ਖਹਿਰਾ ਦਾ ਸਾਥ ਛੱਡਣ ਵਾਲੇ ਰੋੜੀ ਨੇ ਸਾਧੇ ਖਹਿਰਾ ’ਤੇ ਨਿਸ਼ਾਨੇ
Published : Jan 13, 2019, 3:34 pm IST
Updated : Jan 13, 2019, 3:34 pm IST
SHARE ARTICLE
During Press Conference
During Press Conference

ਖਹਿਰਾ ਧੜੇ ਨਾਲ ਦੂਰੀ ਵਧਾਉਣ ਵਾਲੇ ਗੜਸ਼ੰਕਰ ਦੇ ਵਿਧਾਇਕ ਜੈ ਕਿਸ਼ਨ ਰੋੜੀ ਨੇ ਹੁਣ ਸੁਖਪਾਲ ਖਹਿਰਾ ਵਿਰੱੁਧ ਮੋਰਚਾ ਵੀ ਸਾਂਭ ਲਿਆ ਏ......

ਖਹਿਰਾ ਧੜੇ ਨਾਲ ਦੂਰੀ ਵਧਾਉਣ ਵਾਲੇ ਗੜਸ਼ੰਕਰ ਦੇ ਵਿਧਾਇਕ ਜੈ ਕਿਸ਼ਨ ਰੋੜੀ ਨੇ ਹੁਣ ਸੁਖਪਾਲ ਖਹਿਰਾ ਵਿਰੱੁਧ ਮੋਰਚਾ ਵੀ ਸਾਂਭ ਲਿਆ ਏ। ਕੱਲ ਤਕ ਖਹਿਰਾ ਦੇ ਗੁਣਾ ਦੀ ਤਾਰੀਫ ਕਰਨ ਵਾਲੇ ਰੋੜੀ ਨੇ ਹੁਣ ਖਹਿਰਾ ’ਤੇ ਕੁਰਸੀ ਦਾ ਲਾਲਚੀ ਹੋਣ ਦੇ ਦੋਸ਼ ਲਗਾਏ ਨੇ। ਰੋੜੀ ਨੇ ਇਕ ਪ੍ਰੈਸ ਬਿਆਨ ਦੌਰਾਨ ਕਿਹਾ ਕਿ ਖਹਿਰਾ ਨੂੰ ਲੋਕ ਮੁੱਦਿਆਂ ਦੀ ਕੋਈ ਪਰਵਾਹ ਨਹੀਂ। ਉਹਨਾਂ ਤੋਂ ਜਦੋਂ ਦੀ ਵਿਰੋਧੀ ਧਿਰ ਦੇ ਆਗੂ ਦੀ ਕੁਰਸੀ ਖੋਹੀ ਗਈ ਏ ਓਦੋਂ ਦੇ ਹੀ ਉਹ ਪਾਰਟੀ ਛੱਡਣ ਦਾ ਕੋਈ ਬਹਾਨਾ ਲੱਭ ਰਹੇ ਨੇ। ਰੋੜੀ ਨੇ ਇਹ ਵੀ ਕਿਹਾ ਕਿ ਖਹਿਰਾ ਦਾ ਕੁਰਸੀ ਦਾ ਲਾਲਚ ਇਸ ਗੱਲ ਤੋਂ ਵੀ ਜਗ ਜਾਹਿਰ ਹੁੰਦਾ ਏ ਕਿ ਉਹ ਨਵੀਂ ਬਣਾਈ ਪੰਜਾਬੀ ਏਕਤਾ ਪਾਰਟੀ

ਦੇ ਆਪ ਹੀ ਪ੍ਰਧਾਨ ਬਣ ਗਏ ਅਤੇ ਉਹਨਾਂ ਇਸ ਲਈ ਰਾਇਸ਼ੁਮਾਰੀ ਕਿਉਂ ਨਹੀਂ ਕਰਵਾਈ। ਰੋੜੀ ਨੇ ਕਿਹਾ ਕਿ ਜੇਕਰ ਖਹਿਰਾ ਵਿਚ ਥੋੜ੍ਹੀ ਜਿਹੀ ਵੀ ਗ਼ੈਰਤ ਬਾਕੀ ਹੈ ਤਾਂ ਉਹ ਆਮ ਆਦਮੀ ਪਾਰਟੀ ਦੇ ਨਾਮ 'ਤੇ ਜਿੱਤੀ ਸੀਟ ਤੋਂ ਅਸਤੀਫ਼ਾ ਦੇ ਕੇ ਭੁਲੱਥ ਤੋਂ ਮੁੜ ਚੋਣ ਕਿਉਂ ਨਹੀਂ ਲੜ ਲੈਂਦੇ। ਉਨ੍ਹਾਂ ਕਿਹਾ ਕਿ ਖਹਿਰਾ ਇਸ ਗੱਲ ਦਾ ਬਹਾਨਾ ਬਣਾ ਰਹੇ ਨੇ ਕਿ ਉਨ੍ਹਾਂ ਦੇ ਅਸਤੀਫ਼ਾ ਦੇਣ ਨਾਲ ਸੂਬੇ ਤੇ ਭੁਲੱਥ ਉਪ ਚੋਣਾਂ ਦਾ ਭਾਰ ਪਵੇਗਾ ਤਾਂ ਕੀ ਉਨ੍ਹਾਂ ਦੇ ਲੋਕ ਸਭਾ ਚੋਣ ਲੜਨ ਨਾਲ ਅਜਿਹਾ ਨਹੀਂ ਹੋਵੇਗਾ? ਰੋੜੀ ਨੇ ਸਵਾਲ ਕੀਤਾ ਕਿ ਖਹਿਰਾ ਇਹ ਦੱਸਣ ਕੀ ਉਹ ਬਠਿੰਡਾ ਖ਼ੁਦ ਹਾਰਨ ਅਤੇ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਜਾ ਰਹੇ ਨੇ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement