ਪੁਲਿਸ ਨੇ ਕਤਲ ਕੇਸ ਦੀ ਫ਼ਾਇਲ ਗ਼ਾਇਬ ਹੋਣ ਦੀ ਗੱਲ ਮੰਨੀ
Published : Jan 13, 2019, 3:47 pm IST
Updated : Jan 13, 2019, 3:47 pm IST
SHARE ARTICLE
SSP Darshan Singh Mann
SSP Darshan Singh Mann

1983 ਵਿਚ ਤਰਨ ਤਾਰਨ ਜ਼ਿਲ੍ਹੇ ਦੇ ਸ਼ਹਿਰ ਪੱਟੀ 'ਚ ਹੋਏ ਡਾ. ਸੁਦਰਸ਼ਨ ਕੁਮਾਰ ਤ੍ਰੇਹਨ ਦੇ ਕਤਲ ਮਾਮਲੇ ਵਿਚ ਹੁਣ ਪੁਲਿਸ ਨੇ ਵੀ ਮੰਨ ਲਿਆ ਹੈ.......

1983 ਵਿਚ ਤਰਨ ਤਾਰਨ ਜ਼ਿਲ੍ਹੇ ਦੇ ਸ਼ਹਿਰ ਪੱਟੀ 'ਚ ਹੋਏ ਡਾ. ਸੁਦਰਸ਼ਨ ਕੁਮਾਰ ਤ੍ਰੇਹਨ ਦੇ ਕਤਲ ਮਾਮਲੇ ਵਿਚ ਹੁਣ ਪੁਲਿਸ ਨੇ ਵੀ ਮੰਨ ਲਿਆ ਹੈ ਕਿ  ਇਸ ਕੇਸ ਨਾਲ ਸਬੰਧਤ ਫਾਈਲ ਗ਼ਾਇਬ ਹੋ ਚੁੱਕੀ ਹੈ ਜ਼ਿਕਰਯੋਗ ਹੈ ਕਿ ਡਾ. ਤ੍ਰੇਹਨ ਦਾ ਕਤਲ 30 ਸਤੰਬਰ, 1983 ਨੂੰ ਉਨ੍ਹਾਂ ਦੇ ਕਲੀਨਿਕ ਵਿਚ ਹੀ ਹੋਇਆ ਸੀ। ਇਸ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਵੀ ਮੁਲਜ਼ਮ ਹਨ ਪਰ ਕੇਸ ਵਿਚੋਂ ਬਿਨਾਂ ਕਲੀਨ ਚਿੱਟ ਮਿਲੇ ਉਹ ਦੋ ਵਾਰ ਵਿਧਾਇਕ ਬਣ ਚੁੱਕੇ ਹਨ। ਆਈਜੀਪੀ–ਬਾਰਡਰ ਰੇਂਜ ਅੰਮ੍ਰਿਤਸਰ ਐੱਸਪੀਐੱਸ ਪਰਮਾਰ ਨੇ ਦੱਸਿਆ

ਕਿ ਉਹ ਇਸ ਸਬੰਧੀ ਪਹਿਲਾਂ ਹੀ ਤਰਨ ਤਾਰਨ ਦੇ ਐੱਸਐੱਸਪੀ ਦਰਸ਼ਨ ਸਿੰਘ ਮਾਨ ਨੂੰ ਜਾਂਚ ਲਈ ਲਿਖ ਚੁੱਕੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਐੱਸਐੱਸਪੀ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਹੈ ਕਿ ਸਬੰਧਤ ਕੇਸ ਫਾਇਲ ਪੱਟੀ ਪੁਲਿਸ ਥਾਣੇ 'ਚੋਂ ਗ਼ਾਇਬ ਹੈ। ਹੁਣ ਵਰਨੈਕੁਲਰ ਰਿਕਾਰਡ ਕੀਪਿੰਗ ਭਾਵ ਵੀਆਰਕੇ ਤੋਂ ਐੱਫ਼ਆਈਆਰ ਨੰਬਰ 346 ਦੀ ਕੇਸ–ਫ਼ਾਇਲ ਦੋਬਾਰਾ ਤਿਆਰ ਕਰਨ ਲਈ ਆਖਿਆ ਗਿਆ ਹੈ। ਵੀਆਰਕੇ 'ਚ ਕੇਸ ਡਾਇਰੀਆਂ, ਭਗੌੜਿਆਂ ਦੀਆਂ ਫ਼ਾਈਲਾਂ ਤੇ ਇਸ਼ਤਿਹਾਰੀ ਮੁਜ਼ਰਮਾਂ, ਰੱਦ ਮਾਮਲਿਆਂ ਦੀਆਂ ਫ਼ਾਈਲਾਂ ਰੱਖੀਆਂ ਜਾਂਦੀਆਂ ਹਨ।

ਇਸ ਦੇ ਨਾਲ ਹੀ ਇਸ ਸਬੰਧੀ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਦੀ ਭੂਮਿਕਾ, ਇੰਨੇ ਸਾਲਾਂ ਤਕ ਇਸ ਮਾਮਲੇ ਦੀ ਰਿਪੋਰਟ ਕਿਉਂ ਨਹੀਂ ਕੀਤੀ ਗਈ, ਬਾਰੇ ਵੀ ਰਿਪੋਰਟ ਤਿਆਰ ਕਰਨ ਬਾਰੇ ਆਖਿਆ ਗਿਆ ਹੈ। ਪੁਲਿਸ ਅਤੇ ਸਿਆਸੀ ਆਗੂਆਂ ਦੀ ਕਥਿਤ ਮਿਲੀਭੁਗਤ ਕਾਰਨ ਇਹ ਫਾਈਲ ਗਾਇਬ ਹੋਈ, ਜਿਸ ਨੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ 36 ਸਾਲ ਤਕ ਬਚਾਈ ਰੱਖਿਆ...ਪਰ ਹੁਣ ਜਦੋਂ ਇਹ ਸਾਰਾ ਮਾਮਲਾ ਜੱਗ ਜ਼ਾਹਿਰ ਹੋ ਚੁੱਕਿਆ ਹੈ ਤਾਂ ਦੇਖਣਾ ਹੋਵੇਗਾ ਕਿ ਅਕਾਲੀ ਆਗੂ ਵਲਟੋਹਾ 'ਤੇ ਕੀ ਕਾਰਵਾਈ ਹੁੰਦੀ ਹੈ?

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement