ਅਣਪਛਾਤੀ ਲਾਸ਼ ਦਾ ਸਸਕਾਰ ਕਰਨ ਸਮੇਂ ਪਰਿਵਾਰਕ ਮੈਂਬਰਾਂ ਨੇ ਸ਼ਿਵਾ ਦੀ ਕੀਤੀ ਪਛਾਣ
ਮੁਕਤਸਰ : ਲੰਘੀ 6 ਦਸੰਬਰ ਨੂੰ ਮੁਕਤਸਰ ਤੋਂ ਲਾਪਤਾ ਹੋਏ ਸ਼ਿਵ ਸੈਨਾ ਆਗੂ ਸ਼ਿਵ ਕੁਮਾਰ ਸ਼ਿਵਾ ਦੀ ਖ਼ੂਨ ਨਾਲ ਲਥਪਥ ਲਾਸ਼ ਮਿਲੀ । ਸ਼ਿਵ ਕੁਮਾਰ ਸ਼ਿਵਾ ਪੰਜਾਬ ਦੇ ਪੰਜਾਬ ਸ਼ਿਵਾ ਸੈਨਾ ਦੇ ਜ਼ਿਲ੍ਹਾ ਯੂਥ ਪ੍ਰਧਾਨ ਸਨ ਅਤੇ ਉਹ ਬੀਤੀ 6 ਦਸੰਬਰ ਤੋਂ ਲਾਪਤਾ ਸਨ। ਪਰਿਵਾਰਕ ਮੈਂਬਰਾਂ ਕੁਝ ਵਿਅਕਤੀਆਂ 'ਤੇ ਦੁਸ਼ਮਣੀ ਕਾਰਨ ਉਸ ਦੀ ਹੱਤਿਆ ਕਰਨ ਦਾ ਆਰੋਪ ਲਗਾਇਆ ਹੈ । 6 ਦਸੰਬਰ ਨੂੰ ਮੁਕਤਸਰ ਪੁਲਿਸ ਨੂੰ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ। ਬਾਬਾ ਸ਼ਨੀਦੇਵ ਸੁਸਾਇਟੀ ਲਾਵਾਰਿਸ ਲਾਸ਼ ਦਾ ਅੰਤਿਮ ਸੰਸਕਾਰ ਕਰਨ ਲੱਗੀ ਸੀ, ਤਾਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਸ ਦੀ ਪਛਾਣ ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਯੂਥ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਵਜੋਂ ਕੀਤੀ। ਇਸ ਤੋਂ ਬਾਅਦ ਸ਼ਿਵ ਸੈਨਾ ਪੰਜਾਬ ਵਿੱਚ ਗੁੱਸਾ ਭੜਕ ਗਿਆ ਅਤੇ ਅੱਜ ਐਸ.ਐਸ.ਪੀ ਦਫ਼ਤਰ ਦੇ ਬਾਹਰ ਲਾਸ਼ ਰੱਖ ਕੇ ਧਰਨਾ ਪ੍ਰਦਰਸ਼ਨ ਕਰਨ ਦੀ ਧਮਕੀ ਦਿੱਤੀ ਗਈ ਹੈ।
