪੰਥ ਹੈ ਸਾਰੇ ਅੰਮਿ੍ਤਧਾਰੀ ਇਸ ਦਾ ਹਿੱਸਾ ਹਨ | ਇਸ ਵਿਚੋਂ  ਕੋਈ ਕਿਸੇ ਨੂੰ  ਨਹੀਂ ਕੱਢ ਸਕਦਾ | ਕਿਸੇ ਕੋਲ ਛੇਕਣ ਦਾ ਅਧਿਕਾਰ ਨਹੀਂ ਹੈ |

ਲੱਖਾਂ ਹੋਰ ਤਰੀਕੇ ਹੋਣਗੇ ਪਰ ਨਾਰਾਇਣ ਸਿਘ ਨੇ ਇਕ ਰਾਹ ਚੁਣਿਆ | ਉਹ ਲੋਕ ਇਸ ਦਾ ਵਿਰੋਧ ਕਰ ਰਹੇ ਨੇ ਜੋ ਇਸ ਸਿਆਸਤ 'ਚ ਦੁਬਾਰਾ ਕਾਬਜ਼ ਹੋਣਾ ਚਾਹੁੰਦੇ ਹਨ | ਸੁਖਬੀਰ ਬਾਦਲ ਦੀ ਇਹ ਸਜਾ ਕੋਈ ਸਜਾ ਨਹੀਂ, ਸਜਾ ਹੋਵੇਗੀ ਕਾਨੂੰਨ ਮੁਤਾਬਕ | ਕਿਉਂਕਿ ਉਹ ਗੁਨਾਹ ਮੰਨ ਚੁਕੇ ਹਨ | ਮੈਂ ਕਿਸੇ ਨੂੰ  ਸਜਾ ਨਹੀਂ ਦੇ ਸਕਦਾ ਮੈਂ ਤਾਂ ਸਿਰਫ਼ ਤੱਥਾਂ ਦੇ ਆਧਾਰ 'ਤੇ ਖੁਲਾਸੇ ਕਰ ਰਿਹਾ ਹਾਂ |

(For more news apart from Punjab News: Narayan Chaura did not fire a shot to kill Sukhbir Badal News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement